Delhi Police on High Alert: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਜਧਾਨੀ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਅੱਤਵਾਦੀ ਖ਼ਤਰੇ ਅਤੇ ਖ਼ੁਫ਼ੀਆ ਏਜੰਸੀਆਂ ਤੋਂ ਮਿਲੇ ਇਨਪੁਟਸ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਡਰੋਨ ਸਮੇਤ ਹਰ ਤਰ੍ਹਾਂ ਦੇ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ।

Continues below advertisement

ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 163 ਤਹਿਤ ਜਾਰੀ ਇਹ ਹੁਕਮ 2 ਅਗਸਤ ਤੋਂ ਲਾਗੂ ਹੋ ਕੇ 16 ਅਗਸਤ ਤੱਕ ਪ੍ਰਭਾਵੀ ਰਹੇਗਾ।

Continues below advertisement

ਪੁਲਿਸ ਮੁਤਾਬਕ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਅਸਮਾਜਿਕ ਅਨਸਰ ਜਾਂ ਅੱਤਵਾਦੀ ਡਰੋਨ ਅਤੇ ਦੂਜੇ ਛੋਟੇ ਹਵਾਈ ਉਪਕਰਣਾਂ ਦੀ ਵਰਤੋਂ ਕਰ ਕੇ ਆਮ ਲੋਕਾਂ, ਵੀਆਈਪੀਜ਼., ਮਹੱਤਵਪੂਰਨ ਸਰਕਾਰੀ ਇਮਾਰਤਾਂ ਅਤੇ ਸਮਾਗਮ ਵਾਲੀ ਥਾਂ ਦੀ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਇਸੇ ਖ਼ਦਸ਼ੇ ਨੂੰ ਦੇਖਦਿਆਂ ਹੋਇਆਂ ਸਾਵਧਾਨੀ ਵਜੋਂ ਰਾਜਧਾਨੀ ਦੇ ਆਸਮਾਨ ਵਿਚ ਅਜਿਹੇ ਸਾਰੇ ਉਪਕਰਣਾਂ ਦੀ ਉਡਾਣ ’ਤੇ ਪਾਬੰਦੀ ਲਗਾਈ ਗਈ ਹੈ। ਪਾਬੰਦੀ ਦੌਰਾਨ ਡਰੋਨ ਭਾਵ ਯੂਏਵੀ ਅਤੇ ਯੂਏਐੱਸ ਤੋਂ ਇਲਾਵਾ ਕਵਾਡਕਾਪਟਰ, ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਮਾਈਕ੍ਰੋਲਾਈਟ ਏਅਰਕ੍ਰਾਫ਼ਟ, ਰਿਮੋਟ ਨਾਲ ਸੰਚਾਲਿਤ ਏਅਰਕ੍ਰਾਫ਼ਟ, ਹਾਟ ਏਅਰ ਬੈਲੂਨ ਅਤੇ ਛੋਟੇ ਪਾਵਰਡ ਏਅਰਕ੍ਰਾਫ਼ਟ ਉਡਾਉਣ ਦੀ ਇਜਾਜ਼ਤ ਨਹੀਂ ਹੋਵੇਗੀ।  ਇਸ ਤੋਂ ਇਲਾਵਾ ਜਹਾਜ਼ ਤੋਂ ਪੈਰਾ ਜੰਪਿੰਗ ਵਰਗੀਆਂ ਗਤੀਵਿਧੀਆਂ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।