ਚੰਡੀਗੜ੍ਹ: ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਹਿਲੇ ਜਥੇ ਵਿੱਚ ਭਾਰਤ ਵੱਲੋਂ 575 ਸ਼ਰਧਾਲੂ ਪਾਕਿਸਤਾਨ ਜਾਣਗੇ। ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ, ਹਰਸਿਮਰਤ ਕੌਰ ਬਾਦਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਂਸਦ ਵੀ ਸ਼ਾਮਲ ਹੋਣਗੇ।





ਦੱਸ ਦੇਈਏ ਭਾਰਤ ਤੋਂ ਇਸ ਤੀਰਥ ਯਾਤਰਾ ਲਈ ਪਾਕਿਸਤਾਨ ਨੇ 20 ਡਾਲਰ ਫੀਸ ਦੀ ਸ਼ਰਤ ਰੱਖੀ ਹੈ। ਇਸ ਦੇ ਕਾਫੀ ਵਿਰੋਧ ਕਰਨ ਤੋਂ ਬਾਅਦ ਵੀ ਪਾਕਿ ਦੇ ਅੜੀਅਲ ਰਵੱਈਏ ਅੱਗੇ ਭਾਰਤ ਨੂੰ ਇਹ ਸ਼ਰਤ ਮੰਨਣੀ ਪਈ।

ਇਸ ਲਾਂਘੇ ਦੋਵਾਂ ਦੇਸ਼ਾਂ ‘ਚ ਕਈ ਸਮਝੌਤੇ ਹੋਏ ਹਨਜਿਵੇਂ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂਰੋਜ਼ ਘੱਟ ਤੋਂ ਘੱਟ ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਜਾ ਸਕਦੇ ਹਨ। ਜਾਣੋ ਹੋਰ ਨਿਯਮ-

1. ਇਸ ਤੀਰਥ ਯਾਤਰੀ ਗਲਿਆਰੇ ‘ਚ ਕੋਈ ਵੀ ਭਾਰਤੀ ਜਾ ਸਕਦਾ ਹੈ। ਉਸ ਨੂੰ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਨਹੀਂ।

2. ਬੇਸ਼ੱਕ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਪਰ ਸ਼ਰਧਾਲੂਆਂ ਕੋਲ ਵੈਲਿਡ ਪਾਸਪੋਰਟ ਜ਼ਰੂਰ ਹੋਣਾ ਚਾਹੀਦਾ ਹੈ।

3. ਇਸ ਤੋਂ ਇਲਾਵਾ ਭਾਰਤੀ ਵਿਦੇਸ਼ੀ ਨਾਗਰਿਕਤਾ (ਓਸੀਆਈ। ਕਾਰਡਧਾਰਕਾਂ ਨੂੰ ਆਪਣਾ ਓਸੀਆਈ ਕਾਰਡ ਲੈ ਕੇ ਜਾਣਾ ਜ਼ਰੂਰੀ ਹੈ।

4. ਇਹ ਕੌਰੀਡੋਰ ਸਵੇਰ ਤੋਂ ਸ਼ਾਮ ਤੱਕ ਹੀ ਖੁੱਲ੍ਹਾ ਰਹੇਗਾ। ਜੋ ਯਾਤਰੀ ਸਵੇਰੇ ਕੌਰੀਡੋਰ ‘ਚ ਜਾਣਗੇਉਨ੍ਹਾਂ ਨੂੰ ਉਸੇ ਦਿਨ ਸ਼ਾਮ ਤਕ ਵਾਪਸ ਆਉਣਾ ਪਵੇਗਾ। ਇਸ ਲਾਂਘਾ ਸਾਰਾ ਸਾਲ ਖੁੱਲ੍ਹਾ ਰਹੇਗਾ। ਜੇਕਰ ਕਿਸੇ ਦਿਨ ਬੰਦ ਹੋਵੇਗਾ ਤਾਂ ਇਸ ਦੀ ਜਾਣਕਾਰੀ ਪਹਿਲਾਂ ਦਿੱਤੀ ਜਾਵੇਗੀ।

5. ਯਾਤਰੀਆਂ ਕੋਲ ਇਕੱਲੇਗਰੁੱਪ ਤੇ ਪੈਦਲ ਜਾਣ ਦਾ ਆਪਸ਼ਨ ਹੋਵੇਗਾ।

6. ਜੋ ਵੀ ਯਾਤਰੀ ਕਰਤਾਰਪੁਰ ਕੌਰੀਡੋਰ ਜਾਣਾ ਚਾਹੇਗਾਉਸ ਦੀ ਲਿਸਟ ਭਾਰਤਪਾਕਿਸਤਾਨ ਨੂੰ 10 ਦਿਨ ਪਹਿਲਾਂ ਦੇਵੇਗਾ ਤੇ ਫੇਰ ਯਾਤਰਾ ਦੀ ਤਾਰੀਖ ਦੇ ਚਾਰ ਦਿਨ ਪਹਿਲਾਂ ਪਾਕਿ ਯਾਤਰੀਆਂ ਦਾ ਕੰਫਰਮੇਸ਼ਨ ਕਰੇਗਾ।