| ਅਗਸਤ ਮਹੀਨਾ | ਭਾਰਤ | ਬ੍ਰਾਜ਼ੀਲ |
| 30 ਅਗਸਤ | 78,512 | 15,346 |
| 29 ਅਗਸਤ | 78,761 | 34,360 |
| 28 ਅਗਸਤ | 76,472 | 48,112 |
| 27 ਅਗਸਤ | 77,266 | 42,489 |
| 26 ਅਗਸਤ | 75,760 | 47,828 |
| 25 ਅਗਸਤ | 67,151 | 46,959 |
| 24 ਅਗਸਤ | 60,975 | 21,434 |
| 23 ਅਗਸਤ | 61,408 | 23,085 |
| 22 ਅਗਸਤ | 69,239 | 46,210 |
| 21 ਅਗਸਤ | 69,878 | 31,391 |
ਕੋਰੋਨਾ ਦਾ ਭਾਰਤ 'ਚ ਕਹਿਰ, ਰਫ਼ਤਾਰ ਨਾ ਘਟੀ ਤਾਂ ਜਲਦ ਹੀ ਪਹੁੰਚ ਜਾਏਗਾ ਦੂਜੇ ਨੰਬਰ 'ਤੇ
ਏਬੀਪੀ ਸਾਂਝਾ | 31 Aug 2020 01:00 PM (IST)
ਭਾਰਤ ਵਿੱਚ ਕੋਵਿਡ-19 ਦੇ 78,512 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ 'ਚ ਸੰਕਰਮਣ ਦੇ ਕੁੱਲ ਮਾਮਲੇ 36 ਲੱਖ 21 ਹਜ਼ਾਰ 245 ਹੋ ਗਏ ਹਨ। ਇਸ ਦੇ ਨਾਲ ਹੀ ਬ੍ਰਾਜ਼ੀਲ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 38 ਲੱਖ 62 ਹਜ਼ਾਰ ਹੈ।
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਜਿੱਥੇ ਬੀਤੇ ਦਿਨ ਭਾਰਤ ਵਿੱਚ ਪੀੜਤਾਂ ਦੀ ਗਿਣਤੀ ਵਿੱਚ 78 ਹਜ਼ਾਰ ਦਾ ਵਾਧਾ ਹੋਇਆ, ਉਧਰ ਕੱਲ੍ਹ ਅਮਰੀਕਾ-ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ 34 ਹਜ਼ਾਰ, 15 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਜੇ ਪੀੜਤ ਲੋਕਾਂ ਦੀ ਗਿਣਤੀ ਇਸੇ ਤਰ੍ਹਾਂ ਵਧਦੀ ਗਈ ਤਾਂ ਅਗਲੇ ਤਿੰਨ-ਚਾਰ ਦਿਨਾਂ ਵਿੱਚ ਬ੍ਰਾਜ਼ੀਲ ਨੂੰ ਪਛਾੜਦਿਆਂ ਭਾਰਤ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਦੁਨੀਆ ਦਾ ਦੂਜਾ ਦੇਸ਼ ਬਣ ਜਾਵੇਗਾ। ਆਓ ਵੇਖੀਏ ਪਿਛਲੇ 10 ਦਿਨਾਂ ਦੇ ਦੋਵਾਂ ਦੇਸ਼ਾਂ ਦੇ ਕੋਰੋਨਾ ਦੇ ਕੇਸਾਂ ਕਿੰਝ ਵਧੇ:
ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨੇ ਕਰਕੇ ਮਰਨ ਵਾਲਿਆਂ ਦੀ ਲਿਸਟ 'ਚ ਭਾਰਤ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਤੀਜੇ ਨੰਬਰ 'ਤੇ ਮੈਕਸਿਕੋ ਸੀ। ਕੋਰੋਨਾ ਕਰਕੇ ਮੌਤਾਂ ਦੇ ਮਾਮਲੇ 'ਚ ਅਮਰੀਕਾ ਪਹਿਲੇ ਨੰਬਰ 'ਤੇ ਹੈ, ਜਿੱਥੇ ਹੁਣ ਤਕ ਇੱਕ ਲੱਖ 87 ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੱਸ ਦਈਏ ਕਿ ਰਾਹਤ ਦੀ ਗੱਲ ਹੈ ਕਿ ਮੌਤ ਦਰ ਤੇ ਐਕਟਿਵ ਕੇਸ ਦਰਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਭਾਰਤ 'ਚ ਮੌਤ ਦਰ ਘਟ ਕੇ 1.78% ਹੋ ਗਈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਐਕਟਿਵ ਕੇਸਾਂ ਦੀ ਦਰ ਵੀ ਘੱਟ ਕੇ 22% ਰਹਿ ਗਈ ਹੈ। ਇਸ ਨਾਲ ਰਿਕਵਰੀ ਰੇਟ ਦੀ ਦਰ 77% ਹੋ ਗਈ ਹੈ। ਭਾਰਤ ਵਿਚ ਰਿਕਵਰੀ ਰੇਟ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904