ਨਵੀਂ ਦਿੱਲੀ : ਪਾਕਿਸਤਾਨ ਨੂੰ ਲੈ ਕੇ ਭਾਰਤ ਦੇ ਸਖ਼ਤ ਰਵੱਈਏ ਦੇ ਵਿਚਕਾਰ ਪਹਿਲੀ ਵਾਰ ਭਾਰਤ ਅਤੇ ਚੀਨ ਨੇ ਜੰਮੂ-ਕਸ਼ਮੀਰ ਦੇ ਪੂਰਬੀ ਲਦਾਖ਼ ਖੇਤਰ ਵਿੱਚ ਸੈਨਿਕ ਅਭਿਆਸ ਕੀਤਾ। ਇਸ ਖੇਤਰ ਵਿੱਚ ਭੂਚਾਲ ਆਉਣ ਉੱਤੇ ਕਿਸੇ ਤਰੀਕੇ ਨਾਲ ਮਦਦ ਕਰਨੀ ਹੈ, ਉਸ ਉੱਤੇ ਦੋਵਾਂ ਦੇਸ਼ ਦੇ ਸੈਨਿਕਾਂ ਨੇ ਅਭਿਆਸ ਕੀਤਾ।
ਭਾਰਤੀ ਸੈਨਾ ਦੀ ਅਗਵਾਈ ਬ੍ਰਿਗੇਡੀਅਰ ਆਰ ਐਸ ਰਮਨ ਨੇ ਕੀਤੀ। ਦਿਨ ਭਰ ਚਲੇ ਇਸ ਅਭਿਆਸ 'ਚ ਮਨੁੱਖੀ ਸਹਾਇਤਾ ਤੇ ਸੰਕਟ ਰਾਹਤ ਦੇ ਅਭਿਆਸ 'ਚ ਭੁਚਾਲ ਵਰਗੇ ਹਾਲਾਤ ਬਣਾਏ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਸੰਯੁਕਤ ਤੌਰ 'ਤੇ ਸੰਕਟ 'ਚ ਫਸੇ ਲੋਕਾਂ ਨੂੰ ਨਾ ਕੇਵਲ ਕੱਢਿਆ ਬਲਕਿ ਮੈਡੀਕਲ ਸਹਾਇਤਾ ਵੀ ਦਿੱਤੀ। ਇਸ ਤਰ੍ਹਾਂ ਦੇ ਅਭਿਆਸ ਦਾ ਪਹਿਲਾ ਭਾਗ ਇਸ ਸਾਲ 6 ਫਰਵਰੀ ਨੂੰ ਲਦਾਖ਼ ਦੇ ਚੀਨ ਵਾਲੇ ਹਿੱਸੇ 'ਚ ਹੋਇਆ ਸੀ।