Pakistani Women Story: ਇੱਕ ਆਨਲਾਈਨ ਗੇਮ ਰਾਹੀਂ ਇਸ਼ਕ ਹੋਇਆ ਤੇ ਫਿਰ ਪ੍ਰੇਮੀ ਲਈ ਔਰਤ ਆਪਣਾ ਦੇਸ਼ ਛੱਡ ਕੇ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਾਰਤ ਆ ਗਈ। ਹਾਲ ਹੀ 'ਚ ਸੁਰਖੀਆਂ 'ਚ ਆਏ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਔਰਤ ਪਾਕਿਸਤਾਨ ਦੀ ਰਹਿਣ ਵਾਲੀ ਹੈ ਤੇ ਪਹਿਲਾਂ ਹੀ ਵਿਆਹੀ ਹੋਈ ਹੈ ਤੇ ਚਾਰ ਬੱਚਿਆਂ ਦੀ ਮਾਂ ਵੀ ਹੈ। ਪਾਕਿਸਤਾਨੀ ਔਰਤ ਸੀਮਾ ਗੁਲਾਮ ਹੈਦਰ ਤੇ ਉਸਦੇ ਭਾਰਤੀ ਬੁਆਏਫ੍ਰੈਂਡ ਸਚਿਨ ਮੀਨਾ ਨੂੰ ਯੂਪੀ ਦੀ ਨੋਇਡਾ ਪੁਲਿਸ ਨੇ ਭਾਰਤ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਸ਼ੁੱਕਰਵਾਰ (8 ਜੁਲਾਈ) ਨੂੰ ਗ੍ਰੇਟਰ ਨੋਇਡਾ ਦੀ ਇੱਕ ਅਦਾਲਤ ਨੇ ਦੋਵਾਂ ਨੂੰ ਜਮਾਨਤ ਦੇ ਦਿੱਤੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸੀਮਾ ਹੁਣ ਆਪਣੇ ਚਾਰ ਬੱਚਿਆਂ ਨੂੰ ਨਾਲ ਲੈ ਕੇ ਸਚਿਨ ਦੇ ਘਰ ਵਿੱਚ ਰਹਿ ਰਹੀ ਹੈ। ਸੀਮਾ ਹੈਦਰ ਨੇ ਇੱਛਾ ਜਤਾਈ ਹੈ ਕਿ ਭਾਰਤ ਵਿੱਚ ਹੀ ਸਚਿਨ ਨਾਲ ਰਹਿਣਾ ਚਾਹੁੰਦੀ ਹੈ। ਕਿਉਂ ਕਿ ਉਹ ਉਸ ਨਾਲ ਬਹੁਤ ਪਿਆਰ ਕਰਦੀ ਹੈ। ਨਾਲ ਹੀ ਔਰਤ ਨੇ ਇੱਕ ਨਿੱਜੀ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇ ਹੁਣ ਉਸ ਨੂੰ ਪਕਿਸਤਾਨ ਭੇਜਿਆ ਗਿਆ ਤਾਂ ਉੱਥੇ ਉਸ ਦੀ ਹੱਤਿਆ ਕਰ ਦਿੱਤੀ ਜਾਵੇਗੀ। ਕਿਉਂਕਿ ਉਹ ਹੁਣ ਧਰਮ ਬਦਲ ਕੇ ਹਿੰਦੂ ਬਣ ਗਈ ਹੈ।
ਸੀਮਾ ਨੇ ਜਤਾਈ ਹੱਤਿਆ ਦੀ ਆਸ਼ੰਕਾ
ਸੀਮਾ ਅਤੇ ਸਚਿਨ ਨੂੰ ਪੁਲਿਸ ਨੇ 4 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਸਚਿਨ ਖਿਲਾਫ਼ ਸਰਹੱਦ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖਲ ਹੋਣ ਅਤੇ ਇਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਪਨਾਹ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜੇਲ੍ਹ ਤੋਂ ਬਾਹਰ ਆ ਕੇ ਸੀਮਾ ਨੇ ਕਿਹਾ ਕਿ ਉਹ ਸਾਲ 2020 ਤੋਂ ਆਪਣੇ ਪਹਿਲੇ ਪਤੀ ਹੈਦਰ ਦੇ ਸੰਪਰਕ ਵਿੱਚ ਨਹੀਂ ਹੈ। ਜੇ ਉਸ ਨੂੰ ਵਾਪਸ ਪਾਕਿਸਤਾਨ ਭੇਜਿਆ ਗਿਆ ਤਾਂ ਉਸ ਨੂੰ ਉੱਥੇ ਮਾਰ ਦਿੱਤਾ ਜਾਵੇਗਾ। ਦਰਅਸਲ ਸੀਮਾ ਦੇ ਪਹਿਲੇ ਪਤੀ ਨੇ ਭਾਰਤ ਸਰਕਾਰ ਨੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਭੇਜਣ ਦੀ ਅਪੀਲ ਕੀਤੀ ਹੈ।
ਇੰਝ ਹੋਈ ਸੀ ਪਹਿਲੀ ਮੁਲਾਕਾਤ
ਮਾਰਚ 2023 ਵਿੱਚ ਸੀਮਾ ਕਰਾਚੀ ਤੋਂ ਨੇਪਾਲ ਅਤੇ ਸਚਿਨ ਨੋਇਡਾ ਤੋਂ ਪਹੁੰਚੀ। ਦੋਵੇਂ ਕਈ ਦਿਨਾਂ ਤੋਂ ਨੇਪਾਲ 'ਚ ਇਕੱਠੇ ਸਨ। ਇਸ ਤੋਂ ਬਾਅਦ ਸੀਮਾ ਵਾਪਸ ਪਾਕਿਸਤਾਨ ਚਲੀ ਗਈ ਅਤੇ ਸਚਿਨ ਵੀ ਭਾਰਤ ਪਰਤ ਆਏ। ਫਿਰ ਸੀਮਾ ਨੇ ਕਰਾਚੀ ਵਿੱਚ ਇੱਕ ਟਰੈਵਲ ਏਜੰਟ ਰਾਹੀਂ ਭਾਰਤ ਆਉਣ ਦੀ ਯੋਜਨਾ ਬਣਾਈ।