ਮੁੰਬਈ: ਐਕਟਰ ਹੂਮਾ ਕੁਰੇਸ਼ੀ ਨੇ ਗਲੋਬਲ ਚਾਇਲਡਸ ਰਾਇਟ ਸੰਸਥਾ 'Save the Children' ਮਿਲਕੇ ਕੋਰੋਨਾ ਖਿਲਾਫ ਜੰਗ ਵਿੱਚ ਦਿੱਲੀ ਦੀ ਮਦਦ ਕੀਤੀ ਹੈ।ਅਦਾਕਾਰਾ ਨੇ ਸੋਮਵਾਰ ਸ਼ਾਮ ਨੂੰ ਸਾਂਝਾ ਕੀਤਾ ਕਿ ਉਹ ਸੰਗਠਨ ਦੀ ਮਦਦ ਨਾਲ ਇੱਕ 100 ਬਿਸਤਰਿਆਂ ਵਾਲਾ ਹਸਪਤਾਲ ਸਥਾਪਤ ਕਰਨ ਵਿੱਚ ਸਹਾਇਤਾ ਕਰੇਗੀ।
ਉਸਨੇ ਆਪਣੇ ਟਵਿੱਟਰ ਪੋਸਟ ਤੇ ਲਿਖਿਆ, "ਮੈਂ @stc_india ਨਾਲ ਹੱਥ ਮਿਲਾ ਕਿ, ਮਹਾਮਾਰੀ ਨਾਲ ਲੜਨ ਲਈ ਦਿੱਲੀ ਦੀ ਮਦਦ ਕਰਾਂਗੀ।ਅਸੀਂ ਦਿੱਲੀ ਵਿੱਚ ਇੱਕ ਅਸਥਾਈ ਹਸਪਤਾਲ ਦੀ ਸੁਵਿਧਾ ਬਣਾਉਣ ਲਈ ਕੰਮ ਕਰ ਰਹੇ ਹਾਂ, ਜਿਸ ਵਿਚ ਆਕਸੀਜਨ ਪਲਾਂਟ ਦੇ ਨਾਲ 100 ਬੈੱਡ ਹੋਣਗੇ।ਕਿਰਪਾ ਕਰਕੇ ਸਾਡਾ ਸਮਰਥਨ ਕਰੋ ❤️🙏🏻 #BreathofLife. ”
ਇਸ ਦੌਰਾਨ, ਹੁਮਾ ਕੁਰੇਸ਼ੀ ਦੇ ਸਹਿਯੋਗੀ ਅਤੇ ਆਰਮੀ ਆਫ਼ ਦ ਡੈੱਡ ਦੇ ਡਾਇਰੈਕਟਰ ਜੈਕ ਸਨੇਡਰ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਦਾਨ ਲਈ ਕਰਨ ਦੀ ਬੇਨਤੀ ਕੀਤੀ ਹੈ।ਜੈਕ ਨੇ ਪੋਸਟ ਵਿੱਚ ਲਿਖਿਆ “ਮੈਂ Save The Children ਨਾਲ ਮਿਲਕੇ ਮਹਾਮਾਰੀ ਨਾਲ ਲੜਨ ਲਈ ਦਿੱਲੀ ਦੀ ਮਦਦ ਕਰਾਂਗੇ।ਇਹ ਇੱਕ ਆਕਸੀਜਨ ਪਲਾਂਟ ਦੇ ਨਾਲ 100 ਬੈੱਡਾਂ ਵਾਲਾ ਦਿੱਲੀ ਵਿੱਚ ਇੱਕ ਅਸਥਾਈ ਹਸਪਤਾਲ ਦੀ ਸੁਵਿਧਾ ਬਣਾਉਣ ਲਈ ਕੰਮ ਕਰ ਰਹੀ ਹੈ।ਕਿਰਪਾ ਕਰਕੇ ਸਹਾਇਤਾ ਕਰੋ। "