ਨਵੀਂ ਦਿੱਲੀ: ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਹੈਦਰਾਬਾਦ ਗੈਂਗਰੇਪ ਕੇਸ ਦਾ ਮੁੱਦਾ ਅੱਜ ਰਾਜ ਸਭਾ ‘ਚ ਗੂੰਜਿਆ। ਰਾਜ ਸਭਾ ‘ਚ ਸਭਾਪਤੀ ਵੈਂਕਿਆ ਨਾਇਡੂ ਦੀ ਮੌਜੂਦਗੀ ‘ਚ ਸੰਸਦ ਮੈਂਬਰਾਂ ਨੇ ਇਸ ਮੁੱਦੇ ਦੀ ਚਰਚਾ ਤੇ ਪੀੜਤ ਪਰਿਵਾਰ ਨੂੰ ਜਲਦੀ ਨਿਆਂ ਦਿਵਾਉਣ ਦੀ ਮੰਗ ਕੀਤੀ। ਰਾਜ ਸਭਾ ‘ਚ ਇਸ ਕੇਸ ਨੂੰ ਫਾਸਟ ਟ੍ਰੈਕ ਅਦਾਲਤ ‘ਚ ਲਿਜਾਣ ਦੀ ਗੱਲ ਕੀਤੀ ਗਈ।
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਇਸ ਮੁੱਦੇ ‘ਤੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ‘ਤੇ ਮੈਂ ਪਤਾ ਨਹੀਂ ਕਿੰਨੀ ਵਾਰ ਬੋਲ ਚੁੱਕੀ ਹਾਂ। ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਦਿਨ ਪਹਿਲਾਂ ਹੀ ਹੈਦਰਾਬਾਦ ‘ਚ ਉਸੇ ਥਾਂ ਹਾਦਸਾ ਹੋਇਆ ਸੀ। ਕੁਝ ਦੇਸ਼ਾਂ ‘ਚ ਜਨਤਾ ਮੁਲਜ਼ਮਾਂ ਨੂੰ ਸਜ਼ਾ ਦਿੰਦੀ ਹੈ, ਮੁਲਜ਼ਮਾਂ ਨੂੰ ਹੁਣ ਜਨਤਾ ਹੀ ਸਬਕ ਸਿਖਾਵੇਗੀ। ਉਨ੍ਹਾਂ ਕਿਹਾ ਕਿ ਬਲਾਤਕਾਰੀਆਂ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।
ਚਰਚਾ ਦੀ ਸ਼ੁਰੂਆਤ ਕਾਂਗਰਸੀ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਕੀਤੀ, ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਸੂਬੇ ‘ਚ ਅਜਿਹੀ ਘਟਨਾ ਹੋਵੇ। ਉਨ੍ਹਾਂ ਨੇ ਮੁਜ਼ਲਮਾਂ ਖਿਲਾਫ ਸਖ਼ਤ ਸਜ਼ਾ ਦੀ ਮੰਗ ਕੀਤੀ।
ਉਧਰ, ਆਮ ਆਦਮੀ ਪਾਰਟੀ ਦੇ ਸੰਸਦ ਸੰਜੈ ਸਿੰਘ ਨੇ ਪੀਤੜ ਪਰਿਵਾਰ ਨੂੰ ਜਲਦ ਨਿਆਂ ਦਿਵਾਉਣ ਦੀ ਗੱਲ ਕੀਤੀ ਤੇ ਮਹਿਲਾ ਸੁਰੱਖਿਆ ਲਈ ਕੁਝ ਕਦਮ ਚੁੱਕਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਿਰਭਿਆ ਦੇ ਮੁਲਜ਼ਮਾਂ ਨੂੰ ਹੁਣ ਤਕ ਸਜ਼ਾ ਨਹੀਂ ਹੋਈ। ਇਸ ਮਾਮਲੇ ‘ਚ ਸਮੇਂ ‘ਤੇ ਕਾਰਵਾਈ ਹੋਈ ਚਾਹੀਦੀ ਹੈ।
ਬਲਾਤਕਾਰੀਆਂ ਨੂੰ ਕੁੱਟ-ਕੁੱਟ ਮਾਰ ਦੇਣਾ ਚਾਹੀਦਾ, ਸੰਸਦ 'ਚ ਗੂੰਜਿਆ ਮੁੱਦਾ
ਏਬੀਪੀ ਸਾਂਝਾ
Updated at:
02 Dec 2019 01:00 PM (IST)
ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਹੈਦਰਾਬਾਦ ਗੈਂਗਰੇਪ ਕੇਸ ਦਾ ਮੁੱਦਾ ਅੱਜ ਰਾਜ ਸਭਾ ‘ਚ ਗੂੰਜਿਆ। ਰਾਜ ਸਭਾ ‘ਚ ਸਭਾਪਤੀ ਵੈਂਕਿਆ ਨਾਇਡੂ ਦੀ ਮੌਜੂਦਗੀ ‘ਚ ਸੰਸਦ ਮੈਂਬਰਾਂ ਨੇ ਇਸ ਮੁੱਦੇ ਦੀ ਚਰਚਾ ਤੇ ਪੀੜਤ ਪਰਿਵਾਰ ਨੂੰ ਜਲਦੀ ਨਿਆਂ ਦਿਵਾਉਣ ਦੀ ਮੰਗ ਕੀਤੀ।
- - - - - - - - - Advertisement - - - - - - - - -