Pran Pratishtha: ਅੱਜ ਅਧੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਹੋ ਗਿਆ ਹੈ। ਇਸ ਲਈ ਨਵੇਂ ਬਣੇ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਰਵਾਇਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੰਦਰ ਅੰਦਰ ਪੂਜਾ ਕੀਤੀ। ਭਗਵਾਨ ਰਾਮ ਦੇ ਬਾਲ ਰੂਪ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ।
ਇਸ ਸਮਾਰੌਹ ਵਿੱਚ ਦੇਸ਼ ਦੇ ਪ੍ਰਮੁੱਖ ਅਧਿਆਤਮਕ ਤੇ ਧਾਰਮਿਕ ਸੰਪਰਦਾਵਾਂ ਦੇ ਨੁਮਾਇੰਦਿਆਂ, ਵੱਖ-ਵੱਖ ਆਦਿਵਾਸੀ ਭਾਈਚਾਰਿਆਂ ਦੇ ਨੁਮਾਇੰਦਿਆਂ ਸਮੇਤ ਜੀਵਨ ਦੇ ਹਰ ਖੇਤਰ ਦੇ ਪ੍ਰਮੁੱਖ ਲੋਕ ਸ਼ਾਮਲ ਹੋਏ। ਪੂਰੇ ਦੇਸ਼ ਵਿੱਚ ਇਸ ਨੂੰ ਵੱਡਾ ਤਿਉਹਾਰ ਵਾਂਗ ਮਨਾਇਆ ਜਾ ਰਿਹਾ ਹੈ।
ਅਯੁੱਧਿਆ ‘ਚ ਰਾਮ ਮੰਦਰ ਲਈ ਦੇਸ਼ ਭਰ ‘ਚ ਪ੍ਰਚਾਰ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਸ਼ਾਮਲ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ 96 ਸਾਲਾ ਅਡਵਾਨੀ ਦੀ ਸਿਹਤ ਅਤੇ ਅਤਿ ਦੀ ਠੰਢ ਕਾਰਨ ਕੀਤਾ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਦੇ ਨਾਲ ਆਰਐਸਐਸ ਦੇ ਨੇਤਾ ਕ੍ਰਿਸ਼ਨ ਗੋਪਾਲ ਤੇ ਰਾਮ ਲਾਲ ਨੇ ਅਡਵਾਨੀ ਦੇ ਘਰ ਜਾ ਕੇ ਉਨ੍ਹਾਂ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਦਿੱਤਾ ਸੀ।
ਵੀਐਚਪੀ ਨੇਤਾ ਆਲੋਕ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਅਡਵਾਨੀ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਖਰਾਬ ਮੌਸਮ ਕਾਰਨ ਅਡਵਾਨੀ ਨੇ ਆਖਰੀ ਸਮੇਂ ‘ਤੇ ਆਪਣਾ ਅਯੁੱਧਿਆ ਦੌਰਾ ਪ੍ਰੋਗਰਾਮ ਰੱਦ ਕਰ ਦਿੱਤਾ।
ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਰਾਮ ਲੱਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਖੁ਼ਸ਼ਨਸੀਬ ਵਿਅਕਤੀ ਮੰਨਦੇ ਹਨ। ਉਨ੍ਹਾਂ ਕਿਹਾ,‘ਮੈਂ ਧਰਤੀ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਹਾਂ। ਮੇਰੇ ਪੁਰਖਿਆਂ, ਪਰਿਵਾਰਕ ਮੈਂਬਰਾਂ ਤੇ ਭਗਵਾਨ ਰਾਮ ਲੱਲਾ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਿਹਾ ਹੈ। ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਸੁਫ਼ਮਈ ਸੰਸਾਰ ਵਿੱਚ ਹਾਂ। ਇਹ ਮੇਰੇ ਲਈ ਸਭ ਤੋਂ ਵੱਡਾ ਦਿਨ ਹੈ।’
ਇਹ ਵੀ ਪੜ੍ਹੋ: Floating Bridge: ਕੀ ਤੁਸੀਂ ਕਦੇ ਦੇਖਿਆ ਹੈ ਪਾਣੀ ਤੇ ਤੈਰਦਾ ਪੁਲ