ADB on India's Economic Growth: ਅਮਰੀਕਾ ਵੱਲੋਂ ਛੇੜੀ ਗਈ ਟੈਰਿਫ  ਵਾਰ ਨੇ ਭਾਰਤੀ ਅਰਥਵਿਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਨਾਲ ਦੇਸ਼ ਦੇ ਆਰਥਿਕ ਵਿਕਾਸ ਨੂੰ ਵੱਡੀ ਬ੍ਰੇਕ ਲੱਗਣ ਦਾ ਖਦਸ਼ਾ ਹੈ। ਏਸ਼ਿਆਈ ਵਿਕਾਸ ਬੈਂਕ (ADB) ਨੇ ਮੰਗਲਵਾਰ ਨੂੰ ਕਿਹਾ ਕਿ ਵਿੱਤੀ ਸਾਲ 2025 ਦੀ ਪਹਿਲੀ ਤਿਮਾਹੀ ਵਿੱਚ 7.8% ਦੀ ਮਜ਼ਬੂਤ ​​ਵਿਕਾਸ ਦਰ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਮੌਜੂਦਾ ਵਿੱਤੀ ਸਾਲ ਦੌਰਾਨ ਲਗਪਗ 6.5% ਦੀ ਦਰ ਨਾਲ ਹੀ ਅੱਗੇ ਵਧੇਗੀ। ਰਿਪੋਰਟ ਅਨੁਸਾਰ ਅਮਰੀਕਾ ਦੁਆਰਾ ਭਾਰਤੀ ਵਸਤੂਆਂ 'ਤੇ ਲਗਾਏ ਗਏ ਵੱਡੇ 50% ਟੈਰਿਫ ਕਾਰਨ ਦੂਜੀ ਤਿਮਾਹੀ ਵਿੱਚ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਮੱਠੀ ਹੋ ਸਕਦੀ ਹੈ। ADB ਨੇ 2025 (FY26) ਤੇ 2026 (FY27) ਲਈ ਭਾਰਤ ਦੀ ਵਿਕਾਸ ਦਰ 6.5% ਰਹਿਣ ਦਾ ਅਨੁਮਾਨ ਲਗਾਇਆ ਹੈ।

Continues below advertisement

ਭਾਰਤ ਦੀ ਆਰਥਿਕ ਵਿਕਾਸ ਜਾਰੀ ਰਹੇਗੀADB ਨੇ ਇਸ ਸਾਲ ਤੇ ਅਗਲੇ ਸਾਲ ਲਈ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਵਿੱਚ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਵਿਕਾਸ ਅਨੁਮਾਨ ਨੂੰ 0.1% ਤੋਂ 0.2% ਤੱਖ ਘਟਾ ਦਿੱਤਾ ਹੈ। ਇਹ ਮੁੱਖ ਤੌਰ 'ਤੇ ਅਮਰੀਕੀ ਟੈਰਿਫਾਂ ਤੇ ਵਿਸ਼ਵਵਿਆਪੀ ਅਰਥਵਿਵਸਥਾ ਵਿੱਚ ਅਨਿਸ਼ਚਿਤਤਾ ਦੇ ਕਾਰਨ ਹੈ। ADB ਅਨੁਸਾਰ ਭਾਰਤ ਦੀ ਅਰਥਵਿਵਸਥਾ 2025 ਦੀ ਪਹਿਲੀ ਛਿਮਾਹੀ ਵਿੱਚ 7.6% ਦੀ ਦਰ ਨਾਲ ਵਧੀ ਜੋ ਮੁੱਖ ਤੌਰ 'ਤੇ ਮਜ਼ਬੂਤ ​​ਸਰਕਾਰੀ ਪੂੰਜੀ ਖਰਚ ਤੇ ਘਰੇਲੂ ਮੰਗ ਕਾਰਨ ਸੰਭਵ ਹੋਇਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਦਯੋਗਿਕ ਵਿਕਾਸ ਵਿੱਚ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਮੈਨੂਫੈਕਚਰਿੰਗ ਤੇ ਨਿਰਮਾਣ ਖੇਤਰਾਂ ਵਿੱਚ ਮਜ਼ਬੂਤ ​​ਪ੍ਰਦਰਸ਼ਨ ਨੇ ਖਣਨ ਤੇ ਉਪਯੋਗਤਾ ਖੇਤਰਾਂ ਵਿੱਚ ਗਿਰਾਵਟ ਦੀ ਭਰਪਾਈ ਕੀਤੀ।

ਭਾਰਤ ਤੇ ਆਸੀਆਨ ਅਰਥਵਿਵਸਥਾਵਾਂ ਵਿੱਚ ਮੈਨਫੈਕਚਰਿੰਗ ਦੀਆਂ ਪ੍ਰਸਥਿਤੀਆਂ ਮਜ਼ਬੂਤ ​​ਰਹਿੰਦੀਆਂ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਸੇਵਾਵਾਂ ਦਾ PMI ਵੀ ਮਜ਼ਬੂਤ ​​ਹੈ, ਜੋ ਯਾਤਰਾ ਤੇ ਮਨੋਰੰਜਨ ਸੇਵਾਵਾਂ ਦੀ ਵਧਦੀ ਮੰਗ ਤੋਂ ਲਾਭ ਉਠਾ ਰਿਹਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਨੁਕੂਲ ਮੌਸਮ ਤੇ ਭਾਰਤ ਵਿੱਚ ਰਿਕਾਰਡ ਫਸਲ ਕਾਰਨ ਚੌਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਏਗੀ। ਹਾਲਾਂਕਿ, ਉੱਚ ਅਮਰੀਕੀ ਟੈਰਿਫ ਤੇ ਵਧਦੀ ਵਿਸ਼ਵ ਵਪਾਰ ਅਨਿਸ਼ਚਿਤਤਾ ਨਾਲ ਖੇਤਰੀ ਵਿਕਾਸ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।

Continues below advertisement

ADB ਅਨੁਸਾਰ ਭੋਜਨ ਤੇ ਊਰਜਾ ਦੀਆਂ ਕੀਮਤਾਂ ਵਿੱਚ ਕਮੀ ਕਾਰਨ ਇਸ ਸਾਲ ਮਹਿੰਗਾਈ ਘਟ ਕੇ 1.7% ਹੋ ਜਾਵੇਗੀ, ਜਦੋਂਕਿ ਅਗਲੇ ਸਾਲ ਭੋਜਨ ਦੀਆਂ ਕੀਮਤਾਂ ਆਮ ਹੋਣ ਕਾਰਨ ਇਹ 2.1% ਤੱਕ ਵੱਧ ਸਕਦੀ ਹੈ। ਅਗਸਤ 2025 ਵਿੱਚ ਭਾਰਤ ਵਿੱਚ ਖਪਤਕਾਰ ਮੁੱਲ ਸੂਚਕ ਅੰਕ (CPI) ਮਹਿੰਗਾਈ 2.07% ਸੀ, ਜੋ ਪਿਛਲੇ ਸਾਲ ਦੇ 3.7% ਨਾਲੋਂ ਕਾਫ਼ੀ ਘੱਟ ਹੈ। ਲਗਾਤਾਰ ਤੀਜੇ ਮਹੀਨੇ ਖਾਣ-ਪੀਣ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ, ਜਿਸ ਵਿੱਚ ਸਾਲ-ਦਰ-ਸਾਲ 0.7% ਦੀ ਗਿਰਾਵਟ ਦਰਜ ਕੀਤੀ ਗਈ।

ADB ਦੇ ਮੁੱਖ ਅਰਥ ਸ਼ਾਸਤਰੀ ਅਲਬਰਟ ਪਾਰਕ ਨੇ ਨੋਟ ਕੀਤਾ ਕਿ ਅਮਰੀਕੀ ਟੈਰਿਫ ਇਤਿਹਾਸਕ ਤੌਰ 'ਤੇ ਉੱਚ ਦਰਾਂ 'ਤੇ ਬਣੇ ਹੋਏ ਹਨ ਤੇ ਵਿਸ਼ਵ ਵਪਾਰ ਅਨਿਸ਼ਚਿਤਤਾ ਉੱਚੀ ਬਣੀ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ, "ਵਿਕਾਸਸ਼ੀਲ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਵਿੱਚ ਵਿਕਾਸ ਇਸ ਸਾਲ ਮਜ਼ਬੂਤ ​​ਰਿਹਾ ਹੈ, ਜੋ ਮਜ਼ਬੂਤ ​​ਨਿਰਯਾਤ ਅਤੇ ਘਰੇਲੂ ਮੰਗ ਦੁਆਰਾ ਚਲਾਇਆ ਜਾ ਰਿਹਾ ਹੈ, ਪਰ ਵਿਗੜਦਾ ਬਾਹਰੀ ਵਾਤਾਵਰਣ ਭਵਿੱਖ ਨੂੰ ਪ੍ਰਭਾਵਤ ਕਰ ਰਿਹਾ ਹੈ। ਨਵੇਂ ਵਿਸ਼ਵ ਵਪਾਰ ਵਾਤਾਵਰਣ ਵਿੱਚ, ਸਰਕਾਰਾਂ ਲਈ ਮਜ਼ਬੂਤ ​​ਮੈਕਰੋ-ਆਰਥਿਕ ਪ੍ਰਬੰਧਨ, ਖੁੱਲ੍ਹੇਪਨ ਅਤੇ ਖੇਤਰੀ ਏਕੀਕਰਨ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।"