ਨਵੀਂ ਦਿੱਲੀ: ਐਤਵਾਰ ਨੂੰ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਵਿਜੈਦਸ਼ਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਭਾਰਤ ਵੱਲੋਂ ਦੇਸ਼ ਦੇ ਦੁਸ਼ਮਣਾਂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਖ਼ਤ ਸੰਦੇਸ਼ ਦਿੱਤਾ ਗਿਆ। ਐਲਏਸੀ ਨੂੰ ਲੈ ਕੇ ਤਣਾਅ ਦੇ ਵਿਚਕਾਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦੁਸ਼ਮਣਾਂ ਨੂੰ ਯੁੱਧ ਦਾ ਮੰਤਰ ਦਿੱਤਾ ਹੈ। ਉੱਤਰਾਖੰਡ ਦੇ ਹਰਿਦੁਆਰ ਵਿੱਚ ਸਮਾਗਮ ਦੌਰਾਨ ਡੋਵਾਲ ਨੇ ਕਿਹਾ ਕਿ ਕਿਸੇ ਦੀ ਇੱਛਾ 'ਤੇ ਨਹੀਂ ਬਲਕਿ ਲੋੜ ਜਾਂ ਖ਼ਤਰੇ ਨੂੰ ਵੇਖਦਿਆਂ ਉਹ ਜੰਗ ਲੜਨਗੇ। ਹਾਲਾਂਕਿ, ਸਰਕਾਰ ਨੇ ਵੀ ਅਜੀਤ ਡੋਵਾਲ ਦੇ ਬਿਆਨ 'ਤੇ ਸਪੱਸ਼ਟ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਡੋਵਾਲ ਦਾ ਬਿਆਨ ਚੀਨ ਲਈ ਨਹੀਂ ਸੀ।
ਦੁਸ਼ਮਣ ਨਾਲ ਯੁੱਧ ਨੂੰ ਲੈ ਕੇ ਕੀ ਬੋਲੇ ਅਜੀਤ ਡੋਵਾਲ?
ਵਿਜੇਦਸ਼ਮੀ ਮੌਕੇ ਐਨਐਸਏ ਅਜੀਤ ਡੋਵਾਲ ਸ਼ਨੀਵਾਰ ਨੂੰ ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਮੌਜੂਦ ਸਨ। ਪਰਮਾਰਥ ਨਿਕੇਤਨ ਦੇ ਪ੍ਰੋਗਰਾਮ ਵਿੱਚ, ਡੋਵਾਲ ਨੇ ਕਿਹਾ, “ਅਸੀਂ ਸਿਰਫ ਉੱਥੇ ਲੜਾਂਗੇ ਜਿੱਥੇ ਤੁਸੀਂ ਚਾਹੋ, ਇਹ ਜਰੂਰੀ ਤਾਂ ਨਹੀਂ। ਅਸੀਂ ਉੱਥੇ ਲੜਾਂਗੇ ਜਿੱਥੋਂ ਸਾਨੂੰ ਖਤਰਾ ਲੱਗ ਰਿਹਾ ਹੈ। ਅਸੀਂ ਉਸ ਖ਼ਤਰੇ ਦਾ ਮੁਕਾਬਲਾ ਉੱਥੇ ਹੀ ਕਰਾਂਗੇ। ਇਹ ਇੱਕ ਗੱਲ ਹੈ ਪਰ ਅਸੀਂ ਆਪਣੇ ਸੁਆਰਥ ਲਈ ਨਹੀਂ ਕੀਤਾ। ਅਸੀਂ ਲੜਾਈ ਕਰਾਂਗੇ, ਆਪਣੀ ਧਰਤੀ 'ਤੇ ਵੀ ਕਰਾਂਗੇ ਤੇ ਬਾਹਰ ਵੀ ਕਰਾਂਗੇ ਪਰ ਅਸੀਂ ਆਪਣੇ ਨਿੱਜੀ ਸੁਆਰਥ ਵਾਸਤੇ ਨਹੀਂ ਲੜਾਂਗੇ।
ਡੋਵਾਲ ਦੇ ਬਿਆਨ 'ਤੇ ਸਰਕਾਰ ਦਾ ਸਪਸ਼ਟੀਕਰਨ- ਚੀਨ ਨੂੰ ਲੈ ਕੇ ਇਹ ਬਿਆਨ ਨਹੀਂ ਸੀ।
ਸਰਕਾਰ ਨੇ ਐਨਐਸਏ ਡੋਵਾਲ ਦੇ ਇਸ ਬਿਆਨ 'ਤੇ ਸਪੱਸ਼ਟੀਕਰਨ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਿਆਨ ਚੀਨ ਨੂੰ ਲੈ ਕੇ ਨਹੀਂ ਦਿੱਤਾ ਗਿਆ ਸੀ ਪਰ ਇਹ ਭਾਰਤ ਦੀ ਰੂਹਾਨੀ ਸੋਚ ‘ਤੇ ਸੀ ਪਰ ਇਸ ਦੇ ਬਾਵਜੂਦ, ਇਹ ਬਿਆਨ ਇਹ ਸਪੱਸ਼ਟ ਕਰਦਾ ਹੈ ਕਿ ਭਾਰਤ ਜੰਗ ਦੀ ਧਮਕੀ ਜਾਂ ਖਤਰੇ ਤੋਂ ਨਹੀਂ ਡਰਦਾ ਤੇ ਹਮੇਸ਼ਾ ਯੁੱਧ ਲਈ ਤਿਆਰ ਹੈ।
ਰਾਜਨਾਥ ਸਿੰਘ ਤੇ ਆਰਐਸਐਸ ਮੁਖੀ ਨੇ ਵੀ ਚੀਨ ਨੂੰ ਦਿੱਤਾ ਸਖਤ ਸੰਦੇਸ਼:
ਅਜੀਤ ਡੋਵਾਲ ਨੇ ਸ਼ਨੀਵਾਰ ਨੂੰ ਜੋ ਤੇਵਰ ਦਿਖਾਏ ਤੇ ਅਗਲੇ ਦੋ ਦਿਨ ਹੋਰ ਵੱਡੇ ਦਿੱਗਜ਼ ਉਹੀ ਗੱਲ ਦੁਹਰਾਉਂਦੇ ਨਜ਼ਰ ਆਏ। ਰਾਜਨਾਥ ਸਿੰਘ ਨੇ ਚੀਨ ਦੀ ਚੌਖਟ ਤੇ ਜਾ ਕੇ ਡ੍ਰੈਗਨ ਲਈ ਦੇਸ਼ ਦੇ ਇਰਾਦਿਆਂ ਨੂੰ ਜਾਹਿਰ ਕਰ ਦਿੱਤਾ। ਦੁਸਹਿਰੇ ਮੌਕੇ ਰੱਖਿਆ ਮੰਤਰੀ ਨੇ ਦਾਰਜੀਲਿੰਗ ਦੇ ਸੁਕਾਨਾ ਵਿੱਚ 33ਵੀਂ ਕੋਰ ਹੈੱਡਕੁਆਰਟਰ ਵਿਖੇ ਸੈਨਿਕਾਂ ਨਾਲ ਹਥਿਆਰਾਂ ਦੀ ਪੂਜਾ ਅਰਚਨਾ ਕੀਤੀ। ਇਸ ਮੌਕੇ ਸੈਨਾ ਤੇ ਜਵਾਨਾਂ 'ਤੇ ਭਰੋਸਾ ਜ਼ਾਹਰ ਕਰਦਿਆਂ ਰੱਖਿਆ ਮੰਤਰੀ ਨੇ ਦੁਸ਼ਮਣ ਨੂੰ ਸਖਤ ਸੰਦੇਸ਼ ਦਿੱਤਾ।
ਰੱਖਿਆ ਮੰਤਰੀ ਨੇ ਕਿਹਾ, “ਭਾਰਤ ਅਤੇ ਚੀਨ ਦੀ ਸਰਹੱਦ‘ ਤੇ ਤਣਾਅ ਚੱਲ ਰਿਹਾ ਹੈ। ਭਾਰਤ ਚਾਹੁੰਦਾ ਹੈ ਕਿ ਇਹ ਤਣਾਅ ਖਤਮ ਹੋ ਜਾਵੇ, ਸ਼ਾਂਤੀ ਸਥਾਪਤ ਹੋਵੇ, ਇਹ ਸਾਡਾ ਉਦੇਸ਼ ਹੈ ਪਰ ਕਈ ਵਾਰ ਅਜਿਹੀਆਂ ਨਾਪਾਕ ਗਤੀਵਿਧੀਆਂ ਹੁੰਦੀਆਂ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਫੌਜ ਦੇ ਜਵਾਨ ਇੱਕ ਇੰਚ ਵੀ ਜ਼ਮੀਨ ਦੂਜਿਆਂ ਦੇ ਹੱਥ ਨਹੀਂ ਜਾਣ ਦੇਣਗੇ।''
ਮੋਹਨ ਭਾਗਵਤ ਨੇ ਵੀ ਵਿਸਤਾਰਵਾਦ ਲਈ ਚੀਨ ਦਾ ਘਿਰਾਓ ਕੀਤਾ:
ਆਰਐਸਐਸ ਦੇ ਥਿੰਕ ਟੈਂਕ, ਭਾਜਪਾ ਦੀ ਗਵਰਨਿੰਗ ਬਾਡੀ ਦੇ ਮੁਖੀ ਮੋਹਨ ਭਾਗਵਤ ਨੇ ਵੀ ਵਿਸਤਾਰਵਾਦ ਲਈ ਚੀਨ ਦਾ ਘਿਰਾਓ ਕੀਤਾ। ਦੁਸਹਿਰਾ ਪੂਜਾ ਤੋਂ ਬਾਅਦ, ਭਾਗਵਤ ਨੇ ਕਿਹਾ, "ਆਪਣੀ ਰਣਨੀਤਕ ਸ਼ਕਤੀ ਦੇ ਮਾਣ ਵਿੱਚ ਜਿਸ ਨੇ ਸਾਡੀਆਂ ਸੀਮਾਵਾਂ ਨੂੰ ਪਾਰ ਕੀਤਾ ਤੇ ਜਿਸ ਤਰੀਕੇ ਨਾਲ ਵਿਵਹਾਰ ਕੀਤਾ ਤੇ ਇਹ ਸਿਰਫ ਸਾਡੇ ਨਾਲ ਹੀ ਨਹੀਂ ਬਲਕਿ ਪੂਰੀ ਦੁਨੀਆ ਨਾਲ ਕੀਤਾ ਗਿਆ ਸੀ। ਸਾਰੀ ਦੁਨੀਆਂ ਇਸ ਗੱਲ ਨੂੰ ਜਾਣਦੀ ਹੈ। ਇਸ ਦਾ ਸੁਭਾਅ ਵਿਸਥਾਰਪੂਰਨ ਹੈ ਪਰ ਇਸ ਵਾਰ ਭਾਰਤ ਨੇ ਜੋ ਪ੍ਰਤੀਕ੍ਰਿਆ ਦਿੱਤੀ ਹੈ, ਇਸ ਨਾਲ ਉਸਨੂੰ ਧੱਕਾ ਜਰੂਰ ਲੱਗਾ ਹੈ।
ਇਸ਼ਾਰਾ ਕਾਫ਼ੀ ਹੈ ਕਿ ਨਿਸ਼ਾਨੇ 'ਤੇ ਕੌਣ ਹੈ?
ਪਿਛਲੇ 6 ਮਹੀਨਿਆਂ ਤੋਂ ਚੀਨ ਨਾਲ ਤਣਾਅ ਚੱਲ ਰਿਹਾ ਹੈ। ਇਸ ਦੇ ਹੱਲ ਲਈ 7 ਮੀਟਿੰਗਾਂ ਕੀਤੀਆਂ ਹਨ ਤੇ ਅੱਠਵੀਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਜੀਤ ਡੋਵਾਲ ਦੇ ਬਿਆਨ ਨੇ ਸ਼ਾਇਦ ਕਿਸੇ ਦਾ ਨਾਂ ਨਹੀਂ ਲਿਆ, ਪਰ ਅਜਿਹੇ ਮਾਹੌਲ ਵਿੱਚ ਇੰਨਾ ਸੰਕੇਤ ਮਿਲਦਾ ਹੈ ਕਿ ਕੌਣ ਨਿਸ਼ਾਨੇ ’ਤੇ ਹੈ।
ਵਿਰੋਧ ਦਾ ਸਾਹਮਣਾ ਕਰ ਰਹੇ ਇਮਰਾਨ ਖ਼ਾਨ ਨੇ ਮਾਰਕ ਜੁਕਰਬਰਗ ਨੂੰ ਲਿਖੀ ਚਿੱਠੀ, ਫੇਸਬੁੱਕ 'ਤੇ ਖਾਸ ਕੰਟੈਂਟ 'ਤੇ ਪਾਬੰਦੀ ਦੀ ਕੀਤੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ ਕਰ ਰਿਹਾ ਜੰਗ ਦੀ ਤਿਆਰੀ? NSA ਡੋਵਾਲ ਦੀ ਧਮਕੀ ਮਗਰੋਂ ਸਰਕਾਰ ਦੀ ਸਫਾਈ
ਏਬੀਪੀ ਸਾਂਝਾ
Updated at:
26 Oct 2020 11:45 AM (IST)
ਅਜੀਤ ਡੋਵਾਲ ਨੇ ਸ਼ਨੀਵਾਰ ਨੂੰ ਜੋ ਤੇਵਰ ਦਿਖਾਏ ਤੇ ਅਗਲੇ ਦੋ ਦਿਨ ਹੋਰ ਵੱਡੇ ਦਿੱਗਜ਼ ਉਹੀ ਗੱਲ ਦੁਹਰਾਉਂਦੇ ਨਜ਼ਰ ਆਏ। ਰਾਜਨਾਥ ਸਿੰਘ ਨੇ ਚੀਨ ਦੀ ਚੌਖਟ ਤੇ ਜਾ ਕੇ ਡ੍ਰੈਗਨ ਲਈ ਦੇਸ਼ ਦੇ ਇਰਾਦਿਆਂ ਨੂੰ ਜਾਹਿਰ ਕਰ ਦਿੱਤਾ।
- - - - - - - - - Advertisement - - - - - - - - -