ਨਵੀਂ ਦਿੱਲੀ: ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਬਿਮਾਰ ਨਾ ਹੋਈਏ। ਜੇਕਰ ਕਦੇ ਅਸੀਂ ਬਿਮਾਰ ਹੋ ਵੀ ਜਾਂਦੇ ਹਾਂ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਲਦੀ ਤੋਂ ਜਲਦੀ ਠੀਕ ਜੋ ਜਾਈਏ। ਮੌਜੂਦਾ ਸਮੇਂ ‘ਚ ਬਿਮਾਰ ਹੋਣ ਤੋਂ ਬਾਅਦ ਅਸੀਂ ਵਧੀਆ ਡਾਕਟਰਾਂ ਦੇ ਨਾਲ ਸਰਕਾਰੀ ਹਸਪਤਾਲਾਂ ਦਾ ਰੁਖ ਕਰਦੇ ਹਾਂ। ਕੋਈ ਵੀ ਗੰਭੀਰ ਬਿਮਾਰੀ ਤੋਂ ਬਾਅਦ ਲੋਕ ਦਿੱਲੀ ‘ਚ ਅਕਸਰ ਏਮਸ ਵਲ ਜਾਂਦੇ ਹਨ। ਏਮਸ ‘ਚ ਹੁਣ ਕਾਉਂਟਰ ‘ਤੇ ਜਾ ਕੇ ਡਾਕਟਰ ਤੋਂ ਅਪਾਇੰਟਮੈਂਟ ਲੈਣ ਦੀ ਬਜਾਏ, ਤੁਸੀਂ ਘਰ ਬੈਠ ਵੀ ਅਪਾਇੰਟਮੈਂਟ ਲੈ ਸਕਦੇ ਹੋ।
ਆਨ-ਲਾਈਨ ਅਪਾਇੰਟਮੈਂਟ ਲੈਣ ਦੇ ਲਈ ਘਰ ‘ਚ ਇੰਟਰਨੈਟ ਤੋਂ ਇਲਾਵਾ ਕੰਪਿਊਟਰ ਜਾਂ ਸਮਾਰਟਫੋਨ ਹੋਣਾ ਜ਼ਰੂਰੀ ਹੈ। ਜਿਸ ਰਾਹੀਂ ਤੁਸੀ ਕੁਝ ਆਸਾਨ ਸਟੈਪ ਫੌਲੋ ਕਰ ਘਰ ਬੈਠ ਆਪਣਾ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ।
ਕਿਵੇਂ ਲਈਏ ਏਮਸ ‘ਚ ਅਪਾਇੰਟਮੈਂਟ?
1. ਸਭ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਸਿਸਟਮ ਦੀ ਵੈੱਬਸਾਈਟ ‘ਤੇ ਜਾਓ। ਇਸ ਦੇ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰੋ- https://ors.gov.in/index.html
2. ਇਸ ਤੋਂ ਬਾਅਦ ਬੁਕ ਅਪਾਇੰਟਮੈਂਟ ਨਾਉ ਦੇ ਆਪਸ਼ਨ ‘ਤੇ ਕਲਿੱਕ ਕਰੋ।
3. ਤੁਹਾਡੇ ਡੈਸਕਟੌਪ/ਲੈਪਟੋਪ/ਮੋਬਾਇਲ ਦੀ ਸਕਰੀਨ ਦੇ ਖੱਬੇ ਪਾਸੇ ਮੋਬਾਈਲ ਨੰਬਰ ਭਰਨ ਦਾ ਆਪਸ਼ਨ ਮਿਲੇਗਾ। ਮੋਬਾਇਲ ਨੰਬਰ ਤੋਂ ਬਾਅਦ ਕੈਪਚਾ ਕੋਡ ਪਾਓ ਤੇ ਸਬਮਿਟ ‘ਤੇ ਕਲਿੱਕ ਕਰੋ।
4. ਹੁਣ ਮੋਬਾਈਲ ਨੰਬਰ ‘ਤੇ ਆਏ ਓਟੀਪੀ ਨੂੰ ਵੈੱਬਪੇਜ਼ ਬਾਕਸ ‘ਤੇ ਭਰ ਦਿਓ।
5. ਹੁਣ ਤੁਸੀਂ ‘ਆਈ ਹੈਵ ਆਧਾਰ’ ‘ਤੇ ਕਲਿੱਕ ਕਰੋ।
6. ਇਸ ਤੋਂ ਬਾਅਦ ਤੁਹਾਨੂੰ ਸੂਬਾ, ਹਸਪਤਾਲ ਦਾ ਨਾਂ ਤੇ ਡਿਪਾਰਟਮੈਂਟ ਭਰਨਾ ਹੋਵੇਗਾ। ਜਿੱਥੇ ਤੁਸੀਂ ਅਪਾਇੰਟਮੈਂਟ ਚਾਹੁੰਦੇ ਹੋ।
7. ਜਿਸ ਤਾਰੀਖ ਦੀ ਤੁਸੀਂ ਅਪਾਇੰਟਮੈਂਟ ਚਾਹੁੰਦੇ ਹੋ ਉਹ ਤਾਰੀਖ ਭਰੋ।
8. ਇਸ ਤੋਂ ਬਾਅਦ ਆਪਣਾ ਆਧਾਰ ਕਾਰਡ ਵੈਰੀਫਾਈ ਕਰਵਾਓ।
9. ਇਸ ਪੂਰੇ ਪ੍ਰੋਸੈਸ ਤੋਂ ਬਾਅਦ ਤੁਹਾਨੂੰ ਕੰਫਰਮੈਸ਼ਨ ਦਾ ਮੈਸੇਜ ਮਿਲੇਗਾ। ਜਿਸ ਤੋਂ ਬਾਅਦ ਤੁਹਾਨੂੰ ਸਮਾਂ, ਤਾਰੀਖ ਦੇ ਨਾਲ ਸਬੰਧਿਤ ਵਿਭਾਗ ਦੀ ਜਾਣਕਾਰੀ ਦਿੱਤੀ ਜਾਵੇਗੀ।
ਆਨਲਾਈਨ ਅਪਾਇੰਟਮੈਂਟ ਲੈਣ ‘ਚ ਜ਼ਿਆਦਾ ਸਮਾਂ ਨਹੀ ਲੱਗਦਾ। ਜੇ ਤੁਹਾਡੇ ਕੋਲ ਜ਼ਰੂਰੀ ਦਸਤਾਵੇਜ਼ ਹਨ ਤੇ ਨੈੱਟ ਦੀ ਸਪੀਡ ਵਧੀਆ ਹੈ ਤਾਂ ਇਸ ‘ਚ ਦੋ ਮਿੰਟ ਦਾ ਸਮਾਂ ਲੱਗਦਾ ਹੈ।
ਹੁਣ ਘਰ ਬੈਠੇ ਦੋ ਮਿੰਟਾਂ ਵਿੱਚ ਮਿਲੇਗੀ ਏਮਜ਼ ਹਸਪਤਾਲ ਦੀ ਅਪਾਇੰਟਮੈਂਟ
ਏਬੀਪੀ ਸਾਂਝਾ
Updated at:
05 Sep 2019 05:09 PM (IST)
ਕੋਈ ਵੀ ਗੰਭੀਰ ਬਿਮਾਰੀ ਤੋਂ ਬਾਅਦ ਲੋਕ ਦਿੱਲੀ ‘ਚ ਅਕਸਰ ਏਮਸ ਵਲ ਜਾਂਦੇ ਹਨ। ਏਮਸ ‘ਚ ਹੁਣ ਕਾਉਂਟਰ ‘ਤੇ ਜਾ ਕੇ ਡਾਕਟਰ ਤੋਂ ਅਪਾਇੰਟਮੈਂਟ ਲੈਣ ਦੀ ਬਜਾਏ, ਤੁਸੀਂ ਘਰ ਬੈਠ ਵੀ ਅਪਾਇੰਟਮੈਂਟ ਲੈ ਸਕਦੇ ਹੋ।
- - - - - - - - - Advertisement - - - - - - - - -