ਪੜਚੋਲ ਕਰੋ

Himachal News:  ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਹੋਏ ਅਮਰੀਕੀ ਹਮਲੇ ’ਚ ਹਿਮਾਚਲ ਦੇ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ 

Himachal youth dies in US attack : ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ 23 ਸਾਲਾ ਨਾਵਿਕ ਆਦਿਤਿਆ ਸ਼ਰਮਾ ਦੀ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੌਰਾਨ ਮੌਤ ਹੋ ਗਈ ਹੈ।

Himachal youth dies in US attack : ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ 23 ਸਾਲਾ ਨਾਵਿਕ ਆਦਿਤਿਆ ਸ਼ਰਮਾ ਦੀ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੌਰਾਨ ਮੌਤ ਹੋ ਗਈ ਹੈ। ਆਦਿਤਿਆ ਸ਼ਰਮਾ ਓਮਾਨ ਤੱਟ ਨੇੜੇ ਇਕ ਤੇਲ ਟੈਂਕਰ 'ਤੇ ਡੇਕ ਕੈਡੇਟ ਵਜੋਂ ਤਾਇਨਾਤ ਸੀ। ਇਸ ਖ਼ਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ। 

ਜਾਣਕਾਰੀ ਮੁਤਾਬਕ ਇਸ ਤੇਲ ਟੈਂਕਰ ਨੂੰ ਸਟ੍ਰੇਟ ਆਫ ਹਾਰਮੁਜ਼ 'ਚ ਓਮਾਨ ਤੱਟ ਨੇੜੇ ਨਿਸ਼ਾਨਾ ਬਣਾਇਆ ਗਿਆ। ਹਾਦਸੇ ਦੇ ਸਮੇਂ ਜਹਾਜ਼ 'ਚ 24 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ ਕਈਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਪਰ ਇਸ ਹਮਲੇ 'ਚ ਆਦਿਤਿਆ ਸਮੇਤ ਕੁਝ ਹੋਰ ਮਲਾਹਾਂ ਦੀ ਮੌਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।

ਵਿਦੇਸ਼ ਮੰਤਰਾਲੇ ਅਨੁਸਾਰ ਇਸ ਜਹਾਜ਼ ‘ਤੇ ਸਵਾਰ 24 ਭਾਰਤੀ ਕਰੂ ਮੈਂਬਰਾਂ ਵਿੱਚੋਂ 21 ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਦੋਂ ਕਿ ਓਮਾਨ ਸਥਿਤ ਭਾਰਤੀ ਦੂਤਾਵਾਸ ਲਾਪਤਾ ਲੋਕਾਂ ਦੀ ਭਾਲ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।

  ਆਦਿਤਿਆ ਸ਼ਰਮਾ ਦੇ ਪਿਤਾ ਰਾਜੇਸ਼ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੇ ਪੁੱਤਰ ਨੂੰ ਲੱਭਣ ਦੀ ਅਪੀਲ ਕੀਤੀ ਸੀ। ਆਦਿੱਤਿਆ ਸ਼ਰਮਾ ਦੇ ਪਿਤਾ ਰਾਜੇਸ਼ ਕੁਮਾਰ ਨੇ X ‘ਤੇ ਲਿਖਿਆ ਸੀ, “ਮੈਂ ਉਨ੍ਹਾਂ ਤਿੰਨ ਕਰੂ ਮੈਂਬਰਾਂ ਵਿੱਚੋਂ ਇੱਕ ਦਾ ਪਿਤਾ ਹਾਂ ,ਜੋ ਲਾਪਤਾ ਹਨ। ਆਦਿੱਤਿਆ ਸ਼ਰਮਾ ਮੇਰਾ ਬੇਟਾ ਹੈ। ਕਿਰਪਾ ਕਰਕੇ ਉਸ ਨੂੰ ਲੱਭਣ ਵਿੱਚ ਮਦਦ ਕਰੋ। ਮੇਰੇ ਬੇਟੇ ਨੇ ਸ਼ਿਪ ‘ਤੇ ਸੀਨੀਅਰਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ ਅਤੇ ਉਹ ਅਪ੍ਰੈਲ ਵਿੱਚ ਇਹ ਸ਼ਿਪ ਛੱਡਣਾ ਚਾਹੁੰਦਾ ਸੀ। ਸਾਡੇ ਕੋਲ ਸਾਰੀ ਗੱਲਬਾਤ ਦਾ ਰਿਕਾਰਡ ਹੈ। 
 
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਦਿਤਿਆ ਸ਼ਰਮਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਉਨ੍ਹਾਂ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵੀ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਮਾਪਿਆਂ ਦਾ ਇਕਲੌਤਾ ਪੁੱਤ ਸੀ ਆਦਿਤਿਆ

ਆਦਿਤਿਆ ਹਮੀਰਪੁਰ ਦੇ ਪਿੰਡ ਭਾਲੂ ਦਾ ਵਸਨੀਕ ਸੀ ਅਤੇ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਉਸ ਦੇ ਪਿਤਾ ਪੰਜਾਬ ਦੇ ਜਲੰਧਰ ਵਿੱਚ ਕਾਰੋਬਾਰ ਕਰਦੇ ਹਨ। ਆਦਿਤਿਆ ਨੇ ਆਪਣੀ ਸਕੂਲੀ ਸਿੱਖਿਆ ਜਲੰਧਰ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਸਕਾਟਲੈਂਡ ਤੋਂ ਨਾਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ਨੇ ਮਰਚੈਂਟ ਨੇਵੀ ਦਾ ਕੋਰਸ ਕੀਤਾ ਅਤੇ 24 ਨਵੰਬਰ 2025 ਨੂੰ ਨੌਕਰੀ ਸ਼ੁਰੂ ਕੀਤੀ। ਉਸ ਦਾ 15 ਮਹੀਨਿਆਂ ਦਾ ਟ੍ਰੇਨਿੰਗ ਪੀਰੀਅਡ ਚੱਲ ਰਿਹਾ ਸੀ।

ਘਰ ਆਉਣ ਤੋਂ ਪਹਿਲਾਂ ਆਈ ਦੁਖਦਾਈ ਖ਼ਬਰ

ਪਰਿਵਾਰਕ ਮੈਂਬਰਾਂ ਅਨੁਸਾਰ ਆਦਿਤਿਆ 24 ਮਈ ਨੂੰ ਘਰ ਵਾਪਸ ਆਉਣ ਵਾਲਾ ਸੀ ਪਰ ਟ੍ਰੇਨਿੰਗ ਕਾਰਨ ਉਸ ਦਾ ਕੰਟਰੈਕਟ ਹੋਰ ਦੋ ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ। ਮੰਗਲਵਾਰ ਸ਼ਾਮ ਕੰਪਨੀ ਵੱਲੋਂ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ। ਪਹਿਲਾਂ ਉਸ ਨੂੰ ਲਾਪਤਾ ਦੱਸਿਆ ਗਿਆ ਪਰ ਬੁੱਧਵਾਰ ਨੂੰ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ। ਪਰਿਵਾਰ ਨੇ ਕੇਂਦਰ ਸਰਕਾਰ ਕੋਲ ਮੰਗ ਕੀਤੀ ਹੈ ਕਿ ਆਦਿਤਿਆ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।

3 ਦਿਨਾਂ ਵਿੱਚ ਭਾਰਤੀ ਕਰੂ ਵਾਲੇ ਦੋ ਜਹਾਜ਼ਾਂ 'ਤੇ ਹਮਲੇ

ਪਿਛਲੇ ਤਿੰਨ ਦਿਨਾਂ ਦੌਰਾਨ ਭਾਰਤੀ ਕਰੂ ਵਾਲੇ ਦੋ ਤੇਲ ਟੈਂਕਰਾਂ 'ਤੇ ਹਮਲੇ ਹੋਏ ਹਨ। 8 ਜੂਨ ਨੂੰ MT Maryvex ਅਤੇ 10 ਜੂਨ ਨੂੰ MT Settebello 'ਤੇ ਹਮਲਾ ਕੀਤਾ ਗਿਆ। ਦੂਜੇ ਹਮਲੇ ਵਿੱਚ ਤਿੰਨ ਭਾਰਤੀ ਕਰੂ ਮੈਂਬਰਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

Advertisement

ਟਾਪ ਹੈਡਲਾਈਨ

Big News: ਵੱਡੀ ਖਬਰ, ਹਵਾ ਵਿੱਚ ਅਟਕਿਆ CM ਦਾ ਜਹਾਜ਼, ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਮੱਚ ਗਈ ਹਫੜਾ-ਦਫੜੀ; ਫਿਰ...
ਵੱਡੀ ਖਬਰ, ਹਵਾ ਵਿੱਚ ਅਟਕਿਆ CM ਦਾ ਜਹਾਜ਼, ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਮੱਚ ਗਈ ਹਫੜਾ-ਦਫੜੀ; ਫਿਰ...
Political News: ਚੋਣਾਂ ਤੋਂ ਪਹਿਲਾਂ ਅਸਤੀਫਿਆਂ ਦੀ ਲੱਗੀ ਝੜੀ! ਹੁਣ ਭਾਜਪਾ ਵਿੱਚ ਬਗਾਵਤ ਦੇ ਸੁਰ! ਮੁੱਢਲੀ ਮੈਂਬਰਸ਼ਿਪ ਤੋਂ ਵੀ...
ਚੋਣਾਂ ਤੋਂ ਪਹਿਲਾਂ ਅਸਤੀਫਿਆਂ ਦੀ ਲੱਗੀ ਝੜੀ! ਹੁਣ ਭਾਜਪਾ ਵਿੱਚ ਬਗਾਵਤ ਦੇ ਸੁਰ! ਮੁੱਢਲੀ ਮੈਂਬਰਸ਼ਿਪ ਤੋਂ ਵੀ...
Big News: ਵੱਡਾ ਸਿਆਸੀ ਉਲਟਫੇਰ, ਚੋਣਾਂ ਤੋਂ ਪਹਿਲਾਂ ਆਇਆ ਭੂਚਾਲ; ਇਸ ਪਾਰਟੀ ਦਾ BJP ਵਿੱਚ ਰਲੇਵਾਂ: 'ਆਪ' ਨੂੰ ਮੁੜ ਝਟਕਾ...
ਵੱਡਾ ਸਿਆਸੀ ਉਲਟਫੇਰ, ਚੋਣਾਂ ਤੋਂ ਪਹਿਲਾਂ ਆਇਆ ਭੂਚਾਲ; ਇਸ ਪਾਰਟੀ ਦਾ BJP ਵਿੱਚ ਰਲੇਵਾਂ: 'ਆਪ' ਨੂੰ ਮੁੜ ਝਟਕਾ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
Advertisement

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
Embed widget