ਅਗਨੀਵੀਰ ਮਾਮਲੇ ਨੂੰ ਲੈਕੇ ਦੇਸ਼ ਭਰ 'ਚ ਚੱਲ ਰਹੇ ਵਿਰੋਧ ਦੇ ਵਿਚਕਾਰ ਭਾਰਤੀ ਫੌਜ ਨੇ ਅਗਨੀਪਥ ਸਕੀਮ ਤਹਿਤ ਪਹਿਲੀ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਯੋਗਤਾ ਸ਼ਰਤਾਂ, ਭਰਤੀ ਪ੍ਰਕਿਰਿਆ, ਤਨਖਾਹ ਅਤੇ ਸੇਵਾ ਨਿਯਮਾਂ ਦੇ ਭੱਤੇ ਦੇ ਵੇਰਵੇ ਸ਼ਾਮਲ ਹਨ। ਆਨਲਾਈਨ ਰਜਿਸਟ੍ਰੇਸ਼ਨ ਜੁਲਾਈ ਤੋਂ ਸ਼ੁਰੂ ਹੋਵੇਗੀ।


ਭਰਤੀ ਦੀ ਰਜਿਸਟ੍ਰੇਸ਼ਨ ਜੁਲਾਈ ਤੋਂ ਸ਼ੁਰੂ ਹੋਵੇਗੀ


ਦਰਅਸਲ, ਅਗਨੀਵੀਰਾਂ ਦੀ ਪਹਿਲੀ ਭਰਤੀ ਲਈ ਜਾਰੀ ਨੋਟੀਫਿਕੇਸ਼ਨ ਅਨੁਸਾਰ, ਜੁਲਾਈ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। 83 ਭਰਤੀ ਰੈਲੀਆਂ ਰਾਹੀਂ 40 ਹਜ਼ਾਰ ਦੇ ਕਰੀਬ ਭਰਤੀਆਂ ਕੀਤੀਆਂ ਜਾਣਗੀਆਂ। ਆਨਲਾਈਨ ਰਜਿਸਟ੍ਰੇਸ਼ਨ ਲਈ joinindianarmy.nic.in 'ਤੇ ਜਾਣਾ ਪਵੇਗਾ। ਜੁਲਾਈ ਤੋਂ ਫੌਜ ਦੀਆਂ ਵੱਖ-ਵੱਖ ਭਰਤੀ ਇਕਾਈਆਂ ਆਪੋ-ਆਪਣੇ ਨੋਟੀਫਿਕੇਸ਼ਨ ਜਾਰੀ ਕਰਨਗੀਆਂ। ਨੋਟੀਫਿਕੇਸ਼ਨ ਮੁਤਾਬਕ ਫੌਜ 'ਚ ਅਗਨੀਵੀਰਾਂ ਨੂੰ ਸਾਲ 'ਚ 30 ਛੁੱਟੀਆਂ ਮਿਲਣਗੀਆਂ।


ਇਨ੍ਹਾਂ ਅਸਾਮੀਆਂ ਲਈ ਹੋਵੇਗੀ ਭਰਤੀ


ਅਗਨੀਵੀਰ ਜਨਰਲ ਡਿਊਟੀ


ਅਗਨੀਵੀਰ ਤਕਨੀਕੀ (ਏਵੀਏਸ਼ਨ / ਬਾਰੂਦ)


ਅਗਨੀਵੀਰ ਕਲਰਕ/ਸਟੋਰਕੀਪਰ ਟੈਕਨੀਕਲ


ਅਗਨੀਵੀਰ ਟਰੇਡਸਮੈਨ 10ਵੀਂ ਪਾਸ


ਅਗਨੀਵੀਰ ਟਰੇਡਸਮੈਨ 8ਵੀਂ ਪਾਸ


ਅਗਨੀਵੀਰ ਦੀ ਸੈਲਰੀ 


ਨੋਟੀਫਿਕੇਸ਼ਨ ਅਨੁਸਾਰ ਸਰਵਿਸ ਦੇ ਪਹਿਲੇ ਸਾਲ 30,000/- ਤਨਖਾਹ ਅਤੇ ਭੱਤੇ, ਦੂਜੇ ਸਾਲ 33,000/- ਤਨਖਾਹ ਅਤੇ ਭੱਤੇ, ਤੀਜੇ ਸਾਲ 36,500/- ਤਨਖਾਹ ਅਤੇ ਭੱਤੇ ਅਤੇ ਆਖਰੀ ਸਾਲ 40,000/- ਤਨਖਾਹ ਅਤੇ ਭੱਤੇ ਦਿੱਤੇ ਜਾਣਗੇ। ਇਸ ਦੇ ਨਾਲ ਹੀ, ਚਾਰ ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ, ਅਗਨੀਵੀਰਾਂ ਨੂੰ ਸੇਵਾ ਫੰਡ ਪੈਕੇਜ, ਅਗਨੀਵੀਰ ਹੁਨਰ ਸਰਟੀਫਿਕੇਟ ਅਤੇ 12ਵੀਂ ਜਮਾਤ ਦੇ ਬਰਾਬਰ ਯੋਗਤਾ ਸਰਟੀਫਿਕੇਟ ਵੀ ਮਿਲੇਗਾ। ਜਿਹੜੇ ਉਮੀਦਵਾਰ 10ਵੀਂ ਪਾਸ ਹਨ, ਉਨ੍ਹਾਂ ਨੂੰ 4 ਸਾਲਾਂ ਬਾਅਦ 12ਵੀਂ ਦੇ ਬਰਾਬਰ ਦਾ ਸਰਟੀਫਿਕੇਟ ਵੀ ਮਿਲੇਗਾ।


ਭਾਰਤੀ ਫੌਜ ਦੇ ਨੋਟੀਫਿਕੇਸ਼ਨ ਅਨੁਸਾਰ 8ਵੀਂ ਅਤੇ 10ਵੀਂ ਪਾਸ ਨੌਜਵਾਨ ਵੀ ਇਸ ਵਿੱਚ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੂੰ ਕਿਸੇ ਕਿਸਮ ਦੀ ਪੈਨਸ਼ਨ ਜਾਂ ਗ੍ਰੈਜੂਏਸ਼ਨ ਨਹੀਂ ਮਿਲੇਗੀ। ਇਸ ਤੋਂ ਇਲਾਵਾ ਜਵਾਨਾਂ ਨੂੰ ਮਿਲਣ ਵਾਲੀ ਕੰਟੀਨ ਦੀ ਸਹੂਲਤ ਵੀ ਅਗਨੀਵੀਰਾਂ ਨਹੀਂ ਮਿਲੇਗੀ। ਨਾਲ ਹੀ, ਅਗਨੀਵੀਰਾਂ ਨੂੰ ਕੋਈ ਮਹਿੰਗਾਈ ਭੱਤਾ ਜਾਂ ਮਿਲਟਰੀ ਸਰਿਵਸ ਪੇਅ ਨਹੀਂ ਮਿਲੇਗਾ। ਭਾਰਤੀ ਫੌਜ ਵੱਲੋਂ ਜਾਰੀ ਨੋਟੀਫਿਕੇਸ਼ਨ ਦਾ ਪੂਰਾ ਵੇਰਵਾ ਇੱਥੇ ਪੜ੍ਹੋ।


ਨੋਟੀਫਿਕੇਸ਼ਨ ਦੇ ਆਧਾਰ 'ਤੇ, ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਅਗਨੀਪਥ ਸਕੀਮ ਤਹਿਤ ਭਰਤੀ ਰੈਲੀਆਂ ਅਗਸਤ, ਸਤੰਬਰ ਅਤੇ ਅਕਤੂਬਰ 'ਚ ਹੋਣਗੀਆਂ। ਲਗਭਗ 25,000 ਰੰਗਰੂਟਾਂ ਦੀ ਸਿਖਲਾਈ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ਸ਼ੁਰੂ ਹੋਵੇਗੀ। ਟਰੇਨੀ ਅਗਨੀਵੀਰਾਂ ਦਾ ਦੂਜਾ ਬੈਚ 23 ਫਰਵਰੀ 2023 ਦੇ ਆਸਪਾਸ ਸਿਖਲਾਈ ਸ਼ੁਰੂ ਕਰੇਗਾ। ਲਗਭਗ 40,000 ਕਰਮਚਾਰੀਆਂ ਦੀ ਚੋਣ ਲਈ ਦੇਸ਼ ਭਰ ਵਿੱਚ ਕੁੱਲ 83 ਭਰਤੀ ਰੈਲੀਆਂ ਕੀਤੀਆਂ ਜਾਣੀਆਂ ਹਨ।