ਬਹਰਾਇਚ: ਉੱਤਰ ਪ੍ਰਦੇਸ਼ ਦੇ ਬਹਰਾਇਚ ਵਿੱਚ ਲੋਕਾਂ ਨਾਲ ਭਰਿਆ ਵਾਹਨ ਸੋਮਵਾਰ ਤੜਕੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਗੰਭੀਰ ਜ਼ਖ਼ਮੀ ਹੋਏ ਹਨ। ਜ਼ਖਮੀਆਂ ਚੋਂ ਪੰਜ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਐਸਓ ਪੇਆਗਪੁਰ ਨੇ ਸਾਰੀਆਂ ਨੂੰ ਪੁਲਿਸ ਗੱਡੀਆਂ ਰਾਹੀਂ ਜ਼ਿਲਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਹੈ।
ਦਰਅਸਲ, ਮਹਿੰਦਰਾ ਵੈਨ (UP31AT3437) 'ਤੇ ਜਾਯਰੀਨ ਅੰਬੇਦਕਰ ਨਗਰ ਦੇ ਕਿਛੌਛਾ ਸ਼ਰੀਫ ਤੋਂ ਲਖੀਮਪੁਰ ਖੇੜੀ ਦੇ ਸਿੰਗਾਹੀ ਜਾ ਰਹੇ ਸੀ। ਗੋਂਡਾ-ਬਹਰਾਇਚ ਹਾਈਵੇ 'ਤੇ ਸ਼ਿਵਦਹਾ ਮੋੜ ਦੇ ਨੇੜੇ ਡ੍ਰਾਈਵਰ ਦੀ ਝਪਕੀ ਲੱਗਣ ਕਰਕੇ ਗੱਡੀ ਸਜ਼ਕ ਕਿਨਾਰੇ ਖੜੇ ਟਰੱਕ ਨਾਲ ਟੱਕਰਾ ਗਿਆ। ਜ਼ਖਮੀਆਂ ਨੇ ਐਂਬੂਲੈਂਸ ਸੇਵਾ 'ਤੇ ਗੰਭੀਰ ਦੋਸ਼ ਲਗਾਏ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਐਂਬੂਲੈਂਸ ਮਿਲ ਜਾਂਦੀ ਤਾਂ ਕਈ ਜ਼ਖਮੀਆਂ ਦੀ ਜਾਨ ਬਚ ਸਕਦੀ ਸੀ। ਹਾਦਸੇ ਦੇ ਕਈ ਘੰਟਿਆਂ ਬਾਅਦ ਜ਼ਖ਼ਮੀ ਵਾਹਨ ਵਿਚ ਫਸੇ ਰਹੇ, ਪਰ ਐਂਬੂਲੈਂਸ ਨਹੀਂ ਪਹੁੰਚੀ। ਇਲਾਕਾਈ ਪੁਲਿਸ ਨੇ ਸਾਰਿਆਂ ਨੂੰ ਹਸਪਤਾਲ ਭੇਜਿਆ ਇਸ ਸਮੇਂ 10 ਜ਼ਖਮੀ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦਰਦਨਾਕ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ 10 ਗੰਭੀਰ, ਗੌਂਡਾ-ਬਹਰਾਇਚ ਹਾਈਵੇ 'ਤੇ ਵਾਪਰਿਆ ਹਾਦਸਾ
ਏਬੀਪੀ ਸਾਂਝਾ
Updated at:
02 Nov 2020 09:24 AM (IST)
ਇਹ ਹਾਦਸਾ ਗੋਂਦਾ-ਬਹਰਾਇਚ ਹਾਈਵੇ 'ਤੇ ਸ਼ਿਵਦਹਾ ਮੋੜ ਦੇ ਨੇੜੇ ਹੋਇਆ। ਡਰਾਈਵਰ ਨੂੰ ਨੀਂਦ ਦੀ ਝਪਕੀ ਕਰਕੇ ਗੱਡੀ ਸੜਕ ਦੇ ਕਿਨਾਰੇ ਖੜੇ ਟਰੱਕ ਨਾਲ ਟੱਕਰਾ ਗਈ। ਜ਼ਖਮੀਆਂ ਨੂੰ ਐਂਬੂਲੈਂਸ ਰਾਹਾਂ ਹਸਪਤਾਲ ਭਰਤੀ ਕਰਵਾਇਆ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -