Indian embassy in Ukraine: ਰੂਸ ਅਤੇ ਯੂਕਰੇਨ ਦੀ ਜੰਗ (Russia Ukraine War) ਦਰਮਿਆਨ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ (Indian Embassy in Kyiv) ਦਾ ਕੰਮ ਰੋਕਣਾ ਪਿਆ। ਪਰ ਹੁਣ ਫਿਰ ਤੋਂ ਭਾਰਤੀ ਦੂਤਾਵਾਸ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਕੰਮ ਸ਼ੁਰੂ ਕਰੇਗਾ, ਇਸ ਦੌਰਾਨ ਭਾਰਤੀ ਦੂਤਾਵਾਸ ਅਸਥਾਈ ਤੌਰ 'ਤੇ ਪੋਲੈਂਡ (Poland) ਦੀ ਰਾਜਧਾਨੀ ਵਾਰਸਾ ਤੋਂ 13 ਮਾਰਚ ਤੋਂ ਕੰਮ ਕਰ ਰਿਹਾ ਸੀ।


ਭਾਰਤ ਸਰਕਾਰ ਨੇ ਪਹਿਲਾਂ ਦੱਸਿਆ ਸੀ ਕਿ ਭਾਰਤੀ ਦੂਤਾਵਾਸ ਨੂੰ ਪੋਲੈਂਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਕੁਝ ਦਿਨ ਬਾਅਦ ਦੂਤਾਵਾਸ ਵਲੋਂ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਆਪਣੇ ਨਾਗਰਿਕਾਂ ਲਈ ਨਵੀਂ ਸਲਾਹ ਵਿੱਚ ਮਦਦ ਲਈ 24 ਘੰਟੇ ਦਾ WhatsApp ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ।


ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਸਦ ਨੂੰ ਦੱਸਿਆ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਜਨਵਰੀ 2022 ਵਿੱਚ ਭਾਰਤੀਆਂ ਲਈ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਸ ਤਹਿਤ ਲਗਪਗ 20,000 ਭਾਰਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।


ਉਨ੍ਹਾਂ ਕਿਹਾ, "ਜ਼ਿਆਦਾਤਰ ਭਾਰਤੀ ਨਾਗਰਿਕ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸੀ।" ਜੈਸ਼ੰਕਰ ਨੇ ਇਹ ਵੀ ਕਿਹਾ ਕਿ ਆਪਰੇਸ਼ਨ ਗੰਗਾ ਤਹਿਤ 18 ਦੇਸ਼ਾਂ ਦੇ 147 ਲੋਕਾਂ ਨੂੰ ਵੀ ਯੂਕਰੇਨ ਤੋਂ ਕੱਢ ਕੇ ਭਾਰਤ ਲਿਆਂਦਾ ਗਿਆ ਸੀ।


ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ 17 ਮਈ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ ਮੁੜ ਖੋਲ੍ਹਿਆ ਜਾਵੇਗਾ। ਰੂਸੀ ਫੌਜ ਵੱਲੋਂ ਵੱਧਦੀ ਬੰਬਾਰੀ ਕਾਰਨ ਭਾਰਤ ਨੂੰ ਕੀਵ ਵਿੱਚ ਆਪਣਾ ਦੂਤਘਰ ਬੰਦ ਕਰਨਾ ਪਿਆ ਸੀ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਖ਼ਤਮ ਨਹੀਂ ਹੋਈ ਪਰ ਯੂਕਰੇਨ ਦੀ ਫੌਜ ਨੇ ਰੂਸ ਨੂੰ ਰਾਜਧਾਨੀ ਕੀਵ 'ਤੇ ਕਬਜ਼ਾ ਨਹੀਂ ਕਰਨ ਦਿੱਤਾ। ਰੂਸੀ ਫੌਜਾਂ ਹੁਣ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਖੇਤਰਾਂ ਵਿੱਚ ਆਪਣੀ ਤਾਕਤ ਦੀ ਪਰਖ ਕਰ ਰਹੀਆਂ ਹਨ।


ਇਹ ਵੀ ਪੜ੍ਹੋ: RCB vs PBKS: ਫਾਫ ਨੇ ਜਿੱਤਿਆ ਟੌਸ, ਪੰਜਾਬ ਦੀ ਟੀਮ 'ਚ ਇੱਕ ਬਦਲਾਅ, ਜਾਣੋ ਬੈਂਗਲੁਰੂ ਅਤੇ ਪੰਜਾਬ ਦੀ ਪਲੇਇੰਗ ਇਲੈਵਨ