ਨਵੀਂ ਦਿੱਲੀ: ਪਿਆਜ਼ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਕਾਰਨ ਹੋਟਲ ਅਪਰੇਟਰਾਂ ਨੇ ਇਸ ਦੇ ਬਦਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਕਰਕੇ ਤਰਬੂਜ਼ ਦੇ ਬੀਜ ਤੇ ਕਾਜੂ ਨੂੰ ਮਿਲਾ ਕੇ ਸੁਆਦੀ ਭੋਜਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਅਜਿਹਾ ਕਰਨ ਨਾਲ ਜ਼ਿਆਦਾ ਲਾਭ ਨਹੀਂ ਹੁੰਦਾ, ਪਰ ਘੱਟੋ-ਘੱਟ ਇਹ ਸੌਦਾ ਪਿਆਜ਼ ਦੇ ਮੁਕਾਬਲੇ ਲਾਭਦਾਇਕ ਸਾਬਤ ਹੋ ਰਿਹਾ ਹੈ।

ਚੌਕ ਚੌਰਾਹੇ 'ਤੇ ਸਥਿਤ ਇੱਕ ਰੈਸਟੋਰੈਂਟ ਦਾ ਸ਼ੈਫ ਰਾਕੇਸ਼ ਕਹਿੰਦਾ ਹੈ ਕਿ ਉਹ ਪਿਆਜ਼ ਦੀ ਬਜਾਏ 200 ਤੋਂ 250 ਰੁਪਏ ਦੀ ਲਾਗਤ 'ਤੇ 250 ਗ੍ਰਾਮ ਕਾਜੂ ਪਾਉਂਦਾ ਹੈ। ਇਸ ਤੋਂ ਬਾਅਦ ਟਮਾਟਰ ਤੇ ਤਰਬੂਜ ਦੇ ਬੀਜ ਨਾਲ ਗ੍ਰੇਵੀ ਤਿਆਰ ਕਰੋ। ਇਸ ਨਾਲ ਖਾਣੇ ਦਾ ਸੁਆਦ ਵਧਦਾ ਹੈ। ਪੁਰਾਣੇ ਰੇਟ 'ਤੇ ਗਾਹਕ ਉਹੀ ਚੀਜ਼ ਪ੍ਰਾਪਤ ਕਰਦਾ ਹੈ।

ਨਕਖਾਸ ਖੇਤਰ ਦੇ ਇੱਕ ਹੋਟਲ ਦੇ ਸੰਚਾਲਕ ਰਿਜਵਾਨ ਦਾ ਕਹਿਣਾ ਹੈ ਕਿ ਸਾਰੀਆਂ ਮਾਸਾਹਾਰੀ ਚੀਜ਼ਾਂ ਪਿਆਜ਼, ਲਸਣ, ਅਦਰਕ ਤੇ ਮਿਰਚ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੀ ਮਾਤਰਾ ਘੱਟ ਨਹੀਂ ਕੀਤੀ ਜਾ ਸਕਦੀ। ਜੇ ਰੇਟ ਵਧਾਉਂਦੇ ਹਾਂ ਤਾਂ ਗਾਹਕ ਘੱਟ ਜਾਣਗੇ। ਅਜਿਹੀ ਸਥਿਤੀ 'ਚ ਪਿਆਜ਼ ਤੇ ਲਸਣ ਮਹਿੰਗੇ ਭਾਅ 'ਤੇ ਖਰੀਦਣ ਦੇ ਬਾਵਜੂਦ ਖਾਣ ਦੀਆਂ ਚੀਜ਼ਾਂ ਨੂੰ ਪੁਰਾਣੇ ਰੇਟ 'ਤੇ ਵੇਚਣਾ ਪੈ ਰਿਹਾ ਹੈ ਜਿਸ ਨਾਲ ਲਾਭ ਅੱਧਾ ਰਹਿ ਗਿਆ ਹੈ।

ਇਸ ਮੁੱਦੇ 'ਤੇ ਬਾਗਬਾਨੀ ਮੰਤਰੀ ਸ਼੍ਰੀਰਾਮ ਚੌਹਾਨ ਨੇ ਵਪਾਰੀਆਂ ਨੂੰ ਸਲਾਹ ਦਿੱਤੀ ਕਿ ਆਮ ਲੋਕ ਤੇ ਵਪਾਰੀ ਥੋਕ ਬਾਜ਼ਾਰ ਤੋਂ ਪਿਆਜ਼ ਖਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਲਖਨਊ ਦੀ ਦੁਬੱਗਾ ਮੰਡੀ 'ਚ ਪੜਤਾਲ ਕਰਨ ਗਿਆ ਤਾਂ 40 ਤੋਂ 50 ਰੁਪਏ ਕਿੱਲੋ ਪਿਆਜ਼ ਵਿਕ ਰਿਹਾ ਸੀ। ਖੁੱਲ੍ਹੇ '100 ਰੁਪਏ ਪਿਆਜ਼ ਵੇਚ ਕੇ ਅੰਨ੍ਹੇਵਾਹ ਕਮਾਈ ਕੀਤੀ ਜਾ ਰਹੀ ਹੈ। ਸਰਕਾਰ ਜਲਦੀ ਹੀ ਇਸ ਵਿਰੁੱਧ ਕਾਰਵਾਈ ਕਰੇਗੀ।