Waste Treatment Plant - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਿਰਸਾ ਦੇ ਉਦਯੋਗਿਕ ਖੇਤਰ ਵਿਚ 6.20 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਵੇਸਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਲਾਂਟ ਦਾ ਜਾਂਚ ਕੀਤਾ ਅਤੇ ਅਧਿਕਾਰੀਆਂ ਨਾਲ ਵਿਸਥਾਰ ਨਾਲ ਜਾਣਕਾਰੀ ਲਈ।


            ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਵਿਚ ਸਨਅਤੀ ਖੇਤਰ ਵਿਚ ਜਲ ਵੇਸਟ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ, ਇਸ ਟੀਚੇ ਵੱਲ ਕਦਮ ਵੱਧਾਉਂਦੇ ਹੋਏ ਅੱਜ ਸਿਰਸਾ ਤੋਂ ਸ਼ੁਰੂਆਤ ਕੀਤੀ ਗਈ ਹੈ। ਜਿਲਾ ਸਿਰਸਾ ਦੇ ਇਸ ਸਨਅਤੀ ਖੇਤਰ ਵਿਚ 171 ਪਲਾਟ ਹਨ, ਜਿਸ ਵਿਚ ਕਰੀਬ 115 ਯੂਨੀਟ ਕੰਮ ਕਰ ਰਹੇ ਹਨ, ਉਨ੍ਹਾਂ ਲਈ ਇਹ ਬਹੁਤ ਫਾਇੰਦੇਮੰਦ ਸਿੱਧ ਹੋਵੇਗਾ।


            ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਿਰਸਾ ਸਨਅਤੀ ਏਰਿਆ ਦੀ ਬਹੁਤ ਲੰਬੇ ਸਮੇਂ ਤੋਂ ਸੀਈਟੀਪੀ ਪਲਾਂਟ ਲਗਾਉਣ ਦੀ ਮੰਗ ਸੀ ਕਿ ਸਨਅਤੀ ਵੇਸਟ ਨੂੰ ਟ੍ਰੀਟ ਕੀਤਾ ਜਾਵੇ। ਇਸ ਵੇਸਟ ਕਾਰਣ ਪਹਿਲਾਂ ਪਾਣੀ ਦਾ 350 ਤੋਂ 400 ਬੀਡੀਓ ਦਾ ਪੱਧਰ ਜਾਂਦਾ ਸੀ, ਜੋ ਹੁਣ ਘੱਟ ਹੋ ਕੇ 10 ਗੁਣਾ ਹੋ ਗਿਆ ਹੈ। 


ਇਸ ਪਾਣੀ ਦੀ ਵਰਤੋਂ ਕਿਸਾਨ ਵੀ ਆਪਣੀ ਖੇਤ ਵਿਚ ਕਰ ਸਕਦੇ ਹਨ। ਇਸ ਨਾਲ ਜਿੱਥੇ ਚੌਗਿਰਦਾ ਸਰੱਖਣ ਵਿਚ ਸਹਿਯੋਗ ਮਿਲੇਗਾ ਉੱਥੇ ਗੰਦਗੀ ਜਾਂ ਬਦਬੂ ਤੋਂ ਵੀ ਛੁਟਕਾਰਾ ਮਿਲੇਗਾ।  ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਟ੍ਰੀਟਮੇਂਟ ਤੋਂ ਬਾਅਦ ਇਸ ਪਾਣੀ ਦੀ ਵਰਤੋਂ ਸਿੰਚਾਈ ਤੇ ਇੰਡਸਟ੍ਰੀ ਦੀ ਗ੍ਰੀਨ ਬੇਲਟ ਵਿਚ ਹੋਵੇਗਾ। ਇਸ ਤਰ੍ਹਾਂ ਦੇ ਪਲਾਂਟ ਬਣਨ ਨਾਲ ਸਨਅਤਾਂ ਨੂੰ ਵੀ ਫਾਇਦਾ ਮਿਲ ਰਿਹਾ ਹੈ।


            ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਆਈ ਹੜ੍ਹ ਨਾਲ ਜਿੰਨ੍ਹਾਂ ਲੋਕਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਹ ਆਪਣੀ ਫਸਲਾਂ ਦਾ ਡਾਟਾ ਸ਼ਰਤੀਪੂਰਤੀ ਪੋਟਰਲ 'ਤੇ ਦਰਜ ਕਰ ਸਕਣਗੇ। ਪਟਵਾਰੀਆਂ ਦੀ ਡਿਊਟੀਆਂ ਲਗਾਈ ਜਾ ਚੁੱਕੀ ਹੈ ਅਤੇ ਜਿੱਥੇ ਪਟਵਾਰੀਆਂ ਦੀ ਕਮੀ ਹੈ ਉੱਥੇ ਸ਼ਰਤੀਪੂਰਤੀ ਸਹਾਇਕਾਂ ਦੀ ਵੀ ਡਿਊਟੀਆਂ ਲਗਾਈ ਗਈ ਹੈ। 


ਜਲਦ ਤੋਂ ਜਲਦ ਉਨ੍ਹਾਂ ਦੇ ਨੁਕਸਾਨ  ਦੀ ਤਸਦੀਕ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਭੁਗਤਾਨ ਵੀ ਕਰ ਦਿੱਤਾ ਜਾਵੇਗਾ। ਸਰਕਾਰ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ। ਜਿਵੇਂ-ਜਿਵੇਂ ਸਰਕਾਰ ਕੋਲ ਡਾਟਾ ਆਵੇਗਾ, ਵੈਸੇ ਹੀ ਭੁਗਤਾਨ ਕਰ ਦਿੱਤਾ ਜਾਵੇਗਾ।