ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਭਾਰਤ ਦੀਆਂ ਸਾਰੀਆਂ ਇਮੀਗ੍ਰੇਸ਼ਨ ਲੈਂਡ ਚੈਕ ਪੋਸਟਾਂ ਯਾਨੀ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ 15 ਮਾਰਚ ਤੋਂ ਅੱਗਲੇ ਅਦੇਸ਼ਾਂ ਤਕ ਬੰਦ ਕਰ ਦਿੱਤੇ ਹਨ। ਬੰਗਲਾਦੇਸ਼, ਨੇਪਾਲ, ਭੂਟਾਨ, ਮਿਆਨਮਾਰ ਦੀਆਂ ਸਰਹੱਦਾਂ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਦੀਆਂ ਹਰਕਤਾਂ ਨੂੰ ਅਗਲੇ ਆਦੇਸ਼ਾਂ ਤੱਕ ਮੁਅੱਤਲ ਕਰ ਦਿੱਤਾ ਹੈ।
ਕੋਰੋਨਾਵਾਇਰਸ ਦੁਨੀਆ ਭਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਭਾਰਤ ਵਿੱਚ ਵੀ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਕੋਰੋਨਾਵਾਇਰਸ ਦੇ 81 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ 64 ਭਾਰਤੀ ਅਤੇ 17 ਵਿਦੇਸ਼ੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ।
ਕੋਰੋਨਾਵਾਇਰਸ ਦਾ ਪ੍ਰਭਾਵ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਲਗਾਤਾਰ ਵਧ ਰਿਹਾ ਹੈ। ਇਸ ਕਾਰਨ, ਦੇਸ਼ ਵਿੱਚ ਪਹਿਲੀ ਮੌਤ ਵੀ ਹੋ ਚੁੱਕੀ ਹੈ। ਦੇਸ਼ 'ਚ ਹੁਣ ਪ੍ਰਭਾਵਤਾਂ ਦੀ ਗਿਣਤੀ 81 ਹੋ ਗਈ ਹੈ। ਸਟਾਕ ਮਾਰਕੀਟ, ਰਾਜਨੀਤੀ, ਬਾਲੀਵੁੱਡ ਕੋਰੋਨਾ ਵਾਇਰਸ ਦੇ ਕਾਰਨ ਹਰ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਤੇ ਦੁਨੀਆ ਵਿੱਚ ਕੋਰੋਨਾ ਦੇ ਫੈਲਣ ਕਾਰਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।
ਭਾਰਤ ਨੇ 15 ਮਾਰਚ ਤੱਕ ਸਾਰੀਆਂ ਜ਼ਮੀਨੀ ਸਰਹੱਦਾਂ ਕੀਤੀਆਂ ਬੰਦ, ਯਾਤਰੀਆਂ ਦੀ ਹਰਕਤ ਤੇ ਰੋਕ
ਏਬੀਪੀ ਸਾਂਝਾ
Updated at:
13 Mar 2020 08:20 PM (IST)
ਕੋਰੋਨਾਵਾਇਰਸ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਭਾਰਤ ਦੀਆਂ ਸਾਰੀਆਂ ਇਮੀਗ੍ਰੇਸ਼ਨ ਲੈਂਡ ਚੈਕ ਪੋਸਟਾਂ ਯਾਨੀ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ 15 ਮਾਰਚ ਤੋਂ ਅੱਗਲੇ ਅਦੇਸ਼ਾਂ ਤਕ ਬੰਦ ਕਰ ਦਿੱਤੇ ਹਨ।
- - - - - - - - - Advertisement - - - - - - - - -