32 thousand cases of electricity theft: ਸਿਰਫ਼ ਪੰਜਾਬ ਵਿੱਚ ਹੀ ਬਿਜਲੀ ਚੋਰੀ ਦੀਆਂ ਘਟਨਾਵਾਂ ਨਹੀਂ ਵਾਪਰ ਰਹੀਆਂ ਸਗੋਂ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਤਾਂ ਬਿਜਲੀ ਚੋਰੀ ਦੀਆਂ ਕਈ ਵੱਡੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਰਿਆਣਾ ਵਿੱਚ 1 ਜਨਵਰੀ ਤੋਂ ਲੈ ਕੇ 30 ਜੂਨ 2023 ਤੱਕ ਬਿਜਲੀ ਚੋਰੀ ਸਬੰਧੀ 100 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। 


ਇੱਕ ਜਨਵਰੀ 2023 ਤੋਂ ਹੁਣ ਤੱਕ ਬਿਜਲੀ ਦੇ ਕੁੱਲ 32 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਅੰਬਾਲਾ ਵਿੱਚ 2724 ਕੇਸ ਆਏ ਹਨ। ਇਸੇ ਤਰ੍ਹਾਂ ਕਰਨਾਲ 'ਚ 2408 ਕੇਸ, ਰੋਹਤਕ 'ਚ 3244, ਜੀਂਦ 'ਚ 3506, ਹਿਸਾਰ 'ਚ 5815, ਰੇਵਾੜੀ 'ਚ 6158, ਗੁਰੂਗ੍ਰਾਮ 'ਚ 5868 ਅਤੇ ਫਰੀਦਾਬਾਦ 'ਚ 3145 ਦੇ ਮਾਮਲੇ ਸ਼ਾਮਲ ਹਨ।


ਹਰਿਆਣਾ ਵਿੱਚ ਬਿਜਲੀ ਚੋਰੀ ਦੇ ਨਾਲ ਨਾਲ ਪਾਣੀ ਚੋਰੀ ਦਾ ਮੁੱਦਾ ਵੀ ਕਾਫੀ ਵੱਧਦਾ ਜਾ ਰਿਹਾ ਹੈ। ਇੱਕ ਜਨਵਰੀ, 2023 ਤੋਂ ਹੁਣ ਤੱਕ ਪਾਣੀ ਦੀ ਚੋਰੀ ਦੇ ਕੁੱਲ 450 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕਰਨਾਲ 'ਚ 1, ਰੋਹਤਕ 'ਚ 43, ਜੀਂਦ 'ਚ 6, ਹਿਸਾਰ 'ਚ 239, ਰੇਵਾੜੀ 'ਚ 3 ਤੇ ਫਰੀਦਾਬਾਦ 'ਚ 155 ਮਾਮਲੇ ਸ਼ਾਮਲ ਹਨ। 


ਇਹ ਜਾਣਕਾਰੀ ਹਰਿਆਣਾ ਪੁਲਿਸ ਦੇ ਇੰਸਪੈਕਟਰ ਜਨਰਲ ਅਤੇ ਵਿਜੀਲੈਂਸ ਦੇ ਡਾਇਰੈਕਟਰ ਸੌਰਭ ਸਿੰਘ ਨੇ ਦਿੱਤੀ ਹੈ। ਉਨ੍ਹਾਂ ਨੇ 'ਬਿਜਲੀ ਦੀ ਸੰਭਾਲ ਕੁਦਰਤ ਦੀ ਸੁਰੱਖਿਆ ਦੀ ਸੰਸਕ੍ਰਿਤੀ ਹੈ' ਵਿਸ਼ੇ 'ਤੇ ਹਰਿਆਣਾ ਉੱਚ ਸਿੱਖਿਆ ਤੇ ਸਕੂਲ ਸਿੱਖਿਆ ਦੇ ਕਰਮਚਾਰੀਆਂ ਨੂੰ ਆਨਲਾਈਨ ਸੰਬੋਧਨ ਕੀਤਾ। ਇਹ ਸੰਬੋਧਨ ਹਰਿਆਣਾ ਪਾਵਰ ਯੂਟਿਲਿਟੀਜ਼ ਦੁਆਰਾ ਆਯੋਜਿਤ ਵੈਬੀਨਾਰ ਲੜੀ ਦਾ ਹਿੱਸਾ ਹੈ।


 


ਇਹ ਵੀ ਪੜ੍ਹੋ : ਨੌਜਵਾਨਾਂ ਲਈ ਖੁਸ਼ਖਬਰੀ! TSSC CEO ਨੇ ਕਿਹਾ- 'ਇਸ ਵਿੱਤੀ ਸਾਲ 'ਚ ਲਗਭਗ 1.26 ਲੱਖ ਟੈਲੀਕਾਮ ਹੁਨਰਮੰਦ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ'


 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ।


Join Our Official Telegram Channel : - 
https://t.me/abpsanjhaofficial