ਨਵੀਂ ਦਿੱਲੀ: ਪੂਰਬੀ ਲੱਦਾਖ 'ਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਇੱਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ 'ਜੇਕਰ ਚੀਨ ਨਾਲ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਫੌਜੀ ਵਿਕਲਪ ਤਿਆਰ ਹੈ।'


ਜਨਰਲ ਰਾਵਤ ਨੇ ਕਿਹਾ ਚੀਨ ਨਾਲ ਕੂਟਨੀਤਕ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਮਸਲਾ ਹੱਲ ਕਰਨ 'ਚ ਜੁਟੀਆਂ ਹੋਈਆਂ ਹਨ।


LAC ਨਾਲ ਹੋਏ ਬਦਲਾਅ ਵੱਖ-ਵੱਖ ਧਾਰਨਾਵਾਂ ਕਾਰਨ ਹੁੰਦੇ- ਰਾਵਤ


ਬਿਪਿਨ ਰਾਵਤ ਨੇ ਕਿਹਾ ਪੂਰਬੀ ਲੱਦਾਖ 'ਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੇ ਗਏ ਬਦਲਾਵਾਂ ਨਾਲ ਨਜਿੱਠਣ ਲਈ ਫੌਜ ਦਾ ਵਿਕਲਪ ਮੌਜੂਦ ਹੈ। ਸਿਰਫ਼ ਦੋ ਦੇਸ਼ਾਂ ਦੀ ਫੌਜ ਵਿਚਾਲੇ ਗੱਲਬਾਤ ਹੋਣ 'ਤੇ ਹੀ ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। LAC ਨਾਲ ਹੋਏ ਬਦਲਾਅ ਵੱਖ-ਵੱਖ ਧਾਰਨਾਵਾਂ ਕਾਰਨ ਹੁੰਦੇ ਹਨ। ਰੱਖਿਆ ਸੇਵਾਵਾਂ 'ਤੇ ਨਿਗਰਾਨੀ ਰੱਖਣ ਤੇ ਘੁਸਪੈਠ ਨੂੰ ਰੋਕਣ ਲਈ ਅਜਿਹੇ ਅਭਿਆਨਾਂ ਨੂੰ ਰੋਕਣ ਦਾ ਕੰਮ ਸੌਂਪਿਆ ਜਾਂਦਾ ਹੈ।


ਰੱਖਿਆ ਸੇਵਾਵਾਂ ਹਮੇਸ਼ਾ ਫੌਜੀ ਦੇ ਕੰਮਾਂ ਲਈ ਤਿਆਰ ਰਹਿੰਦੀਆਂ ਹਨ- ਰਾਵਤ


ਜਨਰਲ ਰਾਵਤ ਨੇ ਕਿਹਾ, ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਇਸ ਸਮੇਂ ਭਾਰਤ-ਚੀਨ ਵਿਚਾਲੇ ਹਨ, ਅਜਿਹੀਆਂ ਗਤੀਵਿਧੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰਨ ਅਤੇ ਘੁਸਪੈਠ ਰੋਕਣ ਲਈ ਸਰਕਾਰ ਦੇ ਸੰਪੂਰਨ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਰੱਖਿਆ ਸੇਵਾਵਾਂ ਹਮੇਸ਼ਾਂ ਫੌਜ ਦੇ ਕੰਮਾਂ ਲਈ ਤਿਆਰ ਰਹਿੰਦੀਆਂ ਹਨ।


ਰਾਵਤ ਦੇ ਬਿਆਨ ਤੋਂ ਪਹਿਲਾਂ ਪੀਐਮ ਮੋਦੀ ਨੇ ਕੀਤਾ ਸੀ ਫੌਜ ਦਾ ਜ਼ਿਕਰ:


ਬਿਪਿਨ ਰਾਵਤ ਦੇ ਇਸ ਬਿਆਨ ਤੋਂ ਪਹਿਲਾਂ 15 ਅਗਸਤ ਯਾਨੀ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ LOC ਤੋ LAC ਯਾਨੀ ਪਾਕਿਸਤਾਨ ਤੋਂ ਲੈਕੇ ਚੀਨ ਸਰਹੱਦ ਤਕ ਜਿਸਨੇ ਵੀ ਭਾਰਤ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਦੇਸ਼ ਦੀ ਫੌਜ ਨੇ ਉਸ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦਿੱਤਾ ਹੈ।


ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਹੰਗਾਮਾ ਹੋਣ ਦੇ ਆਸਾਰ, ਗਾਂਧੀ ਪਰਿਵਾਰ ਲਈ ਅਹਿਮ ਦਿਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ