ਸ਼੍ਰੀਨਗਰ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਉਸ ਨੇ ਇੱਕ ਵਾਰ ਫੇਰ ਐਤਵਾਰ ਨੂੰ ਕੰਟ੍ਰੋਲ ਲਾਈਨ ‘ਤੇ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ। ਇਸ ‘ਚ ਪਾਕਿਸਤਾਨ ਵੱਲੋਂ 120 ਐਮਐਮ ਦਾ ਇੱਕ ਮੋਰਟਾਰ ਸ਼ੈਲ ਸਰਹੱਦ ਦੇ ਨੇੜਲੇ ਪਿੰਡ ‘ਚ ਦਾਗਿਆ ਗਿਆ। ਮੋਰਟਾਰ ਸ਼ੈਲ ਨੂੰ ਜਦੋਂ ਪਿੰਡ ਦੇ ਲੋਕਾਂ ਨੇ ਦੇਖਿਆ ਤਾਂ ਫੌਜ ਨੂੰ ਇਸ ਬਾਰੇ ਸੂਚਨਾ ਦਿੱਤੀ ਜਿਸ ਨੂੰ ਬਾਅਦ ‘ਚ ਨਸ਼ਟ ਕਰ ਦਿੱਤਾ ਗਿਆ।


ਆਰਮੀ ਨੇ ਇਸ ਆਪ੍ਰੇਸ਼ਨ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਹੈ। ਇਸ 'ਚ ਸੈਨਾ ਦੇ ਜਵਾਨ ਮੋਰਟਾਰ ਨੂੰ ਤਬਾਹ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਜਵਾਨਾਂ ਨੇ ਆਪਣੀ ਜਾਨ ‘ਤੇ ਖੇਡ ਕੇ ਮੋਰਟਾਰ ਸ਼ੈਲ ਨੂੰ ਖ਼ਤਮ ਕੀਤਾ।

ਉਧਰ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਐਲਓਸੀ ਦੀ ਉਲੰਘਣਾ ਦੀ ਪੂਰੀ ਜਾਣਕਾਰੀ ਦਿੱਤੀ। ਇਸ ਮੁਤਾਬਕ ਪਾਕਿਸਤਾਨ ਨੇ ਬਗੈਰ ਕਿਸੇ ਉਕਸਾਅ ਦੇ ਇਸ ਸਾਲ 2050 ਵਾਰ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ ਜਿਸ ‘ਚ 21 ਲੋਕਾਂ ਦੀ ਮੌਤ ਹੋਈ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “ਅਸੀਂ ਸੀਜ਼ਫਾਈਰ ਦੀ ਉਲੰਘਣੀ ਨਾਲ ਸਬੀਧਿਤ ਤਮਾਮ ਮਾਮਲਿਆਂ ਨੂੰ ਪਾਕਿਸਤਾਨ ਦੇ ਸਾਹਮਣੇ ਚੁੱਕਿਆ ਹੈ। ਇਸ ‘ਚ ਸਰਹੱਦ ਪਾਰ ਅੱਤਵਾਦ ਤੇ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਸਬੰਧ ਪ੍ਰਮੁੱਖ ਹਨ।”