Anti India Content: ਦੇਸ਼ ਵਿੱਚ ਫਰਜ਼ੀ ਖ਼ਬਰਾਂ ਚਲਾਉਣ ਅਤੇ ਦੇਸ਼ ਵਿਰੋਧੀ ਸਮੱਗਰੀ ਫੈਲਾਉਣ ਵਾਲਿਆਂ 'ਤੇ ਕੇਂਦਰ ਸਰਕਾਰ ਸਖ਼ਤ ਹੋ ਗਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information and Broadcasting) ਨੇ 35 ਯੂ-ਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਹਨ, ਜੋ ਭਾਰਤ ਵਿਰੋਧੀ ਪ੍ਰਚਾਰ (anti-India propaganda) ਕਰ ਰਹੇ ਸੀ ਅਤੇ "ਸੰਗਠਿਤ ਤਰੀਕੇ ਨਾਲ" ਜਾਅਲੀ ਖ਼ਬਰਾਂ ਫੈਲਾ ਰਹੇ ਸੀ।


ਪਾਕਿਸਤਾਨ ਤੋਂ ਚੱਲ ਰਹੇ ਸੀ ਚੈਨਲ


ਮੰਤਰਾਲੇ ਨੇ ਦੇਸ਼ ਵਿਰੁੱਧ ਪ੍ਰਚਾਰ ਕਰਨ ਵਾਲੇ ਦੋ ਟਵਿੱਟਰ ਅਕਾਊਂਟ, ਦੋ ਇੰਸਟਾਗ੍ਰਾਮ ਅਕਾਊਂਟ ਅਤੇ ਇਕ ਫੇਸਬੁੱਕ ਅਕਾਊਂਟ ਨੂੰ ਵੀ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਇਹ ਸਾਰੇ ਯੂਟਿਊਬ ਚੈਨਲ, ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਅਕਾਊਂਟ ਪਾਕਿਸਤਾਨ ਤੋਂ "ਸੰਵੇਦਨਸ਼ੀਲ ਵਿਸ਼ਿਆਂ 'ਤੇ ਭਾਰਤ ਵਿਰੋਧੀ ਜਾਅਲੀ ਖ਼ਬਰਾਂ ਅਤੇ ਹੋਰ ਸਮੱਗਰੀ" ਫੈਲਾਉਣ ਲਈ ਚਲਾਏ ਜਾ ਰਹੇ ਸੀ।


ਦੇਸ਼ ਵਿਰੋਧੀ ਸੀ ਚੈਨਲ


ਸੂਚਨਾ ਅਤੇ ਪ੍ਰਸਾਰਣ (I&B) ਸਕੱਤਰ ਅਪੂਰਵ ਚੰਦਰਾ ਨੇ ਕਿਹਾ, “ਅਸੀਂ ਐਮਰਜੈਂਸੀ ਵਿਵਸਥਾਵਾਂ ਦੇ ਤਹਿਤ ਇਨ੍ਹਾਂ ਚੈਨਲਾਂ ਨੂੰ ਬਲਾਕ ਕਰਨ ਲਈ ਆਈਟੀ ਐਕਟ ਦੀ ਧਾਰਾ 69ਏ ਦੀ ਵਿਵਸਥਾ ਦੀ ਵਰਤੋਂ ਕੀਤੀ ਹੈ। ਇਨ੍ਹਾਂ ਚੈਨਲਾਂ ਨੂੰ ਪੂਰੀ ਤਰ੍ਹਾਂ ਨਾਲ ਬਲਾਕ ਕਰ ਦਿੱਤਾ ਗਿਆ ਹੈ। ਇਹ ਭ੍ਰਿਸ਼ਟ ਸਮੱਗਰੀ ਪੇਸ਼ ਕੀਤੀ ਜਾ ਰਹੀ ਸੀ ਜੋ ਭਾਰਤ ਦੀ ਪ੍ਰਭੂਸੱਤਾ ਦੇ ਵਿਰੁੱਧ ਸੀ ਅਤੇ ਦੇਸ਼ ਦੇ ਖਿਲਾਫ ਗਲਤ ਜਾਣਕਾਰੀ ਦੇ ਰਹੇ ਸੀ।"


ਖੁਫੀਆ ਏਜੰਸੀਆਂ ਵਰਤ ਰਹੀ ਸਾਵਧਾਨੀ


ਚੰਦਰਾ ਨੇ ਕਿਹਾ ਕਿ ਭਾਰਤੀ ਖੁਫੀਆ ਏਜੰਸੀਆਂ ਇਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਅਤੇ ਵੈੱਬਸਾਈਟਾਂ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਅਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਨ ਲਈ ਇਨ੍ਹਾਂ ਨੂੰ ਮੰਤਰਾਲੇ ਨੂੰ ਭੇਜਿਆ ਹੈ।



ਇਹ ਵੀ ਪੜ੍ਹੋ: IND vs SA ODI: ਕਪਤਾਨ KL ਰਾਹੁਲ ਨੇ ਗਿਣਵਾਏ ਹਾਰ ਦੇ ਕਾਰਨ, ਤੀਜੇ ਵਨਡੇ ਤੋਂ ਪਹਿਲਾਂ ਇਨ੍ਹਾਂ ਗੱਲਾਂ 'ਤੇ ਰਹੇਗਾ ਫੋਕਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904