AAP MahaRally At Ramlila Maidan: ਲੰਬੇ ਸਮੇਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਨੇ ਐਤਵਾਰ (11 ਜੂਨ) ਨੂੰ ਵੱਡੀ ਰੈਲੀ ਬੁਲਾਈ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 12 ਸਾਲ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਮੈਦਾਨ 'ਤੇ ਇਕੱਠੇ ਹੋਏ ਸੀ। ਅੱਜ, 12 ਸਾਲਾਂ ਬਾਅਦ, ਇੱਕ ਵਾਰ ਫਿਰ ਉਸੇ ਜ਼ਮੀਨ 'ਤੇ, ਅਸੀਂ ਇੱਕ ਹੰਕਾਰੀ ਤਾਨਾਸ਼ਾਹ ਨੂੰ ਹਟਾਉਣ ਲਈ ਇਕੱਠੇ ਹੋਏ ਹਾਂ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਹੰਕਾਰੀ ਹੋ ਗਏ ਹਨ ਜੇ ਇਹ 2024 ਵਿੱਚ ਜਿੱਤ ਗਏ ਤਾਂ ਇਹ ਦੇਸ਼ ਦਾ ਸੰਵਿਧਾਨ ਬਦਲ ਦੇਣਗੇ ਤੇ ਬਾਅਦ ਵਿੱਚ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਰਿੰਦਰ ਪੁਤਿਨ ਬਣ ਜਾਣਗੇ। ਇਸ ਲਈ ਹੁਣ ਦੇਸ਼ ਨੂੰ ਜਾਗਣਾ ਪਵੇਗਾ।
ਮਾਨ ਨੇ ਕਿਹਾ, ਦੇਸ਼ ਵਿੱਚ ਲੋਕਤੰਤਰ ਨਹੀਂ ਬਚਿਆ ਹੈ ਦੇਸ਼ ਦੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਦੇਸ਼ ਬਚਾਉਣਾ ਪਵੇਗਾ, ਇਹ ਦੇਸ਼ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾ ਕੇ ਦਿੱਤਾ ਸੀ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ ਕਿ ਮੈਂ ਹੀ ਇਸ ਉੱਤੇ ਰਾਜ ਕਰਾਂਗਾ, ਇਹ ਆਪਣੇ ਆਪ ਨੂੰ ਮਾਲਕ ਸਮਝਣ ਲੱਗੇ ਹਨ ਕਿ ਅਸੀਂ ਹੀ ਦੇਸ਼ ਉੱਤੇ ਰਾਜ਼ ਕਰਾਂਗੇ"
ਸ਼ਕਤੀ ਪ੍ਰਦਰਸ਼ਨ ਨਹੀਂ - ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਇਹ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਅਸੀਂ ਇੱਥੇ ਸਿਰਫ ਇਸ ਲਈ ਆਏ ਹਾਂ ਤਾਂ ਜੋ ਇਸ ਮਾਮਲੇ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਨਤਾ ਧੁੱਪ 'ਚ ਕਤਾਰਾਂ ਲਗਾ ਕੇ ਆਪਣੀ ਪਸੰਦ ਦਾ ਨੇਤਾ ਚੁਣਦੀ ਹੈ ਪਰ ਮੋਦੀ ਜੀ ਅਤੇ ਭਾਜਪਾ ਨਹੀਂ ਚਾਹੁੰਦੇ ਕਿ ਕਿਸੇ ਹੋਰ ਪਾਰਟੀ ਦੀ ਸਰਕਾਰ ਬਣੇ।