ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਕਮੀ ਦਾ ਸਿਲਸਿਲਾ ਜਾਰੀ ਹੈ। ਐਤਵਾਰ ਦੇਸ਼ 'ਚ 70,421 ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਇਸ ਦੌਰਾਨ 1,19,501 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ। ਜਦਕਿ 3921 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਮੌਜੂਦਾ ਸਮੇਂ 9 ਲੱਖ, 72 ਹਜ਼ਾਰ, 577 ਐਕਟਿਵ ਕੇਸ ਹਨ।


 






ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਅੰਕੜੇ


ਬੀਤੇ 24 ਘੰਟਿਆਂ 'ਚ ਨਵੇਂ ਆਏ ਕੁੱਲ ਕੇਸ- 70,421
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ ਕੇਸ- 1,19,501
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ - 3921
ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ- 2,95,10,410
ਹੁਣ ਤਕ ਠੀਕ ਹੋਏ-2,81,62,947
ਹੁਣ ਤਕ ਕੁੱਲ ਮੌਤਾਂ - 3,74,305
ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆ- 9,73,158


ਦਿੱਲੀ 'ਚ ਅਨਲੌਕ-3 ਦੀ ਸ਼ੁਰੂਆਤ


ਦੇਸ਼ ਦੀ ਰਾਜਧਾਨੀ 'ਚ ਹੁਣ ਕੋਰੋਨਾ ਦਾ ਕਹਿਰ ਬਹੁਤ ਘਟ ਗਿਆ ਹੈ। ਇਸ ਤੋਂ ਬਾਅਦ ਦਿੱਲੀ ਚ ਅਨਲੌਕ ਪਾਰਟ-3 ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤਹਿਤ ਕਈ ਚੀਜ਼ਾਂ 'ਚ ਰਿਆਇਤ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ, ਲੌਕਡਾਊਨ ਖੋਲ੍ਹਣ (UNLOCK) ਦੀ ਪ੍ਰਕਿਰਿਆ ਤਹਿਤ ਦਿੱਲੀ ਦੇ ਸਾਰੇ ਬਾਜ਼ਾਰ, ਮਾਲ, ਰੈਸਟੋਰੈਂਟ ਅੱਜ ਸੋਮਵਾਰ ਤੋਂ ਖੁੱਲ੍ਹ ਜਾਣਗੇ। ਜਦਕਿ ਸਕੂਲ-ਕਾਲਜ, ਸਵੀਮਿੰਗ ਪੂਲ, ਸਪਾਅ ਸੈਂਟਰ ਫਿਲਹਾਲ ਬੰਦ ਰਹਿਣਗੇ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ।


ਵਿਆਹ 'ਚ ਸ਼ਾਮਲ ਹੋਣ ਵਾਲਿਆਂ ਲਈ ਟੈਸਟ ਲਾਜ਼ਮੀ


ਮੱਧ ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਤੇ ਛੱਲ ਪਾਉਣ ਲਈ ਵਿਆਹਾਂ 'ਚ ਹਿੱਸਾ ਲੈਣ ਵਾਲਿਆਂ ਦੀ ਸੰਖਿਆਂ ਇਕ ਵਾਰ ਫਿਰ ਤੋਂ ਤੈਅ ਕੀਤੀ ਗਈ ਹੈ। ਪਰ ਜੋ ਵੀ ਵਿਆਹ 'ਚ ਸ਼ਾਮਲ ਹੋਵੇਗਾ ਉਸ ਲਈ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।


ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਜ਼ਿਲ੍ਹਿਆਂ ਦੀ ਕ੍ਰਾਇਸਸ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਵਿਆਹ ਸਮਾਗਮ 'ਚ ਲਾੜਾ-ਲਾੜੀ ਪੱਖ ਦੇ 20-20 ਵਿਅਕਤੀ ਸ਼ਾਮਲ ਹੋ ਸਕਣਗੇ। ਸ਼ਾਮਲ ਹੋ ਰਹੇ ਸਾਰੇ ਲੋਕਾਂ ਲਈ ਕੋਰੋਨਾ ਟੈਸਟ ਜ਼ਰੂਰੀ ਹੋਵੇਗਾ। ਕ੍ਰਾਇਸਸ ਮੈਨੇਜਮੈਂਟ ਕਮੇਟੀਆਂ ਤੋਂ ਪ੍ਰਾਪਤ ਸੁਝਾਵਾਂ ਦੇ ਆਧਾਰ 'ਤੇ 15 ਜੂਨ ਤਕ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।


ਮੁੱਖ ਮੰਤਰੀ ਨੇ ਕਿਹਾ ਵਿਧਾਇਕ ਹੁਣ ਵਿਧਾਇਕ ਫੰਡ 'ਚੋਂ 50 ਫੀਸਦ ਤਕ ਦਾ ਉਪਯੋਗ ਲੋੜਵੰਦਾਂ ਦੀ ਮਦਦ ਲਈ ਕਰ ਸਕਣਗੇ। ਉਨ੍ਹਾਂ ਕਿਹਾ ਤੀਜੀ ਲਹਿਰ ਦਾ ਅਜੇ ਖਦਸ਼ਾ ਹੈ। ਇਸ ਲਈ ਸਿਆਸੀ, ਸਮਾਜਿਕ ਗਤੀਵਿਧੀਆਂ, ਜਲੂਸ-ਜਲਸੇ, ਭੀੜ ਵਾਲੀਆਂ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਸੂਕਲ-ਕਾਲਜ, ਖੇਡ-ਕੁੱਦ, ਸਟੇਡੀਅਮ 'ਚ ਸਮਾਗਮ 'ਤੇ ਵੀ ਪਾਬੰਦੀ ਰਹੇਗੀ।