ਦੱਸ ਦਈਏ ਕਿ 17 ਨੰਬਰ ਸਕਵਾਰਡਨ ‘ਚ ਪਹਿਲਾਂ ਮਿੱਗ 21 ਫਾਈਟਰ ਜੈੱਟ ਸੀ ਜੋ ਬਠਿੰਡਾ ‘ਚ ਤਾਇਨਾਤ ਸੀ। ਹੁਣ ਇਸ ਸਕਵਾਰਡਨ ਦੇ ਸਾਰੇ ਮਿੱਗ 21 ਰਿਟਾਇਰ ਹੋ ਚੁੱਕੇ ਹਨ। ਇਸ ਲਈ ਹੁਣ ਰਾਫੇਲ ਨੂੰ ਸ਼ਾਮਲ ਕੀਤਾ ਜਾਵੇਗਾ। ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਅਕਤੂਬਰ ਦੇ ਪਹਿਲੇ ਹਫਤੇ ਆਵੇਗੀ। ਪਹਿਲਾਂ ਇਸ ਸਮਾਗਮ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੀ ਸ਼ਾਮਲ ਹੋਣ ਦੀ ਉਮੀਦ ਸੀ ਪਰ ਉਨ੍ਹਾਂ ਦਾ ਪ੍ਰੋਗ੍ਰਾਮ ਟਲ ਗਿਆ।
ਬੀਐਸ ਧਨੋਆ ਇਸੇ ਮਹੀਨੇ ਰਿਟਾਇਰ ਹੋਣ ਵਾਲੇ ਹਨ। ਅਜਿਹੇ ‘ਚ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਹੀ ਰਾਫੇਲ ਨੂੰ ਹਵਾਈ ਸੈਨਾ ‘ਚ ਤਾਇਨਾਤ ਕੀਤਾ ਜਾਵੇਗਾ। ਦੱਸ ਦਈਏ ਕਿ ਰਾਫੇਲ ਪਾਕਿਸਤਾਨ ਦੇ ਨਾਲ-ਨਾਲ ਲੱਦਾਖ ਨਾਲ ਲੱਗਦੀ ਚੀਨ ਦੀ ਸਰਹੱਦ ਦੀ ਸੁਰੱਖਿਆ ‘ਚ ਵੀ ਤਾਇਨਾਤ ਕੀਤਾ ਜਾਵੇਗਾ। ਅੰਬਾਲਾ ਦੇ ਨਾਲ ਰਾਫੇਲ ਦੇ 18 ਜਹਾਜ਼ਾਂ ਨੂੰ ਦੂਜੀ ਸਕਾਵਰਡਨ ਨੂੰ ਪੱਛਮੀ ਬੰਗਾਲ ਦੇ ਹਾਸ਼ਿਮਾਰਾ ‘ਚ ਤਾਇਨਾਤ ਕੀਤਾ ਜਾਵੇਗਾ ਜਿੱਥੇ ਚੀਨ ‘ਤੇ ਵੀ ਨਜ਼ਰ ਰੱਖੀ ਜਾਵੇਗੀ।