Indian Army Helicopter Crashed: ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਮੰਡਲਾ ਪਹਾੜੀ ਖੇਤਰ ਦੇ ਕੋਲ ਕ੍ਰੈਸ਼ ਹੋ ਗਿਆ ਹੈ। ਪਾਇਲਟਾਂ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਫੌਜ ਦੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਸੇਂਗੇ ਤੋਂ ਮਿਸਾਮਾਰੀ ਵੱਲ ਉੱਡ ਰਹੀ ਸੀ। ਇਸ ਵਿੱਚ ਸਿਰਫ਼ ਪਾਇਲਟ ਅਤੇ ਕੋ-ਪਾਇਲਟ ਸਨ।





ਗੁਹਾਟੀ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਪੁਸ਼ਟੀ ਕੀਤੀ ਕਿ ਚੀਤਾ ਹੈਲੀਕਾਪਟਰ ਦਾ ਅੱਜ ਸਵੇਰੇ ਕਰੀਬ 9.15 ਵਜੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ। 


ਪਿਛਲੇ ਸਾਲ ਵੀ ਕਰੈਸ਼ ਹੋਇਆ ਸੀ ਚੀਤਾ ਹੈਲੀਕਾਪਟਰ 


ਇਸ ਤੋਂ ਪਹਿਲਾਂ ਸਾਲ 2022 ਵਿੱਚ ਵੀ ਤਵਾਂਗ ਨੇੜੇ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਦੋ ਪਾਇਲਟਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਅਸਾਮ ਦੇ ਤੇਜ਼ਪੁਰ ਵਿੱਚ ਫੌਜ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਸੀ ਕਿ ਤਵਾਂਗ ਨੇੜੇ ਅਗਾਂਹਵਧੂ ਖੇਤਰ ਵਿੱਚ ਉੱਡ ਰਿਹਾ ਫੌਜ ਦਾ ਇੱਕ ਚੀਤਾ ਹੈਲੀਕਾਪਟਰ 5 ਅਕਤੂਬਰ 2022 ਨੂੰ ਸਵੇਰੇ 10 ਵਜੇ ਇੱਕ ਰੁਟੀਨ ਸਵਾਰੀ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਦੋਵਾਂ ਪਾਇਲਟਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਇੱਕ ਨੂੰ ਬਚਾਇਆ ਨਹੀਂ ਜਾ ਸਕਿਆ।ਮ੍ਰਿਤਕ ਪਾਇਲਟ ਦੀ ਪਛਾਣ ਲੈਫਟੀਨੈਂਟ ਕਰਨਲ ਸੌਰਭ ਯਾਦਵ ਵਜੋਂ ਹੋਈ ਹੈ।