Rush in trains: ਤਿਉਹਾਰ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਉੱਥੇ ਹੀ ਲੋਕ ਦੀਵਾਲੀ ਅਤੇ ਛੱਠ ਦਾ ਤਿਉਹਾਰ ਮਨਾਉਣ ਲਈ ਆਪਣੇ ਘਰ ਜਾ ਰਹੇ ਹਨ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੀ ਵੀਡੀਓ ਸਾਹਮਣੇ ਆਈਆਂ ਹਨ, ਜਿੱਥੇ ਯਾਤਰੀਆਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਭੱਜਦੜ ਮੱਚ ਗਈ ਹੈ। ਕਈ ਯਾਤਰੀ ਡਿੱਗ ਰਹੇ ਹਨ ਅਤੇ ਕਿਸੇ ਦੀ ਮੌਤ ਹੋ ਗਈ ਹੈ।
ਗੁਜਰਾਤ ਦੇ ਸੂਰਤ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਬੇਕਾਬੂ ਭੀੜ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਬਿਹਾਰ ਦੇ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਸੀ। ਦੀਵਾਲੀ ਦੇ ਮੌਕੇ 'ਤੇ ਘਰ ਪਹੁੰਚਣ ਲਈ ਪਿਛਲੇ ਦੋ ਦਿਨਾਂ ਤੋਂ ਸੂਰਤ ਰੇਲਵੇ ਸਟੇਸ਼ਨ 'ਤੇ ਭਾਰੀ ਭੀੜ ਆ ਰਹੀ ਸੀ।
ਦੱਸ ਦਈਏ ਕਿ ਜਿਵੇਂ ਹੀ ਛਪਰਾ ਜਾਣ ਵਾਲੀ ਰੇਲਗੱਡੀ ਸਟੇਸ਼ਨ ’ਤੇ ਪੁੱਜੀ ਤਾਂ ਯਾਤਰੀਆਂ ਨੇ ਭੀੜ ਬੇਕਾਬੂ ਹੋ ਗਈ। ਭੀੜ ਇੰਨੀ ਸੀ ਕਿ ਕਈ ਯਾਤਰੀ ਡਿੱਗ ਗਏ ਅਤੇ ਕਈ ਜ਼ਖਮੀ ਹੋ ਗਏ। ਇਸ ਕਰਕੇ ਇੱਕ ਯਾਤਰੀ ਦੀ ਮੌਤ ਹੋ ਗਈ। ਜਾਂਚ 'ਚ ਪਤਾ ਲੱਗਿਆ ਹੈ ਕਿ ਮ੍ਰਿਤਕ ਛਪਰਾ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: Bengaluru Traffic Jam: 1000 ਤੋਂ ਵੱਧ ਬੱਸਾਂ, 5000 ਤੋਂ ਵੱਧ ਗੱਡੀਆਂ, ਅੱਧੀ ਰਾਤ ਤੱਕ ਜਾਮ 'ਚ ਫਸੇ 2.5 ਲੱਖ ਲੋਕ
ਉੱਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਵਿਅਕਤੀ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਟਿਕਟ ਖਰੀਦੀ ਸੀ, ਜੋ ਕਿ ਕਨਫਰਮ ਸੀ ਪਰ ਫਿਰ ਵੀ ਉਹ ਆਪਣੀ ਯਾਤਰਾ ਨਹੀਂ ਕਰ ਸਕਿਆ ਕਿਉਂਕਿ ਉਹ ਗੁਜਰਾਤ ਦੇ ਵਡੋਦਰਾ ‘ਚ ਰੇਲਗੱਡੀ ਦੇ ਅੰਦਰ ਜਾ ਹੀ ਨਹੀਂ ਸਕਿਆ।
ਉਸ ਨੇ ਲਿਖਿਆ, "ਮੈਂ ਭਾਰਤੀ ਰੇਲਵੇ ਦਾ ਮੇਰੀ ਦੀਵਾਲੀ ਖਰਾਬ ਕਰਨ ਲਈ ਧੰਨਵਾਦ ਕਰਦਾ ਹਾਂ । 3rd ਏਸੀ ਦੀ ਕਨਫਰਮ ਟਿਕਟ ਸੀ ਪਰ ਫਿਰ ਵੀ ਯਾਤਰਾ ਨਹੀਂ ਕਰ ਸਕਿਆ। ਪੁਲਿਸ ਤੋਂ ਵੀ ਕੋਈ ਮਦਦ ਨਹੀਂ ਹੈ। ਮੇਰੇ ਵਰਗੇ ਬਹੁਤ ਸਾਰੇ ਲੋਕ ਯਾਤਰਾ ਨਹੀਂ ਕਰ ਸਕੇ।"