ਦੋਵੇਂ ਜਹਾਜ਼ਾਂ ਵਿੱਚ ਹਿੰਦੁਸਤਾਨ ਏਅਰੋਨੈਟਿਕਸ ਲਿਮਿਟਡ ਨੇ ਵਿਸ਼ੇਸ਼ ਪੁਰਜ਼ੇ ਲਾ ਕੇ ਉੱਨਤ ਬਣਾਇਆ ਗਿਆ ਸੀ। ਮਿਰਾਜ 2000 ਦੇ ਇਸ ਵਿਕਸਤ ਰੂਪ ਦੀ ਭਾਰਤੀ ਹਵਾਈ ਫ਼ੌਜ ਵੱਲੋਂ ਅਜ਼ਮਾਇਸ਼ ਕੀਤੀ ਜਾ ਰਹੀ ਸੀ, ਜਿਸ ਦੌਰਾਨ ਹਾਦਸਾ ਵਾਪਰਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਟੱਕਰ ਮਗਰੋਂ ਇੱਕ ਪਾਇਲਟ ਅੱਗ ਦਾ ਗੋਲ਼ਾ ਬਣ ਕੇ ਜ਼ਮੀਨ 'ਤੇ ਡਿੱਗਿਆ, ਜਦਕਿ ਦੂਜੇ ਦੀ ਇਲਾਜ ਦੌਰਾਨ ਮੌਤ ਹੋ ਗਈ। ਹਵਾਈ ਫ਼ੌਜ ਨੇ ਦੋਵਾਂ ਪਾਇਲਟਾਂ ਦੇ ਨਾਂਅ ਉਜਾਗਰ ਨਹੀਂ ਕੀਤੇ ਹਨ।
ਦੇਖੋ ਵੀਡੀਓ-