ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਕੇਸਾਂ ਦਾ ਇਜ਼ਾਫਾ ਜਾਰੀ ਹੈ। ਬੀਤੇ 24 ਘੰਟਿਆਂ 'ਚ 2 ਲੱਖ, 76 ਹਜ਼ਾਰ, 59 ਨਵੇਂ ਇਨਫੈਕਟਡ ਲੋਕਾਂ ਦੀ ਪਛਾਣ ਹੋਈ। ਇਸ ਦੌਰਾਨ ਤਿੰਨ ਲੱਖ, 68 ਹਜ਼ਾਰ, 788 ਲੋਕ ਠੀਕ ਹੋਏ ਜਦਕਿ 3,876 ਲੋਕਾਂ ਦੀ ਮੌਤ ਹੋ ਗਈ। ਇਹ ਲਗਾਤਾਰ 7ਵਾਂ ਦਿਨ ਸੀ ਜਦੋਂ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਰਿਕਵਰ ਹੋਣ ਵਾਲੇ ਸਨ। ਬੁੱਧਵਾਰ ਐਕਟਿਵ ਕੇਸਾਂ ਦੀ ਗਿਣਤੀ 'ਚ 96, 647 ਦੀ ਕਮੀ ਹੋਈ। ਹੁਣ 31 ਲੱਖ, 25 ਹਜ਼ਾਰ, 140 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 11 ਦਿਨ ਪਹਿਲਾਂ 9 ਮਈ ਨੂੰ ਇਹ ਅੰਕੜਾ 37.41 ਲੱਖ ਦੇ ਪੀਕ 'ਤੇ ਪਹੁੰਚ ਗਿਆ ਸੀ।

ਭਾਰਤ 'ਚ ਕੋਰੋਨਾ ਕੇਸਾਂ ਦੀ ਸਥਿਤੀ

ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 2 ਲੱਖ, 76 ਹਜ਼ਾਰਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3 ਲੱਖ, 68 ਹਜ਼ਾਰਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3,876ਹੁਣ ਤਕ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ: 2 ਕਰੋੜ, 57 ਲੱਖਹੁਣ ਤਕ ਠੀਕ ਹੋਏ : 2 ਕਰੋੜ, 23 ਲੱਖਹੁਣ ਤਕ ਕੁੱਲ ਮੌਤਾਂ : ਦੋ ਕਰੋੜ, 87 ਲੱਖਐਕਟਿਵ ਮਰੀਜ਼ਾਂ ਦਾ ਅੰਕੜਾ : 31 ਲੱਖ, 25 ਹਜ਼ਾਰ

19 ਸੂਬਿਆਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ

ਦੇਸ਼ ਦੇ 19 ਸੂਬਿਆਂ 'ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਜਿਹੀਆਂ ਹੀ ਪਾਬੰਦੀਆਂ ਲਾਈਆਂ ਗਈਆਂ ਹਨ

।13 ਸ਼ੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੰਸ਼ਿਕ ਲੌਕਡਾਊਨ

ਦੇਸ਼ ਦੇ 13 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੱਧੇ ਤੌਰ 'ਤੇ ਲੌਕਡਾਊਨ ਹੈ। ਯਾਨੀ ਇੱਥੇ ਪਾਬੰਦੀਆਂ ਤਾਂ ਹਨ ਪਰ ਛੋਟ ਵੀ ਹੈ। ਇਨ੍ਹਾਂ 'ਚ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।

ਇਹ ਵੀ ਪੜ੍ਹੋਜਾਂਚ ਕਮੇਟੀ ਨੇ ਨੀਲਕੰਠ ਹਸਪਤਾਲ ਵਿਚ ਹੋਈ ਘਟਨਾ ਦੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੀ

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

https://apps.apple.com/in/app/abp-live-news/id811114904