ਨਵੀਂ ਦਿੱਲੀ: ਦੇਸ਼ ਦੇ ਪਹਿਲੇ ਕੋਰੋਨਾ ਮਰੀਜ਼ ਨੂੰ ਮੁੜ ਇਨਫੈਕਸ਼ਨ ਹੋ ਗਿਆ ਹੈ। ਦੇਸ਼ ਦੀ ਪਹਿਲਾ ਕੋਵਿਡ ਪੌਜ਼ੇਟਿਵ ਮਾਮਲਾ ਇੱਕ ਮੈਡੀਕਲ ਵਿਦਿਆਰਥਣ ਦਾ ਸੀ ਜੋ ਪਿਛਲੇ ਸਾਲ ਜਨਵਰੀ ਵਿਚ ਚੀਨ ਦੇ ਵੁਹਾਨ ਤੋਂ ਆਪਣੇ ਗ੍ਰਹਿ ਸ਼ਹਿਰ ਤ੍ਰਿਸ਼ੂਰ ਆਈ ਸੀ। ਮੰਗਲਵਾਰ ਦੀ ਰਿਪੋਰਟ ਮੁਤਾਬਕ ਡੇਢ ਸਾਲ ਬਾਅਦ ਉਹ ਮੁੜ ਕੋਰੋਨਾ ਪੌਜ਼ੇਟਿਵ ਹੋ ਗਈ ਹੈ।
ਤ੍ਰਿਸ਼ੂਰ ਦੇ ਡੀਐਮਓ ਡਾ ਕੇਜੇ ਰੀਨਾ ਨੇ ਕਿਹਾ, ‘ਉਸ ਦੀ ਆਰਟੀ-ਪੀਸੀਆਰ ਰਿਪੋਰਟ ਪੌਜ਼ੇਟਿਵ ਆਈ ਹੈ ਜਦਕਿ ਐਂਟੀਜੇਨ ਨੈਗਟਿਵ ਹੈ। ਉਸ ਨੂੰ ਐਸੀਮਪੋਮੈਟਿਕ ਇਨਫੈਕਸ਼ਨ ਹੋਇਆ ਹੈ। ਮੈਡੀਕਲ ਅਧਿਕਾਰੀਆਂ ਮੁਤਾਬਕ, ਉਹ ਹਵਾਈ ਜਹਾਜ਼ ਰਾਹੀਂ ਦਿੱਲੀ ਦੀ ਯਾਤਰਾ ਕਰਨਾ ਚਾਹੁੰਦੀ ਸੀ ਤੇ ਇਸ ਦੇ ਲਈ ਉਸ ਦਾ ਕੋਵਿਡ ਟੈਸਟ ਹੋਇਆ। ਟੈਸਟ ਪੌਜ਼ੇਟਿਵ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਸੀ।
ਉਧਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਲੜਕੀ ਡੇਢ ਸਾਲ ਬਾਅਦ ਮੁੜ ਮਹਾਂਮਾਰੀ ਦੀ ਲਪੇਟ ਵਿਚ ਆਈ ਹੈ। ਤ੍ਰਿਸ਼ੂਰ ਦੇ ਡੀਐਮਓ ਡਾ ਕੇ ਕੇ ਜੇ ਰੀਨਾ ਨੇ ਪੀਟੀਆਈ ਨੂੰ ਦੱਸਿਆ ਕਿ ਵਿਦਿਆਰਥੀ ਨੂੰ ਫਿਰ ਤੋਂ ਸੰਕਰਮਣ ਹੋ ਗਿਆ ਹੈ। ਉਸ ਦੀ ਆਰਟੀ-ਪੀਸੀਆਰ ਰਿਪੋਰਟ ਪੌਜ਼ੇਟਿਵ ਤੇ ਐਂਟੀਜੇਨ ਰਿਪੋਰਟ ਨੈਗਟਿਵ ਆਈ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ, ਵਿਦਿਆਰਥਣ ਦਿੱਲੀ ਜਾਣਾ ਚਾਹੁੰਦੀ ਸੀ। ਇਸ ਲਈ ਉਸ ਨੇ ਕੋਰੋਨਾ ਟੈਸਟ ਕਰਵਾਇਆ। ਹਰ ਕੋਈ ਉਸਦੀ ਰਿਪੋਰਟ ਦੇਖ ਕੇ ਹੈਰਾਨ ਰਹਿ ਗਿਆ। ਡਾਕਟਰ ਨੇ ਕਿਹਾ ਕਿ ਲੜਕੀ ਘਰ ਵਿੱਚ ਹੈ ਤੇ ਠੀਕ ਹੈ।
ਦੱਸ ਦੇਈਏ ਕਿ 30 ਜਨਵਰੀ 2020 ਨੂੰ ਵੁਹਾਨ ਯੂਨੀਵਰਸਿਟੀ ਦੇ ਤੀਜੇ ਸਾਲ ਦੇ ਮੈਡੀਕਲ ਵਿਦਿਆਰਥਣ ਦੀ ਕੋਵਿਡ-19 ਦੀ ਰਿਪੋਰਟ ਪੌਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਹ ਭਾਰਤ ਦੀ ਪਹਿਲੀ ਕੋਰੋਨਾ ਮਰੀਜ਼ ਬਣੀ। ਉਹ ਸਮੈਸਟਰ ਦੀ ਛੁੱਟੀ ਕਰਕੇ ਘਰ ਆਈ ਸੀ। ਉਸ ਦਾ ਤ੍ਰਿਸ਼ੂਰ ਮੈਡੀਕਲ ਕਾਲਜ ਵਿਚ ਤਿੰਨ ਹਫ਼ਤਿਆਂ ਤਕ ਇਲਾਜ ਚੱਲਿਆ ਸੀ। ਕੋਰੋਨਾ ਦੀ ਟੈਸਟ ਰਿਪੋਰਟ ਦੋ ਵਾਰ ਨੈਗਟਿਵ ਆਉਣ ਤੋਂ ਬਾਅਦ ਉਸ ਨੂੰ 20 ਫਰਵਰੀ ਨੂੰ ਛੁੱਟੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Tabu 30 yrs Indian Cinema: ਤੱਬੂ ਨੇ ਹਿੰਦੀ ਸਿਨੇਮਾ 'ਚ ਪੂਰੇ ਕੀਤੇ 30 ਸਾਲ, ਆਪਣੀ ਪਹਿਲੀ ਫਿਲਮ ਯਾਦ ਕਰਕੇ ਭਾਵੁਕ ਹੋਈ ਐਕਟਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin