ਨਵੀਂ ਦਿੱਲੀ: ਆਤਮ ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾਉਂਦਿਆਂ ਭਾਰਤੀ ਥਲ ਸੈਨਾ (Indian Army) ਨੇ ਹੁਣ ਆਪਣੀ ਇੱਕ ਮੈਸੇਜਿੰਗ ਐਪ ਤਿਆਰ ਕੀਤੀ ਹੈ। ਫ਼ੌਜ ਨੇ ਇਸ ਐਪ ਦਾ ਨਾਂ ‘ਸਕਿਓਰ ਐਪਲੀਕੇਸ਼ਨ ਫ਼ਾਰ ਇੰਟਰਨੈੱਟ’ (SAI-Secure Application for Internet) ਰੱਖਿਆ ਹੈ। ਇਹ ਐਪਵਾਇਸ, ਟੈਕਸਟ ਤੇ ਵੀਡੀਓ ਕਾਲਿੰਗ ਦੀ ਸੁਵਿਧਾ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਦਿੰਦਾ ਹੈ। ਇਹ ਐਪ ਐਂਡ੍ਰਾਇਡ ਪਲੇਟਫ਼ਾਰਮ ਲਈ ਹੀ ਤਿਆਰ ਕੀਤੀ ਗਹੀ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ ਹੈ।


ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕ ਮੈਸੇਜਿੰਗ ਐਪਲੀਕੇਸ਼ਨ ਦਾ ਇਹ ਮਾਡਲ ਵ੍ਹਟਸਐਪ, ਟੈਲੀਗ੍ਰਾਮ, ਸੰਵਾਦ (SAMVAD) ਤੇ GIMS ਵਰਗਾ ਹੀ ਹੈ। ਇਸ ਵਿੱਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਮੈਸੇਜਿੰਗ ਪ੍ਰੋਟੋਕੋਲ ਨੂੰ ਅਪਣਾਇਆ ਗਿਆ ਹੈ। ਸੁਰੱਖਿਆ ਦੇ ਮਾਮਲੇ ਵਿੱਚ ਇਹ ਐਪ ਬਹੁਤ ਸ਼ਾਨਦਾਰ ਹੈ ਕਿਉਂ ਇਸ ਨੂੰ ਇਨ-ਹਾਊਸ ਸਰਵਰ ਤੇ ਕੋਡਿੰਗ ਰਾਹੀਂ ਉਪਲਬਧ ਕਰਵਾਇਆ ਜਾਵੇਗਾ। ਲੋੜ ਪੈਣ ਉੱਤੇ ਇਸ ਵਿੱਚ ਆਸਾਨੀ ਨਾਲ ਤਬਦੀਲੀ ਕੀਤੀ ਜਾ ਸਕਦੀ ਹੈ।

ਬਿਆਨ ਮੁਤਾਬਕ ਇਹ ਐਪਲੀਕੇਸ਼ਨ CERT ਨਾਲ ਸਬੰਧਤ ਆਡੀਟਰ ਤੇ ਆਰਮੀ ਸਾਈਬਰ ਗਰੁੱਪ ਵੱਲੋਂ ਵੀਟੋ ਕੀਤੀ ਗਈ ਹੈ ਤੇ ਬੌਧਿਕ ਸੰਪਦਾ ਅਧਿਕਾਰ ਹਾਸਲ ਕਰਨ, NIC ਉੱਤੇ ਹੋਸਟਿੰਗ ਅਤੇ iOS ਪਲੇਟਫ਼ਾਰਮ ਉੱਤੇ ਉਪਲਬਧ ਕਰਵਾਉਣ ਦੀ ਪ੍ਰਕਿਰਿਆ ਹਾਲੇ ਜਾਰੀ ਹੈ। ਰੱਖਿਆ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇਹ SAI ਐਪ ਸਮੁੱਚੇ ਭਾਰਤ ਵਿੱਚ ਫ਼ੌਜ ਵੱਲੋਂ ਇਸਤੇਮਾਲ ਕੀਤੀ ਜਾਵੇਗੀ। ਇਸ ਨਾਲ ਫ਼ੌਜ ਨੂੰ ਸੁਰੱਖਿਅਤ ਮੈਸੇਜਿੰਗ ਦਾ ਇੱਕ ਵਿਕਲਪ ਮਿਲ ਸਕੇਗਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਪ ਦੀ ਕਾਰਜ-ਸਮਰੱਥਾ ਦੀ ਸਮੀਖਿਆ ਕਰਨ ਤੋਂ ਬਾਅਦ ਕਰਨਲ ਸਾਈ ਸ਼ੰਕਰ ਨੂੰ ਉਨ੍ਹਾਂ ਦੇ ਕੌਸ਼ਲ ਤੇ ਐਪਲੀਕੇਸ਼ਨ ਡਿਵੈਲਪ ਕਰਨ ਲਈ ਵਧਾਈ ਦਿੱਤੀ ਹੈ ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904