ਕਿਵੇਂ ਹੋਵੇਗੀ ਅਗਨੀਪਥ ਸਕੀਮ ਤਹਿਤ ਭਰਤੀ, ਕੀ ਫ਼ਾਇਦੇ, ਕੌਣ ਕਰ ਸਕੇਗਾ ਅਪਲਾਈ, ਭਾਰਤੀ ਹਵਾਈ ਸੈਨਾ ਨੇ ਦੱਸਿਆ ਸਭ ਕੁਝ


ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਨੇ ਐਤਵਾਰ ਨੂੰ ਅਗਨੀਪਥ ਸਕੀਮ ਤਹਿਤ ਭਰਤੀ ਪ੍ਰਣਾਲੀ ਦੇ ਪੂਰੇ ਵੇਰਵੇ ਜਾਰੀ ਕੀਤੇ ਹਨ। ਅਗਨੀਪਥ ਸਕੀਮ ਤਹਿਤ ਭਰਤੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਵੇਗੀ। ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ਦੇ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ਦੌਰਾਨ ਭਾਰਤੀ ਹਵਾਈ ਸੈਨਾ ਨੇ ਅਗਨੀਪਥ ਯੋਜਨਾ ਤਹਿਤ ਭਰਤੀ ਪ੍ਰਣਾਲੀ ਦੇ ਪੂਰੇ ਵੇਰਵੇ ਜਾਰੀ ਕੀਤੇ ਹਨ ਤੇ ਕਿਹਾ ਹੈ ਕਿ ਉਹ 24 ਜੂਨ 2022 ਤੋਂ ਇਸ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨਗੇ।

ਅਗਨੀਪਥ ਸਕੀਮ ਤਹਿਤ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਕਿਹਾ ਜਾਵੇਗਾ। ਜਿੱਥੇ ਰੱਖਿਆ ਮੰਤਰਾਲੇ ਨੇ ਅਗਨੀਵੀਰਾਂ ਲਈ ਪਹਿਲਾਂ ਹੀ 0% ਰਾਖਵੇਂਕਰਨ ਦਾ ਐਲਾਨ ਕੀਤਾ ਹੈ, ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ CRPF ਤੇ ਅਸਾਮ ਰਾਈਫਲਜ਼ ਵਿੱਚ ਅਗਨੀਵੀਰਾਂ ਲਈ 10% ਰਾਖਵੇਂਕਰਨ ਦਾ ਐਲਾਨ ਕੀਤਾ ਹੈ।

ਆਓ ਜਾਣਦੇ ਹਾਂ ਅਗਨੀਪਥ ਸਕੀਮ ਤਹਿਤ ਭਰਤੀ ਕਿਵੇਂ ਹੋਵੇਗੀ, ਇਸ ਦੇ ਕੀ ਫਾਇਦੇ ਹਨ, ਕੌਣ ਇਸ 'ਚ ਅਪਲਾਈ ਕਰ ਸਕਦਾ ਹੈ ?

ਭਾਰਤੀ ਫੌਜ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਯੋਗਤਾ, ਵਿਦਿਅਕ ਯੋਗਤਾ, ਮੈਡੀਕਲ ਮਿਆਰ (ਮੈਡੀਕਲ ਸਟੈਂਡਰਡ), ਅਸੈਸਮੈਂਟ, ਕਿੰਨੀਆਂ ਛੁੱਟੀਆਂ ਮਿਲਣਗੀਆਂ, ਕੰਮ ਕਿਵੇਂ ਹੋਵੇਗਾ, ਜੀਵਨ ਬੀਮਾ ਕਵਰ ਸਮੇਤ ਸਾਰੀ ਜਾਣਕਾਰੀ ਦਿੱਤੀ ਗਈ ਹੈ।


 

ਅਗਨੀਪਥ ਯੋਜਨਾ ਦਾ ਦੇਸ਼ ਭਰ 'ਚ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਕਾਂਗਰਸ ਨੇ ਇਸ ਸਬੰਧੀ ਯੋਜਨਾ ਤਿਆਰ ਕਰ ਲਈ ਹੈ। ਅਗਨੀਪਥ ਯੋਜਨਾ ਦੇ ਖਿਲਾਫ ਕਾਂਗਰਸ ਅੱਜ ਦਿੱਲੀ ਦੇ ਜੰਤਰ-ਮੰਤਰ 'ਤੇ ਸੱਤਿਆਗ੍ਰਹਿ ਕਰੇਗੀ।ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਵਿੱਚ ਹਿੱਸਾ ਲੈ ਸਕਦੇ ਹਨ। ਹਥਿਆਰਬੰਦ ਬਲਾਂ ਵਿਚ ਭਰਤੀ ਲਈ ਸ਼ੁਰੂ ਕੀਤੀ ਗਈ 'ਅਗਨੀਪਥ' ਯੋਜਨਾ ਦਾ ਵਿਰੋਧ ਕਰ ਰਹੇ ਨੌਜਵਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਕਾਂਗਰਸ ਦੇ ਸੰਸਦ ਮੈਂਬਰ ਅਤੇ ਨੇਤਾ ਐਤਵਾਰ ਨੂੰ ਜੰਤਰ-ਮੰਤਰ 'ਤੇ 'ਸਤਿਆਗ੍ਰਹਿ' ਕਰਨਗੇ।

ਰਾਹੁਲ ਗਾਂਧੀ ਦਾ ਕੇਂਦਰ 'ਤੇ ਹਮਲਾ

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਅੱਠ ਸਾਲਾਂ ਤੋਂ ਭਾਜਪਾ ਸਰਕਾਰ ਨੇ 'ਜੈ ਜਵਾਨ, ਜੈ ਕਿਸਾਨ' ਦੀਆਂ ਕਦਰਾਂ-ਕੀਮਤਾਂ ਦਾ ਲਗਾਤਾਰ ਅਪਮਾਨ ਕੀਤਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਕਾਲੇ ਖੇਤੀ ਕਾਨੂੰਨ  ਵਾਪਸ ਲੈਣੇ ਪੈਣਗੇ। ਇਸੇ ਤਰ੍ਹਾਂ ਉਨ੍ਹਾਂ ਨੂੰ 'ਮਾਫੀਵੀਰ' ਬਣ ਕੇ ਦੇਸ਼ ਦੇ ਨੌਜਵਾਨਾਂ ਦੀ ਗੱਲ ਮੰਨਣੀ ਪਵੇਗੀ ਅਤੇ 'ਅਗਨੀਪਥ' ਨੂੰ ਵਾਪਸ ਲੈਣਾ ਹੀ ਪਵੇਗਾ।