Haryana News : ਹਰਿਆਣਾ ਵਿੱਚ ਇੱਕ ਵਾਰ ਫਿਰ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਮ ‘ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ਸ਼ਹਿਰ ਦੇ ਸੈਕਟਰ- 1 ਵਿੱਚ ਇੱਕ ਵਿਅਕਤੀ ਨੂੰ ਪੱਤਰ ਭੇਜ ਕੇ ਧਮਕੀ ਦਿੱਤੀ ਗਈ ਹੈ। ਪੱਤਰ ਵਿੱਚ ਖ਼ੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਉਹ ਕਿਸਾਨ ਦਾ ਬੇਟਾ ਹੋ ਕੇ ਪੀਐੱਮ ਮੋਦੀ ਦੀ ਤਾਰੀਫ ਕਰਦਾ ਹੈ, ਨਤੀਜਾ ਚੰਗਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਪੱਤਰ ਵਿੱਚ 50 ਲੱਖ ਰੁਪਏ ਭੇਜਣ ਦੀ ਮੰਗ ਵੀ ਕੀਤੀ ਗਈ ਹੈ। ਪੱਤਰ ਮਿਲਣ ਤੋਂ ਬਾਅਦ ਪੀੜਤਾ ਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।


ਇਹ ਵੀ ਪੜ੍ਹੋ : ਜੇ ਪੰਜਾਬ ਸਰਕਾਰ ਦੇ ਵੱਸ ਨਹੀਂ ਤਾਂ ਕੇਂਦਰ ਆਪਣੇ ਹੱਥਾਂ ਵਿੱਚ ਲਵੇ ਜ਼ਿੰਮੇਵਾਰੀ-ਕੈਪਟਨ


 

ਪੱਤਰ ਵਿੱਚ ਕੀਤੀ 50 ਲੱਖ ਰੁਪਏ ਦੀ ਮੰਗ


ਐਸਪੀ ਦੇ ਹੁਕਮਾਂ ਤੋਂ ਬਾਅਦ ਰੋਹਤਕ ਸ਼ਹਿਰ ਦੇ ਸੈਕਟਰ -1 ਦੇ ਵਸਨੀਕ ਦਲਜੀਤ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਲਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸਵੇਰੇ ਉੱਠ ਕੇ ਸੈਰ ਕਰਨ ਜਾ ਰਿਹਾ ਸੀ ਤਾਂ ਉਸ ਨੇ ਘਰ ਦੇ ਗੇਟ ਕੋਲ ਇੱਕ ਕਾਗਜ਼ ਦੇਖਿਆ। ਜਦੋਂ ਉਸ ਨੇ ਕਾਗਜ਼ ਖੋਲ੍ਹਿਆ ਤਾਂ ਲਿਖਿਆ ਸੀ ਕਿ ਕਿਸਾਨ ਦਾ ਬੇਟਾ ਹੋ ਕੇ ਮੋਦੀ ਦੀ ਤਾਰੀਫ਼ ਕਰਦਾ ਹੈ, ਦਲਜੀਤ ਮਲਿਕ ਨੂੰ ਇਹ ਸਭ ਬੰਦ ਕਰਨਾ ਚਾਹੀਦਾ ਹੈ ਨਹੀਂ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ 50 ਲੱਖ ਰੁਪਏ ਭੇਜੇ ਜਾਣ। ਚਿੱਠੀ ਦੇ ਹੇਠਾਂ ਲਾਰੈਂਸ ਬਿਸ਼ਨੋਈ ਗੈਂਗ ਲਿਖਿਆ ਹੋਇਆ ਸੀ।

 



ਸ਼ਿਕਾਇਤਕਰਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਸਦੀ ਕਿਸੇ ਗਿਰੋਹ ਜਾਂ ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ ਹੈ। ਅਰਬਨ ਅਸਟੇਟ ਥਾਣੇ ਦੀ ਪੁਲੀਸ ਨੇ ਪੱਤਰ ਭੇਜਣ ਵਾਲੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣੇਦਾਰ ਪ੍ਰਹਿਲਾਦ ਸਿੰਘ ਦਾ ਕਹਿਣਾ ਹੈ ਕਿ ਇਹ ਕਿਸੇ ਸਮਾਜ ਵਿਰੋਧੀ ਅਨਸਰ ਦੀ ਸ਼ਰਾਰਤ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਇਸੇ ਮਹੀਨੇ ਆਈਐਮਟੀ ਗੋਲੀਬਾਰੀ ਵਿੱਚ ਲਾਰੇਂਸ ਬਿਸ਼ਨੋਈ ਗੈਂਗ ਦਾ ਨਾਮ ਵੀ ਸਾਹਮਣੇ ਆਇਆ ਸੀ। ਟਰੱਕ ਯੂਨੀਅਨ ਦੇ ਮੁਖੀ ਜਤਿੰਦਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਪੰਜਾਬ ਦੀ ਫਰੀਦਕੋਟ ਜੇਲ੍ਹ ਤੋਂ ਧਮਕੀ ਭਰੇ ਫੋਨ ਆਏ ਸਨ। ਉਸ ਤੋਂ ਕਾਰੋਬਾਰ ਵਿਚ ਹਿੱਸਾ ਮੰਗਿਆ ਗਿਆ ਹੈ ਅਤੇ ਇਨਕਾਰ ਕਰਨ 'ਤੇ ਉਸ ਦੇ ਯੂਨੀਅਨ ਦਫਤਰ 'ਤੇ ਗੋਲੀਬਾਰੀ ਕਰਵਾ ਦਿੱਤੀ ਗਈ।