Monsoon 2026 Update : ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ (29 ਮਈ 2026) ਨੂੰ ਜਾਰੀ ਨਵੇਂ ਅਨੁਮਾਨ ਵਿੱਚ ਕਿਹਾ ਹੈ ਕਿ ਇਸ ਸਾਲ ਦੇਸ਼ ਵਿੱਚ ਮਾਨਸੂਨ ਦੀ ਬਾਰਿਸ਼ ਆਮ ਤੋਂ ਘੱਟ ਰਹਿ ਸਕਦੀ ਹੈ। ਵਿਭਾਗ ਦੇ ਮੁਤਾਬਕ ਇਸ ਵਾਰ ਦੇਸ਼ ਭਰ ਵਿੱਚ ਮਾਨਸੂਨੀ ਬਾਰਿਸ਼ ਲਾਂਗ ਪੀਰੀਅਡ ਐਵਰੇਜ (LPA) ਦਾ ਕਰੀਬ 90 ਫੀਸਦੀ ਰਹਿਣ ਦੀ ਸੰਭਾਵਨਾ ਹੈ। 

Continues below advertisement

ਇਸ ਤੋਂ ਪਹਿਲਾਂ ਅਪ੍ਰੈਲ ਵਿੱਚ IMD ਨੇ 92 ਫੀਸਦੀ ਬਾਰਿਸ਼ ਦਾ ਅਨੁਮਾਨ ਲਗਾਇਆ ਸੀ, ਪਰ ਹੁਣ ਇਸਨੂੰ ਹੋਰ ਘਟਾ ਦਿੱਤਾ ਗਿਆ ਹੈ। IMD ਨੇ ਦੱਸਿਆ ਕਿ ਜੂਨ ਮਹੀਨੇ ਤੋਂ ਐਲ ਨੀਨੋ ਦੀ ਕਮਜ਼ੋਰ ਸਥਿਤੀ ਬਣ ਸਕਦੀ ਹੈ, ਜੋ ਮਾਨਸੂਨ ਦੇ ਦੂਜੇ ਹਿੱਸੇ ਵਿੱਚ ਹੋਰ ਮਜ਼ਬੂਤ ਹੋ ਸਕਦੀ ਹੈ। ਐਲ ਨੀਨੋ ਦਾ ਪ੍ਰਭਾਵ ਆਮ ਤੌਰ ‘ਤੇ ਭਾਰਤ ਵਿੱਚ ਮਾਨਸੂਨ ਨੂੰ ਕਮਜ਼ੋਰ ਕਰਨ ਵਾਲਾ ਮੰਨਿਆ ਜਾਂਦਾ ਹੈ।

ਮੌਸਮ ਵਿਭਾਗ ਨੇ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਦੇਸ਼ ਭਰ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਬਾਰਿਸ਼ LPA ਦੇ 90 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਵਿੱਚ ਮਾਡਲ ਐਰਰ ਪਲੱਸ-ਮਾਈਨਸ 4 ਫੀਸਦੀ ਰੱਖਿਆ ਗਿਆ ਹੈ। ਇਸਦਾ ਮਤਲਬ ਹੈ ਕਿ ਇਸ ਸਾਲ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਉੱਤਰ-ਪੂਰਬੀ ਭਾਰਤ ਵਿੱਚ ਆਮ ਬਾਰਿਸ਼ ਹੋ ਸਕਦੀ ਹੈ, ਜਦਕਿ ਉੱਤਰ-ਪੱਛਮੀ, ਕੇਂਦਰੀ ਅਤੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਆਮ ਤੋਂ ਘੱਟ ਬਾਰਿਸ਼ ਦਾ ਅਨੁਮਾਨ ਹੈ।

Continues below advertisement

ਕਈ ਰਾਜਾਂ ਵਿੱਚ ਆਮ ਤੋਂ ਵੱਧ ਹੀਟ ਵੇਵ

ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਸਾਲ ਕਈ ਰਾਜਾਂ ਵਿੱਚ ਆਮ ਤੋਂ ਵੱਧ ਲੂ ਵਾਲੇ ਦਿਨ ਵੇਖਣ ਨੂੰ ਮਿਲ ਸਕਦੇ ਹਨ। ਜੂਨ 2026 ਦੌਰਾਨ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਬਿਹਾਰ, ਝਾਰਖੰਡ, ਓਡੀਸ਼ਾ, ਛੱਤੀਸਗੜ੍ਹ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਭਿਆਨਕ ਗਰਮੀ ਪੈ ਸਕਦੀ ਹੈ।ਇਸ ਤੋਂ ਇਲਾਵਾ ਮਹਾਰਾਸ਼ਟਰ, ਤੇਲੰਗਾਨਾ, ਹਿਮਾਚਲ ਪ੍ਰਦੇਸ਼ ਅਤੇ ਤਮਿਲਨਾਡੂ ਦੇ ਕੁਝ ਇਲਾਕਿਆਂ ਵਿੱਚ ਵੀ ਆਮ ਤੋਂ ਵੱਧ ਗਰਮੀ ਰਹਿ ਸਕਦੀ ਹੈ।

ਆਮ ਤੋਂ ਘੱਟ ਬਾਰਿਸ਼ ਦੀ ਸੰਭਾਵਨਾ

ਅਪ੍ਰੈਲ ਵਿੱਚ ਜਾਰੀ ਪਹਿਲੇ ਅਨੁਮਾਨ ਵਿੱਚ IMD ਨੇ ਕਿਹਾ ਸੀ ਕਿ ਇਸ ਸਾਲ ਮਾਨਸੂਨ ਆਮ ਤੋਂ ਘੱਟ ਰਹਿ ਸਕਦਾ ਹੈ ਅਤੇ ਬਾਰਿਸ਼ LPA ਦੇ 92 ਫੀਸਦੀ ਤੱਕ ਰਹਿਣ ਦੀ ਉਮੀਦ ਸੀ। ਭਾਰਤ ਵਿੱਚ 1971 ਤੋਂ 2020 ਦਰਮਿਆਨ ਪੂਰੇ ਮਾਨਸੂਨ ਸੀਜ਼ਨ ਦੀ ਔਸਤ ਬਾਰਿਸ਼ 87 ਸੈਂਟੀਮੀਟਰ ਮੰਨੀ ਜਾਂਦੀ ਹੈ। IMD ਦੇ ਅਨੁਸਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਆਮ ਤੋਂ ਘੱਟ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਉੱਤਰ-ਪੂਰਬ, ਉੱਤਰ-ਪੱਛਮ ਅਤੇ ਦੱਖਣੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ।

ਭਾਰਤ ਦੀ ਅਰਥਵਿਵਸਥਾ ਲਈ ਅਹਿਮ

ਮਾਨਸੂਨ ਦਾ ਇਹ ਨਵਾਂ ਅਨੁਮਾਨ ਭਾਰਤ ਦੀ ਅਰਥਵਿਵਸਥਾ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਦੇਸ਼ ਦੀ ਵੱਡੀ ਅਬਾਦੀ ਖੇਤੀ ‘ਤੇ ਨਿਰਭਰ ਹੈ। ਖੇਤੀਬਾੜੀ ਮੰਤਰਾਲੇ ਮੁਤਾਬਕ ਭਾਰਤ ਦੀ ਲਗਭਗ 51 ਫੀਸਦੀ ਖੇਤੀ ਬਾਰਿਸ਼ ‘ਤੇ ਨਿਰਭਰ ਕਰਦੀ ਹੈ ਅਤੇ ਇਸ ਤੋਂ ਕੁੱਲ ਖੇਤੀ ਉਤਪਾਦਨ ਦਾ ਕਰੀਬ 40 ਫੀਸਦੀ ਹਿੱਸਾ ਆਉਂਦਾ ਹੈ।

ਦੇਸ਼ ਦੀ ਲਗਭਗ 47 ਫੀਸਦੀ ਅਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀ ‘ਤੇ ਨਿਰਭਰ ਹੈ। ਜੇ ਮਾਨਸੂਨ ਕਮਜ਼ੋਰ ਰਹਿੰਦਾ ਹੈ ਤਾਂ ਇਸਦਾ ਪ੍ਰਭਾਵ ਪਿੰਡਾਂ ਦੀ ਅਰਥਵਿਵਸਥਾ ‘ਤੇ ਪੈ ਸਕਦਾ ਹੈ। ਇਸ ਨਾਲ ਖੇਤੀ ਦੀ ਲਾਗਤ ਵਧ ਸਕਦੀ ਹੈ, ਫਸਲ ਉਤਪਾਦਨ ਘੱਟ ਹੋ ਸਕਦਾ ਹੈ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਕਾਰਨ ਊਰਜਾ ਅਤੇ ਖਾਦ ਦੀ ਸਪਲਾਈ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਐਲ ਨੀਨੋ ਕਦੋਂ ਹੋ ਸਕਦਾ ਹੈ ਮਜ਼ਬੂਤ?

ਭਾਰਤ ਵਿੱਚ ਪਿਛਲੀ ਵਾਰ 2023 ਵਿੱਚ ਆਮ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਸੀ। ਉਸ ਸਮੇਂ ਵੀ ਐਲ ਨੀਨੋ ਦਾ ਪ੍ਰਭਾਵ ਸੀ ਅਤੇ ਪੂਰੇ ਮਾਨਸੂਨ ਸੀਜ਼ਨ ਦੌਰਾਨ ਦੇਸ਼ ਵਿੱਚ LPA ਦਾ 94 ਫੀਸਦੀ ਬਾਰਿਸ਼ ਹੋਈ ਸੀ। ਮਾਨਸੂਨ ਮਿਸ਼ਨ ਕਲਾਈਮੇਟ ਫੋਰਕਾਸਟ ਸਿਸਟਮ ਦੇ ਅਨੁਸਾਰ ਜੁਲਾਈ, ਅਗਸਤ ਅਤੇ ਸਤੰਬਰ ਦੌਰਾਨ ਐਲ ਨੀਨੋ ਦੀ ਸਥਿਤੀ ਹੋਰ ਮਜ਼ਬੂਤ ਹੋ ਸਕਦੀ ਹੈ।