India-Pakistan Conflict: ਪਾਕਿਸਤਾਨ ਨੇ ਡੇਗੇ ਭਾਰਤ ਦੇ ਲੜਾਕੂ ਜਹਾਜ਼? ਪਹਿਲੀ ਵਾਰ ਸੀਡੀਐਸ ਅਨਿਲ ਚੌਹਾਨ ਨੇ ਕੀਤਾ ਵੱਡਾ ਖੁਲਾਸਾ
ਪਾਕਿਸਤਾਨ ਨਾਲ ਝੜਪਾਂ ਦੌਰਾਨ ਭਾਰਤੀ ਲੜਾਕੂ ਜੈੱਟ ਡੇਗਣ ਦੇ ਦਾਅਵਿਆਂ ਬਾਰੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਅਨਿਲ ਚੌਹਾਨ ਪਹਿਲੀ ਵਾਰ ਬੋਲੇ ਹਨ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਸ਼ੁਰੂ ਵਿੱਚ ਏਅਰ ਫੋਰਸ ਨੂੰ ਨੁਕਸਾਨ ਹੋਇਆ ਸੀ..

India Lost Fighter Jets in Pakistan Conflict: ਪਾਕਿਸਤਾਨ ਨਾਲ ਝੜਪਾਂ ਦੌਰਾਨ ਭਾਰਤੀ ਲੜਾਕੂ ਜੈੱਟ ਡੇਗਣ ਦੇ ਦਾਅਵਿਆਂ ਬਾਰੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਅਨਿਲ ਚੌਹਾਨ ਪਹਿਲੀ ਵਾਰ ਬੋਲੇ ਹਨ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਸ਼ੁਰੂ ਵਿੱਚ ਏਅਰ ਫੋਰਸ ਨੂੰ ਨੁਕਸਾਨ ਹੋਇਆ ਸੀ ਪਰ ਭਾਰਤ ਨੇ ਪਲਟਵਾਰ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ।
ਦਰਅਸਲ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਅਨਿਲ ਚੌਹਾਨ ਨੇ ਸ਼ਨੀਵਾਰ ਨੂੰ ਸਿੰਗਾਪੁਰ ਵਿੱਚ ਪਾਕਿਸਤਾਨ ਨਾਲ ਟਕਰਾਅ ਵਿੱਚ ਭਾਰਤੀ ਲੜਾਕੂ ਜਹਾਜ਼ਾਂ ਦੇ ਡਿੱਗਣ ਦੇ ਦਾਅਵਿਆਂ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਇਹ ਨਹੀਂ ਕਿ ਕਿੰਨੇ ਜਹਾਜ਼ ਡਿੱਗੇ, ਸਗੋਂ ਇਹ ਹੈ ਕਿ ਕਿਉਂ ਡਿੱਗੇ? ਸੀਡੀਐਸ ਨੇ ਬਲੂਮਬਰਗ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ। ਉਹ ਇੱਥੇ ਸ਼ਾਂਗਰੀ-ਲਾ ਡਾਇਲਾਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਏ ਹਨ।
ਬਲੂਮਬਰਗ ਦਾ ਸਵਾਲ ਸੀ ਕਿ ਕੀ ਪਾਕਿਸਤਾਨ ਨੇ ਟਕਰਾਅ ਦੌਰਾਨ ਭਾਰਤੀ ਜਹਾਜ਼ਾਂ ਨੂੰ ਸੁੱਟਿਆ ਗਿਆ? ਕੀ ਤੁਸੀਂ ਇਸ ਦੀ ਪੁਸ਼ਟੀ ਕਰ ਸਕਦੇ ਹੋ? ਇਸ ਦੇ ਜਵਾਬ ਵਿੱਚ ਸੀਡੀਐਸ ਚੌਹਾਨ ਨੇ ਕਿਹਾ ਕਿ ਅਸਲ ਮੁੱਦਾ ਇਹ ਨਹੀਂ ਕਿ ਕਿੰਨੇ ਜਹਾਜ਼ ਡਿੱਗੇ, ਸਗੋਂ ਇਹ ਹੈ ਕਿ ਉਹ ਕਿਉਂ ਡਿੱਗੇ ਤੇ ਅਸੀਂ ਉਨ੍ਹਾਂ ਤੋਂ ਕੀ ਸਿੱਖਿਆ। ਭਾਰਤ ਨੇ ਆਪਣੀਆਂ ਗਲਤੀਆਂ ਨੂੰ ਪਛਾਣਿਆ, ਉਨ੍ਹਾਂ ਨੂੰ ਜਲਦੀ ਸੁਧਾਰਿਆ ਤੇ ਫਿਰ ਦੋ ਦਿਨਾਂ ਦੇ ਅੰਦਰ ਇੱਕ ਵਾਰ ਫਿਰ ਦੂਰੀ ਤੋਂ ਦੁਸ਼ਮਣ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ।
ਬਲੂਮਬਰਗ ਨੇ ਸਵਾਲ ਕੀਤਾ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ 6 ਭਾਰਤੀ ਜਹਾਜ਼ ਸੁੱਟੇ, ਕੀ ਇਹ ਸਹੀ ਹੈ? ਇਸ ਦੇ ਜਵਾਬ ਵਿੱਚ ਸੀਡੀਐਸ ਚੌਹਾਨ ਨੇ ਕਿਹਾ ਕਿ ਬਿਲਕੁਲ ਗਲਤ। ਗਿਣਤੀ ਮਾਇਨੇ ਨਹੀਂ ਰੱਖਦੀ, ਮਾਇਨੇ ਇਹ ਰੱਖਦਾ ਹੈ ਕਿ ਅਸੀਂ ਕੀ ਸਿੱਖਿਆ ਤੇ ਅਸੀਂ ਕਿਵੇਂ ਸੁਧਾਰ ਕੀਤਾ। ਇਸ ਟਕਰਾਅ ਵਿੱਚ ਕਦੇ ਵੀ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਈ, ਜੋ ਰਾਹਤ ਦੀ ਗੱਲ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਤੋਂ ਪੁੱਛਿਆ ਗਿਆ ਸੀ ਕਿ ਕੀ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਵਿੱਚ ਰਾਫੇਲ ਕਰੈਸ਼ ਹੋਇਆ ਜਾਂ ਡੇਗਿਆ ਗਿਆ ਸੀ?
ਦੱਸ ਦਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 7 ਮਈ ਨੂੰ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। 7 ਮਈ ਨੂੰ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਸਦ ਵਿੱਚ ਦਾਅਵਾ ਕੀਤਾ ਸੀ ਕਿ ਅਸੀਂ ਭਾਰਤ ਦੇ ਹਮਲੇ ਦੇ ਜਵਾਬ ਵਿੱਚ ਕਾਰਵਾਈ ਕੀਤੀ ਜਿਸ ਵਿੱਚ 5 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ। ਪੰਜ ਜਹਾਜ਼ਾਂ ਵਿੱਚੋਂ 3 ਰਾਫੇਲ ਸਨ। ਬਾਅਦ ਵਿੱਚ ਪਾਕਿਸਤਾਨ ਨੇ 6 ਭਾਰਤੀ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ।
ਉਧਰ, ਕਾਂਗਰਸ ਨੇ ਆਪਣੇ ਐਕਸ ਹੈਂਡਲ ਤੋਂ ਸੀਡੀਐਸ ਅਨਿਲ ਚੌਹਾਨ ਦੀ ਇੰਟਰਵਿਊ ਕਲਿੱਪ ਸਾਂਝੀ ਕੀਤੀ ਤੇ ਲਿਖਿਆ - ਇਸ ਬਿਆਨ ਵਿੱਚ ਇਹ ਸਵੀਕਾਰ ਕੀਤਾ ਗਿਆ ਹੈ ਕਿ ਸਾਨੂੰ ਲੜਾਕੂ ਜਹਾਜ਼ ਦਾ ਨੁਕਸਾਨ ਹੋਇਆ ਹੈ। ਫਿਰ ਮੋਦੀ ਸਰਕਾਰ ਇਸ ਨੂੰ ਕਿਉਂ ਲੁਕਾ ਰਹੀ ਹੈ?






















