ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੇ ਵਿਚ ਸਾਲ 1971 'ਚ ਹੋਈ ਜੰਗ ਨੂੰ ਅੱਜ 50 ਸਾਲ ਪੂਰੇ ਹੋ ਗਏ ਹਨ। ਜੰਗ 'ਚ ਭਾਰਤੀ ਫੌਜ ਦੀ ਗੌਰਵਸ਼ਾਲੀ ਜਿੱਤ ਦੇ 50 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵਿਜੇ ਦਿਵਸ ਮੌਕੇ 'ਵਿਜੇ ਜਯੋਤੀ ਯਾਤਰਾ' ਦਿੱਲੀ ਤੋਂ ਰਵਾਨਾ ਕਰਨਗੇ। ਇਸ ਯਾਤਰਾ 'ਚ ਚਾਰ ਵਿਜੇ ਮਸ਼ਾਲਾਂ ਇਕ ਸਾਲ ਦੇ ਸਮੇਂ ਦੌਰਾਨ ਛਾਉਣੀ ਖੇਤਰਾਂ ਦਾ ਚੱਕਰ ਕੱਢਣਗੀਆਂ ਤੇ ਅਗਲੇ ਸਾਲ ਨਵੀਂ ਦਿੱਲੀ 'ਚ ਹੀ ਪੂਰਾ ਹੋਵੇਗਾ।
ਪੀਐਮ ਮੋਦੀ ਸਵੇਰ 9 ਵਜੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਯਾਤਰਾ ਰਵਾਨਾ ਕਰਨਗੇ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐਸ ਬਿਪਿਨ ਰਾਵਤ ਤੇ ਤਿੰਨਾਂ ਫੌਜਾਂ ਦੇ ਮੁਖੀ ਸ਼ਾਮਲ ਰਹਿਣਗੇ।
ਕਿਉਂ ਕਿਹਾ ਜਾਂਦਾ ਇਸ ਨੂੰ ਵਿਜੇ ਦਿਵਸ
ਇਕ ਵਨ ਕੋਰ ਨੇ 16 ਦਸੰਬਰ, 1971 ਨੂੰ ਦੇਸ਼ ਦੀ ਪੱਛਮੀ ਸਰਹੱਦ 'ਤੇ ਬਸੰਤਰ ਨਦੀ ਦੇ ਕਿਨਾਰੇ ਖੁੱਲ੍ਹੇ ਮੋਰਚੇ 'ਤੇ ਪਾਕ ਫੌਜ ਨੂੰ ਅਮਰੀਕਾ ਤੋਂ ਮਿਲੇ ਪੈਟਨ ਟੈਂਕਾਂ ਦਾ ਕਬਰਿਸਤਾਨ ਬਣਾ ਦਿੱਤਾ ਸੀ। ਇਸ ਲਈ ਭਾਰਤੀ ਫੌਜ ਦੀ ਇਹ ਹਮਲਵਾਰ ਕੋਰ 16 ਦਸੰਬਰ ਨੂੰ ਵਿਜੇ ਦਿਵਸ ਤੋਂ ਇਲਾਵਾ ਨਿੱਜੀ ਤੌਰ 'ਤੇ ਬਸੰਤਰ ਦਿਵਸ ਦੇ ਰੂਪ 'ਚ ਮਨਾਈ ਜਾਂਦੀ ਹੈ।
ਖੇਤੀ ਕਾਨੂੰਨ ਰੱਦ ਕਰਨ ਕਰਾਉਣ 'ਤੇ ਅੜੇ ਕਿਸਾਨ, ਅੱਜ ਸੁਪਰੀਮ ਕੋਰਟ ਤੈਅ ਕਰੇਗਾ ਅੱਗੇ ਦਾ ਰਾਹ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ