ਹਰਿਆਲੀ ਤੀਜ ‘ਤੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਿਆਣਾ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਇਕ ਪੱਤਰ ਜਾਰੀ ਕਰਕੇ ਹਰਿਆਲੀ ਤੀਜ ‘ਤੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਹਦਾਇਤਾਂ ਦਿੱਤੀਆਂ ਗਈਆਂ ਹਨ ਕਿ 6 ਅਗਸਤ ਨੂੰ ਪੈਣ ਵਾਲੀ ਸਥਾਨਕ ਛੁੱਟੀ 7 ਅਗਸਤ ਨੂੰ ਰਹੇਗੀ। ਅਜਿਹੇ ‘ਚ 6 ਸਤੰਬਰ ਨੂੰ ਸੂਬੇ ਦੇ ਸਾਰੇ ਸਕੂਲਾਂ ‘ਚ ਰੈਗੂਲਰ ਕਲਾਸਾਂ ਲਗਾਈਆਂ ਜਾਣਗੀਆਂ।


ਵਿਭਾਗ ਨੇ ਐਸਸੀਈਆਰਟੀ ਡਾਇਰੈਕਟਰ, ਰਾਜ ਦੇ ਸਾਰੇ ਡੀਈਓਜ਼, ਡੀਈਈਓਜ਼, ਬਲਾਕ ਸਿੱਖਿਆ ਅਫ਼ਸਰਾਂ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤੇ ਹਨ। 25 ਜਨਵਰੀ ਨੂੰ ਜਾਰੀ ਪੱਤਰ ਦਾ ਜ਼ਿਕਰ ਕੀਤਾ ਗਿਆ ਹੈ।



25 ਜਨਵਰੀ ਨੂੰ ਜਾਰੀ ਪੱਤਰ ਵਿੱਚ 6 ਅਗਸਤ ਨੂੰ ਹਰਿਆਲੀ ਤੀਜ ਮੌਕੇ ਸਥਾਨਕ ਛੁੱਟੀ ਦਾ ਜ਼ਿਕਰ ਸੀ। ਪਰ ਹੁਣ ਵਿਭਾਗ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ 7 ਅਗਸਤ ਨੂੰ ਸਥਾਨਕ ਛੁੱਟੀ ਹੋਵੇਗੀ। ਨਾਲ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਆਉਂਦੇ ਸਾਰੇ ਸਕੂਲਾਂ ਨੂੰ ਸੂਚਿਤ ਕਰਨ, ਇਸ ਲਈ ਹਰਿਆਲੀ ਤੀਜ ਦੀ ਛੁੱਟੀ 6 ਅਗਸਤ ਦੀ ਬਜਾਏ 7 ਅਗਸਤ ਨੂੰ ਐਲਾਨੀ ਗਈ ਹੈ। ਹਾਲਾਂਕਿ ਪੰਜਾਬ ਵਿਚ ਵੀ ਤੀਆਂ ਬੜੇ ਧੂਮਧਾਮ ਨਾਲ ਮਨਾਈ ਜਾਂਦੀਆਂ ਹਨ ਪਾਰ ਹਰਿਆਲੀ ਤੀਜ ਮੌਕੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਹੈ।


ਪੰਜਾਬ ਦੇ ਅਮੀਰ ਸੱਭਿਆਚਾਰ ਵਿਚ ਤੀਆਂ ਦੇ ਤਿਉਹਾਰ ਦੀ ਇਕ ਖਾਸ ਮਹੱਤਤਾ ਹੈ, ਜੋ ਸਾਉਣ ਦੇ ਮਹੀਨੇ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਹਿਲਾਂ ਇਸ ਮੌਕੇ 'ਤੇ ਮਾਪੇ ਆਪਣੀਆਂ ਧੀਆਂ ਨੂੰ ਸੰਧਾਰਾ ਦੇ ਕੇ ਆਉਂਦੇ ਸਨ, ਜੋ ਅੱਜ ਕੱਲ੍ਹ ਮਹਿੰਗਾਈ ਅਤੇ ਸਮੇਂ ਦੀ ਘਾਟ ਕਾਰਨ ਲਗਪਗ ਖ਼ਤਮ ਹੋ ਚੁੱਕਾ ਹੈ। ਅੱਜ ਕੱਲ੍ਹ ਇਹ ਤਿਉਹਾਰ ਪਿੰਡ ਦੀਆਂ ਸੱਥਾਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅਤੇ ਹੁਣ ਇਹ ਤਿਉਹਾਰ ਸਕੂਲਾਂ ਕਾਲਜਾਂ ਵਿਚ ਹੀ ਮਨਾਇਆ ਜਾ ਰਿਹਾ ਹੈ। ਅੱਜ ਦੇ ਸਮੇਂ 'ਚ ਲੋੜ ਹੈ ਸਾਨੂੰ ਅਲੋਪ ਹੋ ਰਹੇ ਆਪਣੇ ਪਿਛੋਕੜ ਨੂੰ ਸੰਭਾਲਣ ਦੀ ਤਾਂ ਜੋ ਸਾਡਾ ਅਮੀਰ ਵਿਰਸਾ ਕਾਇਮ ਰਹਿ ਸਕੇ। 


 


ਨੋਟਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।