ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਦਰਮਿਆਨ ਭਾਰਤ ਅਤੇ ਚੀਨ ਵਿਚਾਲੇ ਤੀਸਰੇ ਦੌਰ ਦੀ ਗੱਲਬਾਤ ਮੰਗਲਵਾਰ ਨੂੰ ਹੋਵੇਗੀ। ਸੂਤਰਾਂ ਮੁਤਾਬਕ ਗੱਲਬਾਤ ਦਾ ਇਹ ਤੀਜਾ ਦੌਰ ਐਲਏਸੀ ਦੇ ਨਾਲ ਚੁਸ਼ੂਲ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਦੋ ਵਾਰ ਮੋਲਦੋ ‘ਚ ਗੱਲਬਾਤ ਹੋਈ ਸੀ, ਜੋ ਕਿ ਚੀਨ ਵਿਚ ਹੈ। ਕਿਹਾ ਜਾਂਦਾ ਹੈ ਕਿ ਇਸ ਵਾਰ ਦੇ ਏਜੰਡੇ ਅਨੁਸਾਰ ਉਨ੍ਹਾਂ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਨ੍ਹਾਂ 'ਤੇ 22 ਜੂਨ ਨੂੰ ਹੋਈ ਬੈਠਕ ਵਿਚ ਸਹਿਮਤੀ ਬਣ ਗਈ ਸੀ।


ਸੂਤਰਾਂ ਨੇ ਕਿਹਾ ਹੈ ਕਿ ਐਲਏਸੀ 'ਤੇ ਤਣਾਅ ਘੱਟ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਇਸ ਬੈਠਕ ਵਿਚ ਵਿਚਾਰ ਵਟਾਂਦਰੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਦੀ ਬੈਠਕ 6 ਮਈ ਅਤੇ 22 ਜੂਨ ਨੂੰ ਚੀਨ ਦੇ ਮੋਲਦੋ ਵਿੱਚ ਹੋਈ ਸੀ।

ਚੁਸ਼ੂਲ ਵਿਚ ਹੋਵੇਗੀ ਬੈਠਕ:

ਸੂਤਰਾਂ ਮੁਤਾਬਕ ਲੈਫਟੀਨੈਂਟ ਜਨਰਲ ਦੇ ਰੈਂਕ ਦੇ ਅਧਿਕਾਰੀਆਂ ਦੀ ਮੀਟਿੰਗ ਭਲਕੇ ਸਵੇਰੇ 10.30 ਵਜੇ ਹੋਵੇਗੀ। ਇਹ ਮੁਲਾਕਾਤ ਭਾਰਤ ਦੀ ਪਹਿਲਕਦਮੀ ਤੇ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਵਾਰ ਮੁਲਾਕਾਤ ਚੁਸ਼ੂਲ ਵਿੱਚ ਹੋਵੇਗੀ। ਇਹ ਬਾਰਡਰ ਪਰਸੋਨਲ ਮੀਟਿੰਗ (ਬੀਪੀਐਮ) ਬਿੰਦੂ ਹੈ ਜੋ ਭਾਰਤ ਵੱਲ ਕੀਤੀ ਗਈ ਹੈ। ਭਾਰਤੀ ਪਾਸੇ ਬੈਠਕ ਹੋਣ ਦਾ ਅਰਥ ਹੈ ਕਿ ਇਹ ਮੁਲਾਕਾਤ ਭਾਰਤ ਦੁਆਰਾ ਸ਼ੁਰੂ ਕੀਤੀ ਗਈ ਹੈ ਅਤੇ ਭਾਰਤ ਨੇ ਬੈਠਕ ਬੁਲਾਈ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904