Hisar News : ਪਤੀ ਨੇ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਪਤਨੀ ਨੂੰ ਕਿਹਾ ਭੈਣ, ਦਾਜ ਨਾ ਮਿਲਣ 'ਤੇ ਬਣਾਈ ਦੂਰੀ
Hisar News : ਹਰਿਆਣਾ ਦੇ ਹਿਸਾਰ 'ਚ ਇੱਕ ਮਹਿਲਾ ਨੇ ਆਰੋਪ ਲਗਾਇਆ ਹੈ ਕਿ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਸਨੂੰ "ਭੈਣ" ਕਹਿਣਾ ਸ਼ੁਰੂ ਕਰ ਦਿੱਤਾ।

Hisar News : ਹਰਿਆਣਾ ਦੇ ਹਿਸਾਰ 'ਚ ਇੱਕ ਮਹਿਲਾ ਨੇ ਆਰੋਪ ਲਗਾਇਆ ਹੈ ਕਿ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਸਨੂੰ "ਭੈਣ" ਕਹਿਣਾ ਸ਼ੁਰੂ ਕਰ ਦਿੱਤਾ। ਨਾਲ ਉਸਨੂੰ ਇਹ ਵੀ ਕਿਹਾ, "ਭੈਣ ਇਹ ਗੱਲ ਕਿਸੇ ਨੂੰ ਨਾ ਦੱਸੀਂ। ਉਸਨੇ ਦਾਜ ਨਾ ਮਿਲਣ ਤੱਕ ਦੁਬਾਰਾ ਸੰਬੰਧ ਨਾ ਬਣਾਉਣ ਦੀ ਗੱਲ ਕਹੀ ਅਤੇ ਦੂਰੀ ਬਣਾ ਲਈ। ਉਹ ਲਗਾਤਾਰ ਉਸ ਨਾਲ ਕੁੱਟਮਾਰ ਕਰਦਾ ਰਿਹਾ। ਇਸ ਮਾਮਲੇ ਨੂੰ ਲੈ ਕੇ ਪੰਚਾਇਤ ਵੀ ਹੋਈ, ਪਰ ਪਰੇਸ਼ਾਨੀ ਜਾਰੀ ਰਹੀ।
ਮਹਿਲਾ ਦਾ ਕਹਿਣਾ ਹੈ ਕਿ ਅਗਸਤ 2025 ਵਿੱਚ ਉਸਦੇ ਸਹੁਰਿਆਂ ਨੇ ਉਸਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਉਸਨੇ ਆਜ਼ਾਦ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਉਸਦੇ ਪਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ 21 ਮਾਰਚ 2025 ਨੂੰ ਕਲਵਾਸ ਦੇ ਰਹਿਣ ਵਾਲੇ ਅਜੈਪਾਲ ਨਾਲ ਹੋਇਆ ਸੀ। ਉਸਦੇ ਪਰਿਵਾਰ ਨੇ ਵਿਆਹ 'ਤੇ ਲਗਭਗ 8 ਲੱਖ ਰੁਪਏ ਖਰਚ ਕਰਕੇ ਫਰਨੀਚਰ, ਸੋਨੇ-ਚਾਂਦੀ ਦੇ ਗਹਿਣੇ ਅਤੇ ਘਰੇਲੂ ਸਮਾਨ ਦਿੱਤਾ ਸੀ। ਉਸਦੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਹੀ ਉਸ ਨਾਲ ਸਰੀਰਕ ਸਬੰਧ ਬਣਾਏ ਸਨ ਪਰ ਬਾਅਦ ਵਿੱਚ ਉਸਦਾ ਵਿਵਹਾਰ ਬਦਲ ਗਿਆ ਅਤੇ ਉਹ ਉਸਨੂੰ ਭੈਣ ਕਹਿਣ ਲੱਗਾ।
ਔਰਤ ਦੇ ਅਨੁਸਾਰ ਉਸਦੇ ਪਤੀ ਨੇ ਕਿਹਾ, "ਭੈਣ ਅੱਜ ਜੋ ਸਾਡੇ ਵਿਚਕਾਰ ਹੋਇਆ ਹੈ ,ਉਸ ਬਾਰੇ ਕਿਸੇ ਨੂੰ ਨਾ ਦੱਸਣਾ।" ਸਵੇਰੇ ਉਸਨੇ ਆਪਣੀ ਸੱਸ ਨੂੰ ਆਪਣੇ ਪਤੀ ਦੀ ਗੱਲ ਦੱਸੀ ਅਤੇ ਉਹ ਗੁੱਸੇ ਵਿੱਚ ਆ ਗਈ। ਉਸਨੇ ਕਿਹਾ ਕਿ ਉਸਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਉਹ ਘੱਟ ਦਾਜ ਲੈ ਕੇ ਆਈ ਸੀ।























