Shubhanshu Shukla: ਭਾਰਤ ਲਈ ਇਤਿਹਾਸਿਕ ਦਿਨ! ਅੱਜ ਪੁਲਾੜ ਯਾਤਰਾ 'ਤੇ ਰਵਾਨਾ ਹੋਣਗੇ ਸ਼ੁਭਾਂਸ਼ੁ ਸ਼ੁਕਲਾ
ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਇਤਿਹਾਸ ਰਚਣਗੇ। ਅੱਜ ਦਾ ਦਿਲ ਦੇਸ਼ ਦੇ ਲਈ ਵੀ ਬਹੁਤ ਹੀ ਖਾਸ ਹੈ। ਅੱਜ ਸ਼ੁਭਾਂਸ਼ੁ ਸ਼ੁਕਲਾ ਜੋ ਕਿ ਅੰਤਰਿਕਸ਼ ਯਾਤਰਾ 'ਤੇ ਰਵਾਨਾ ਹੋਣਗੇ

ਭਾਰਤ ਇਤਿਹਾਸ ਰਚਣ ਵਾਲਾ ਹੈ। ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਅੱਜ ਬੁੱਧਵਾਰ ਨੂੰ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ (ISS) ਵੱਲ ਰਵਾਨਾ ਹੋ ਰਹੇ ਹਨ। ਉਹ ISS ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਬਣ ਜਾਣਗੇ ਅਤੇ ਰਾਕੇਸ਼ ਸ਼ਰਮਾ ਦੇ 1984 ਦੇ ਮਿਸ਼ਨ ਤੋਂ ਬਾਅਦ ਅੰਤਰਿਕਸ਼ 'ਚ ਜਾਣ ਵਾਲੇ ਦੂਜੇ ਭਾਰਤੀ ਬਣਨਗੇ।
ਸ਼ੁਭਾਂਸ਼ੁ ਸ਼ੁਕਲਾ ਅਤੇ ਹੋਰ ਤਿੰਨ ਅੰਤਰਿਕਸ਼ ਯਾਤਰੀਆਂ ਨੂੰ ਲੈ ਕੇ ਐਕਸੀਓਮ-4 ਮਿਸ਼ਨ ਅੱਜ ਦੁਪਹਿਰ ਕਰੀਬ 12 ਵਜੇ ਕੇਨੇਡੀ ਸਪੇਸ ਸੈਂਟਰ ਦੇ ਕੰਪਲੈਕਸ 39A ਤੋਂ ਉੱਡਾਨ ਭਰਨ ਵਾਲਾ ਹੈ। ਲਗਭਗ 28 ਘੰਟਿਆਂ ਦੀ ਯਾਤਰਾ ਤੋਂ ਬਾਅਦ, ਇਹ ਅੰਤਰਿਕਸ਼ ਯਾਨ ਵੀਰਵਾਰ ਸ਼ਾਮ 4:30 ਵਜੇ ISS ਨਾਲ ਜੁੜਣ ਦੀ ਉਮੀਦ ਹੈ।
ਅੰਤਰਿਕਸ਼ ਯਾਤਰੀਆਂ ਨੂੰ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ 'ਤੇ ਲਗਭਗ 14 ਦਿਨ ਰਹਿਣਾ ਪਵੇਗਾ। ਨਵੀਂ ਲਾਂਚ ਤਾਰੀਖ ਮੰਗਲਵਾਰ ਸਵੇਰੇ ਦਾ ਐਲਾਨ ਕੀਤਾ ਗਿਆ। ਇਹ ਮਿਸ਼ਨ ਐਕਸੀਓਮ ਸਪੇਸ ਦਾ ਹਿੱਸਾ ਹੈ, ਜੋ ਕਿ ਇੱਕ ਨਿੱਜੀ ਏਅਰੋਸਪੇਸ ਕੰਪਨੀ ਹੈ।
ਇਹ ਮਿਸ਼ਨ ਸੱਤ ਵਾਰੀ ਟਲ ਚੁੱਕਾ ਹੈ। ਹੁਣ ਨਵੀਂ ਲਾਂਚ ਤਾਰੀਖ 25 ਜੂਨ ਰੱਖੀ ਗਈ ਹੈ। ਇਸ ਤੋਂ ਪਹਿਲਾਂ ਮਿਸ਼ਨ ਦੇ ਰੁਕਣ ਦੇ ਕਾਰਨਾਂ ਵਿੱਚ ਲਾਂਚ ਵਾਹਨ ਵਿੱਚ ਆਈ ਖ਼ਾਮੀਆਂ ਅਤੇ ISS ਦੇ 'ਜ਼ਵੇਜ਼ਦਾ' ਮੋਡੀਊਲ 'ਚ ਦਬਾਅ ਬਦਲਾਅ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ। 'ਜ਼ਵੇਜ਼ਦਾ' ਵਿੱਚ ਲੀਕ ਪਹਿਲੀ ਵਾਰੀ 2019 ਵਿੱਚ ਪਤਾ ਲੱਗੀ ਸੀ, ਜਿਸ ਦੀ ਮੁਰੰਮਤ ਲਈ ਅੰਤਰਿਕਸ਼ ਏਜੰਸੀਆਂ ਕਈ ਸਾਲ ਤੋਂ ਕੰਮ ਕਰ ਰਹੀਆਂ ਹਨ। ਐਕਸੀਓਮ-4 ਮਿਸ਼ਨ ਤੋਂ ਪਹਿਲਾਂ ਇਸ ਮੋਡੀਊਲ ਦੀ ਮੁਰੰਮਤ ਕੀਤੀ ਗਈ ਸੀ।
ਸ਼ੁਭਾਂਸ਼ੁ ਸ਼ੁਕਲਾ ਅਤੇ ਹੋਰ ਕਰੂ ਮੈਂਬਰ ਉਡਾਣ ਲਈ ਤਿਆਰ, ਇੱਥੇ ਵੇਖੋ ਲਾਈਵ
ਕੁਝ ਹੀ ਮਿੰਟਾਂ ਵਿੱਚ ਸ਼ੁਭਾਂਸ਼ੁ ਸ਼ੁਕਲਾ ਅਤੇ ਹੋਰ ਕਰੂ ਮੈਂਬਰ ਅੰਤਰਿਕਸ਼ ਵੱਲ ਉਡਾਣ ਭਰਨਗੇ। ਇਸ ਮਿਸ਼ਨ ਵਿੱਚ ਸ਼ੁਭਾਂਸ਼ੁ ਪਾਇਲਟ ਦੀ ਭੂਮਿਕਾ ਨਿਭਾ ਰਹੇ ਹਨ, ਜਦਕਿ ਕਮਾਂਡਰ ਦੀ ਜ਼ਿੰਮੇਵਾਰੀ NASA ਦੀ ਪੂਰਵ ਅੰਤਰਿਕਸ਼ ਯਾਤਰੀ ਪੈਗੀ ਵਿਟਸਨ ਕੋਲ ਹੈ।
Watch Falcon 9 launch Dragon and @Axiom_Space's Ax-4 mission to the @Space_Station https://t.co/OJYRpM5JCF
— SpaceX (@SpaceX) June 25, 2025
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















