ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲੇ ਹਰ ਦਿਨ ਵਧ ਰਹੇ ਹਨ। ਦੇਸ਼ 'ਚ ਰੋਜ਼ਾਨਾ ਰਿਕਾਰਡ ਪੱਧਰ ਤੇ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਆਧਾਰ 'ਤੇ ਪਿਛਲੇ 24 ਘੰਟਿਆਂ 'ਚ 2,61,500 ਨਵੇਂ ਕੋਰੋਨਾ ਕੇਸ ਆਏ ਤੇ 1,501 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੇ ਗਈ।
ਇਸ ਦੌਰਾਨ 1,38,423 ਲੋਕਾਂ ਦੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ 234,692 ਕੇਸ ਆਏ ਸਨ। ਕੋਰੋਨਾ ਦੀ ਪਹਿਲੀ ਲਹਿਰ ਚ 15 ਸਤੰਬਰ ਨੂੰ ਸਭ ਤੋਂ ਜ਼ਿਆਦਾ 1,290 ਮੌਤਾਂ ਹੋਈਆਂ ਸਨ।

India reports 2,61,500 new #COVID19 cases, 1,501 fatalities and 1,38,423 discharges in the last 24 hours, as per Union Health Ministry

Total cases: 1,47,88,109
Active cases: 18,01,316
Total recoveries: 1,28,09,643
Death toll: 1,77,150

Total vaccination: 12,26,22,590 pic.twitter.com/poAunmqGzW
— ANI (@ANI) April 18, 2021

ਦੇਸ਼ 'ਚ ਅੱਜ ਕੋਰੋਨਾ ਦੀ ਸਥਿਤੀ
ਕੁੱਲ ਕੋਰੋਨਾ ਕੇਸ - ਇਕ ਕਰੋੜ 47 ਲੱਖ, 88 ਹਜ਼ਾਰ, 109
ਕੁੱਲ ਡਿਸਚਾਰਜ- ਇਕ ਕਰੋੜ, 28 ਲੱਖ, 09 ਹਜ਼ਾਰ, 643
ਕੁੱਲ ਐਕਟਿਵ ਕੇਸ - 18 ਲੱਖ, ਇਕ ਹਜ਼ਾਰ, 316
ਕੁੱਲ ਮੌਤਾਂ - ਇਕ ਲੱਖ, 77 ਹਜ਼ਾਰ, 150
ਕੁੱਲ ਟੀਕਾਕਰਨ - 12 ਕਰੋੜ, 26 ਲੱਖ, 22 ਹਜ਼ਾਰ, 590 ਡੋਜ਼ ਦਿੱਤੀ ਗਈ।
ਦੇਸ਼ 'ਚ ਕੋਰੋਨਾ ਮੌਤ ਦਰ 1.20 ਫੀਸਦ ਹੈ। ਰਿਕਵਰੀ ਰੇਟ ਕਰੀਬ 87 ਫੀਸਦ ਹੈ। ਐਕਟਿਵ ਕੇਸ ਵਧ ਕੇ 12 ਫੀਸਦ ਤੋਂ ਜ਼ਿਆਦਾ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲੇ 'ਚ ਦੁਨੀਆਂ 'ਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆ ਦੇ ਮੁਕਾਬਲੇ 'ਚ ਵੀ ਭਾਰਤ ਦਾ ਦੂਜਾ ਸਥਾਨ ਹੈ।
ਦੇਸ਼ 'ਚ ਟੀਕਾਕਰਨ 12 ਕਰੋੜ ਤਕ ਪਹੁੰਚਿਆ
ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ 16 ਅਪ੍ਰੈਲ ਤਕ 30 ਲੱਖ ਤੋਂ ਜ਼ਿਆਦਾ ਟੀਕੇ ਦਿੱਤੇ ਜਾਣ ਦੇ ਨਾਲ ਹੀ ਦੇਸ਼ 'ਚ ਦਿੱਤੀ ਗਈ ਕੋਵਿਡ-19 ਟੀਕੇ ਦੀ ਖੁਰਾਕਾਂ ਦੀ ਸੰਖਿਆਂ 12 ਕਰੋੜ ਤਕ ਪਹੁੰਚ ਗਈ ਹੈ। ਕੁੱਲ 66,689 ਕੋਵਿਡ ਟੀਕਾਕਰਨ ਕੇਂਦਰ ਚੱਲ ਰਹੇ ਹਨ। ਦੇਸ਼ 'ਚ ਦਿੱਤੀ ਗਈ ਕੋਵਿਡ-19 ਟੀਕਿਆਂ ਦੀ ਸੰਖਿਆਂ 11,99,37,641 ਹੈ।
ਇਨ੍ਹਾਂ 'ਚ 91,04,680 ਅਜਿਹੇ ਸਿਹਤ ਕਰਮੀ ਸ਼ਾਮਲ ਹਨ, ਜਿੰਨ੍ਹਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ 56,69,734 ਅਜਿਹੇ ਸਿਹਤਕਰਮੀ ਸ਼ਾਮਲ ਹਨ। ਜਿੰਨ੍ਹਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਕ ਕਰੋੜ 6 ਲੱਖ ਅਜਿਹੇ ਫਰੰਟ ਵਰਕਰ ਹਨ ਜਿੰਨ੍ਹਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਜਦਕਿ 52 ਲੱਖ, 95 ਹਜ਼ਾਰ ਫਰੰਟ ਵਰਕਰ ਅਜਿਹੇ ਕਰਮਚਾਰੀ ਹਨ ਜਿੰਨ੍ਹਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ: 13 ਮਹੀਨੇ ਬਾਅਦ ਇੱਕਠੇ ਹੋਏ ਪੰਜਾਬ ਫ਼ਿਲਮੀ ਸਟਾਰਸ, ਪਰ ਕਰਮਜੀਤ ਅਨਮੋਲ ਧੀਆਂ ਤੋਂ ਪ੍ਰੇਸ਼ਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :