ਕੋਲਕਾਤਾ: ਹੈਲੀਕਾਪਟਰ ’ਚ ਤਕਨੀਕੀ ਖ਼ਰਾਬੀ ਕਾਰਨ ਪੱਛਮੀ ਬੰਗਾਲ (West Bengal) ਦੇ ਝਾੜਗ੍ਰਾਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੀ ਰੈਲੀ ਰੱਦ ਹੋਣ ’ਤੇ ਰਾਜ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਤੇ ਵਿਰੋਧੀ ਭਾਜਪਾ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਅਸਲ ਗੜਬੜੀ ਤਾਂ ਮੈਦਾਨ ’ਚ ‘ਘੱਟ ਭੀੜ’ ਸੀ, ਜਦ ਕਿ ਭਾਜਪਾ ਆਗੂ ਨੇ ਪੂਰੀ ਤਰ੍ਹਾਂ ਭਰੇ ਮੈਦਾਨ ਦਾ ਵੀਡੀਓ (Viral Video)) ਟਵੀਟ ਕੀਤਾ।


ਤ੍ਰਿਣਮੂਲ ਕਾਂਗਰਸ ਨੇ ਵੀ ਉਸ ਰੈਲੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਭੀੜ ਘੱਟ ਹੈ ਤੇ ਕੁਰਸੀਆਂ ਖ਼ਾਲੀ ਦਿੱਸਦੀਆਂ ਹਨ। ਪਾਰਟੀ ਦਾ ਦਾਅਵਾ ਹੈ ਕਿ ਅਮਿਤ ਸ਼ਾਹ ਨੇ ਐਨ ਆਖ਼ਰੀ ਮੌਕੇ ਇਸੇ ਕਰਕੇ ਆਪਣੀ ਯੋਜਨਾ ਬਦਲ ਦਿੱਤੀ ਸੀ।


ਤ੍ਰਿਣਮੂਲ ਕਾਂਗਰਸ ਦੇ ਐਮਪੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਝਾੜਗ੍ਰਾਮ ’ਚ ਅਮਿਤ ਸ਼ਾਹ ਦੀ ਰੈਲੀ ਕਿਸੇ ਤਕਨੀਕੀ ਗੜਬੜੀ ਕਰਕੇ ਨਹੀਂ, ਸਗੋਂ ਘੱਟ ਭੀੜ ਕਰਕੇ ਹੀ ਰੱਦ ਕੀਤੀ ਗਈ ਹੈ।


ਅਮਿਤ ਸ਼ਾਹ ਨੇ ਇਸ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਹੈਲੀਕਾਪਟਰ ’ਚ ਖ਼ਰਾਬੀ ਕਾਰਣ ਉਹ ਰੈਲੀ ਵਾਲੀ ਥਾਂ ’ਤੇ ਲੈਂਡ ਨਹੀਂ ਕਰ ਸਕੇ। ਇਸੇ ਲਈ ਉਨ੍ਹਾਂ ਨੇ ਡਿਜੀਟਲ ਤਰੀਕੇ ਨਾਲ ਹੀ ਰੈਲੀ ਨੂੰ ਸੰਬੋਧਨ ਕੀਤਾ।


ਨੰਦੀਗ੍ਰਾਮ ’ਚ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੇ ਸੁਪਰੀਮੋ ਮਮਤਾ ਬੈਨਰਜੀ ਦੇ ਜ਼ਖ਼ਮੀ ਹੋਣ ਉੱਤੇ ਵਿਅੰਗ ਕਰਦਿਆਂ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨੇ ਕਿਹਾ ਕਿ ਮੇਰੇ ਹੈਲੀਕਾਪਟਰ ’ਚ ਤਕਨੀਕੀ ਖ਼ਰਾਬੀ ਹੋ ਗਈ ਹੈ ਪਰ ਇਸ ਨੂੰ ਸਾਜ਼ਿਸ਼ ਨਹੀਂ ਕਹਾਂਗਾ।


ਦੱਸ ਦੇਈਏ ਕਿ ਮਮਤਾ ਬੈਨਰਜੀ 10 ਮਾਰਚ ਨੂੰ ਜ਼ਖਮੀ ਹੋ ਗਏ ਸਨ ਤੇ ਤ੍ਰਿਣਮੂਲ ਕਾਂਗਰਸ ਨੇ ਇਸ ਘਟਨਾ ਨੂੰ ‘ਉਨ੍ਹਾਂ ਦੀ ਜਾਨ ਲੈਣ ਦੀ ਭਾਜਪਾ ਦੀ ਸਾਜ਼ਿਸ਼’ ਕਰਾਰ ਦਿੱਤਾ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904