ਧਨੋਆ ਨੇ ਕਿਹਾ ਸਾਡੇ ਕੋਲ ਸਾਰੇ ਮੌਸਮਾਂ ਵਿੱਚ ਬੱਦਲਾਂ ਤੋਂ ਬੰਬਾਰੀ ਕਰਨ ਲਈ ਸਹੀ ਤਾਲਮੇਲ ਹੈ ਅਤੇ ਹਵਾਈ ਸੈਨਾ ਇਸ ਦੇ ਲਈ ਸਮਰੱਥ ਹੈ। ਇਸ ਸਾਲ ਦੇ ਸ਼ੁਰੂ ਵਿੱਚ ਪੁਲਵਾਮਾ ਦੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ, ਏਅਰ ਫੋਰਸ ਨੇ ਪਾਕਿਸਤਾਨ ਦੇ ਖੇਤਰ ਵਿੱਚ ਬਾਲਾਕੋਟ ਵਿੱਚ ਇਕ ਅੱਤਵਾਦੀ ਟਿਕਾਣੇ 'ਤੇ ਬੰਬ ਸੁੱਟੇ ਸੀ।
ਉਨ੍ਹਾਂ ਕਾਰਗਿਲ ਦੇ 'ਆਪਰੇਸ਼ਨ ਸਫ਼ੈਦ ਸਾਗਰ' ਦੇ 20 ਸਾਲ ਪੂਰੇ ਹੋਣ ਦੇ ਮੌਕੇ 'ਤੇ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਰਗਿਲ ਸੰਘਰਸ਼ ਦੌਰਾਨ ਹਵਾਈ ਸੈਨਾ ਵੱਲੋਂ ਕੀਤੀ ਗਈ ਕਾਰਵਾਈ ਨੂੰ ਯਾਦ ਕੀਤਾ। ਉਹ ਉਸ ਸਮੇਂ 17ਵੀਂ ਸਕਵੈਡਰਨ ਦੇ ਕਮਾਂਡਿੰਗ ਅਫ਼ਸਰ ਸਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਮਿਗ-21 ਜੰਗੀ ਜਹਾਜ਼ਾਂ ਨੇ ਪਹਾੜੀ ਖੇਤਰ ਵਿੱਚ ਰਾਤ ਵੇਲੇ ਹਵਾ ਤੋਂ ਜ਼ਮੀਨ 'ਤੇ ਬੰਬ ਸੁੱਟੇ। ਕਾਰਗਲ ਤੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਖਦੇੜਨ ਲਈ ਚਲਾਏ ਗਏ 'ਆਪਰੇਸ਼ਨ ਵਿਜੇ' ਦੇ ਤਹਿਤ, ਏਅਰ ਫੋਰਸ ਨੇ ਆਪਰੇਸ਼ਨ ਸਫ਼ੈਦ ਸਾਗਰ ਚਲਾਇਆ ਸੀ।