India Meteorological Department: ਦੇਸ਼ ਭਰ ਦੇ ਲੋਕ ਲੂ ਅਤੇ ਕੜਾਕੇ ਦੀ ਗਰਮੀ ਤੋਂ ਪ੍ਰੇਸ਼ਾਨ ਹਨ ਪਰ ਬੁੱਧਵਾਰ (24 ਮਈ) ਤੋਂ ਇਸ ਤੋਂ ਰਾਹਤ ਮਿਲ ਸਕਦੀ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਤੋਂ ਪੂਰੇ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਖਤਮ ਹੋ ਗਿਆ ਹੈ।


IMD ਦੇ ਮੌਸਮ ਵਿਗਿਆਨੀ ਆਰਕੇ ਜੇਨਾਮਣੀ ਨੇ ਕਿਹਾ ਕਿ "ਪੂਰੇ ਭਾਰਤ ਭਰ ਵਿੱਚ ਅੱਜ ਲੂ ਦਾ ਪ੍ਰਕੋਪ ਖ਼ਤਮ ਹੋ ਗਿਆ ਹੈ। ਅੱਜ ਤੋਂ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਬੱਦਲ ਛਾਏ ਰਹਿਣਗੇ। ਅਸੀਂ ਰਾਜਸਥਾਨ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗੜੇਮਾਰੀ, ਹਨੇਰੀ ਅਤੇ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ।


2-3 ਦਿਨਾਂ ਤੱਕ ਪਹਾੜੀ ਇਲਾਕਿਆਂ ਵਿੱਚ ਮੀਂਹ


ਆਰਕੇ ਜੇਨਾਮਣੀ ਨੇ ਕਿਹਾ ਕਿ ਅਗਲੇ 2-3 ਦਿਨਾਂ ਤੱਕ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਪੂਰਬੀ ਭਾਰਤ ਵਿੱਚ ਵੀ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਮੀਂਹ ਅਤੇ ਗੜੇਮਾਰੀ ਹੋਈ ਸੀ।


ਇਹ ਵੀ ਪੜ੍ਹੋ: PSEB results: ਸੁਜਾਨ ਕੌਰ ਨੇ 12ਵੀਂ ਜਮਾਤ 'ਚੋਂ 100 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਕੀਤਾ ਹਾਸਲ, ਪਰਿਵਾਰ 'ਚ ਖੁਸ਼ੀ ਦਾ ਮਾਹੌਲ


ਮੌਸਮ ਵਿਭਾਗ ਨੇ ਕਿਹਾ, "24 ਅਤੇ 25 ਮਈ ਨੂੰ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਗੰਗਾ ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।"






 






ਹਿਮਾਚਲ ‘ਚ ਪਵੇਗਾ ਮੀਂਹ


ਇਸ ਦੇ ਨਾਲ ਹੀ, 24 ਮਈ ਨੂੰ ਮੌਸਮ ਵਿਭਾਗ ਨੇ ਰਾਜ ਦੇ 10 ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕਰਦੇ ਹੋਏ ਅਲਰਟ ਜਾਰੀ ਕੀਤਾ ਸੀ। ਸ਼ਿਮਲਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਗੜੇਮਾਰੀ ਅਤੇ ਬਿਜਲੀ ਦੇ ਨਾਲ ਮੀਂਹ ਪਿਆ। ਮੰਡੀ ਵਿੱਚ 17 ਮਿਲੀਮੀਟਰ, ਕਾਂਗੜਾ ਵਿੱਚ 13 ਮਿਲੀਮੀਟਰ ਅਤੇ ਕਲਪਾ ਵਿੱਚ ਹਲਕੀ ਬਾਰਿਸ਼ ਹੋਈ।


ਇਹ ਵੀ ਪੜ੍ਹੋ: PSEB 12th results: ਬਠਿੰਡਾ ਦੀ ਸ਼ਰੇਆ ਸਿੰਗਲਾ ਨੇ ਦੂਜੇ ਨੰਬਰ 'ਤੇ ਕੀਤਾ ਟਾਪ, ਮਾਪਿਆਂ ਦਾ ਨਾਮ ਕੀਤਾ ਰੋਸ਼ਨ, ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ