ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ 'ਚ ਬੁੱਧਵਾਰ ਨੂੰ ਟੈਕਸਟਾਈਲ ਦੇ ਗੁਦਾਮ 'ਚ ਲੱਗੀ ਅੱਗ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਇਮਾਰਤ ਦੇ ਇੱਕ ਹਿੱਸੇ ਨੂੰ ਅੱਗ ਲੱਗਣ ਕਾਰਨ ਇਹ ਮੌਤਾਂ ਹੋਈਆਂ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋ ਸਕਦੇ ਹਨ। ਇਸ ਦੇ ਨਾਲ ਹੀ ਹਸਪਤਾਲ ਵਿੱਚ ਭਰਤੀ ਹੋਏ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਅਹਿਮਦਾਬਾਦ ਦੇ ਪਾਈਪਲਾਜ ਰੋਡ ਦੇ ਨਾਨੂਕਾਕਾ ਅਸਟੇਟ ਵਿਖੇ ਸਥਿਤ ਗੁਦਾਮ ਵਿੱਚ ਲੱਗੀ ਅੱਗ ਲੱਗਣ ਨਾਲ ਤਿੰਨ ਲੋਕਾਂ ਨੂੰ ਬਚਾਇਆ ਗਿਆ। ਰਿਪੋਰਟਾਂ ਅਨੁਸਾਰ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਅਹਿਮਦਾਬਾਦ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਮੁਖੀ ਮੁਤਾਬਕ, ਨੇੜਲੇ ਰਸਾਇਣਕ ਯੂਨਿਟ ਵਿੱਚ ਪਹਿਲਾ ਧਮਾਕਾ ਹੋਇਆ, ਜਿਸ ਤੋਂ ਬਾਅਦ ਇਸ ਟੈਕਸਟਾਈਲ ਦੇ ਗੋਦਾਮ ਦੀ ਇਮਾਰਤ ਢਹਿ ਗਈ ਤੇ ਅੱਗ ਲੱਗ ਗਈ। ਅੱਗ ਬੁਝਾਉਣ ਲਈ 12 ਅੱਗ ਬੁਝਾਊ ਗੱਡੀਆਂ ਕੋਸ਼ਿਸ਼ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਇਸ ਯੂਨਿਟ ਵਿਚ ਫਾਈਰ ਸੇਫਟੀ ਸਿਸਟਮ ਵੀ ਨਹੀਂ ਸੀ।
ਸਥਾਨਕ ਲੋਕਾਂ ਮੁਤਾਬਕ, ਕੈਮੀਕਲ ਯੂਨਿਟ ਵਿੱਚ ਪਹਿਲ ਲਗਾਤਾਰ 5 ਧਮਾਕੇ ਹੋਏ। ਕੱਪੜੇ ਦੇ ਗੁਦਾਮ ਮਾਲਕ ਦਾ ਦੋਸ਼ ਹੈ ਕਿ ਇਹ ਕੈਮੀਕਲ ਫੈਕਟਰੀ ਗੈਰਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ। ਇਸ ਸਮੇਂ ਘਟਨਾ ਦੀ ਫੋਰੈਂਸਿਕ ਜਾਂਚ ਸਮੇਤ ਰਾਹਤ ਅਤੇ ਬਚਾਅ ਕਾਰਜ ਨਾਲ ਚੱਲ ਰਹੇ ਹਨ। ਫਾਇਰ ਵਿਭਾਗ ਦੇ ਅਧਿਕਾਰੀ ਜੈਸ਼ ਖਾਦੀਆ ਨੇ ਦੱਸਿਆ ਕਿ ਮਲਬੇ ਚੋਂ 12 ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ‘ਐਲਜੀ ਹਸਪਤਾਲ’ ਲਿਜਾਇਆ ਗਿਆ।
ਉਧਰ ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ 12 ਜ਼ਖਮੀਆਂ ਚੋਂ ਚਾਰ ਨੂੰ ਜਿਉਂ ਹੀ ਇੱਥੇ ਲਿਆਂਦਾ ਗਿਆ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਬਾਕੀ ਅੱਠ ਜ਼ੇਰੇ ਇਲਾਜ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਗੁਦਾਮ 'ਚ ਭਿਆਨਕ ਅੱਗ ਨਾਲ 9 ਲੋਕਾਂ ਦੀ ਮੌਤ, ਇਮਾਰਤ 'ਚ ਹੋਏ ਪੰਜ ਧਮਾਕੇ
ਏਬੀਪੀ ਸਾਂਝਾ
Updated at:
04 Nov 2020 05:08 PM (IST)
ਬੁੱਧਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਟੈਕਸਟਾਈਲ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਹੁਣ ਤਕ 9 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਇਮਾਰਤ ਦੇ ਇੱਕ ਹਿੱਸੇ ਨੂੰ ਅੱਗ ਲੱਗਣ ਕਾਰਨ ਇਹ ਮੌਤਾਂ ਹੋਈਆਂ।
- - - - - - - - - Advertisement - - - - - - - - -