ਨਿਊਯਾਰਕ: ਭਾਰਤੀ-ਅਮਰੀਕੀ ਡਾਕਟਰ ਅਤੇ ਵਿਸ਼ਵ ਆਰਥਿਕ ਫੋਰਮ ਦੇ ਚੇਅਰਮੈਨ Lokesh Vuyyuru ਨੇ ਵਾਸ਼ਿੰਗਟਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ ਅਤੇ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਪੈਗਾਸਸ ਸਾਫ਼ਟਵੇਅਰ ਦੀ ਵਰਤੋਂ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਦੱਸ ਦਈਏ ਕਿ ਇਸ 'ਤੇ ਅਮਰੀਕੀ ਜ਼ਿਲ੍ਹਾ ਅਦਾਲਤ ਨੇ 22 ਜੁਲਾਈ ਨੂੰ ਇਨ੍ਹਾਂ ਨੇਤਾਵਾਂ ਦੇ ਨਾਲ-ਨਾਲ ਕਈ ਹੋਰਾਂ ਨੂੰ ਸੰਮਨ ਜਾਰੀ ਕੀਤੇ ਹਨ। ਜਦਕਿ ਭਾਰਤ 'ਚ ਸਮੰਨ 4 ਅਗਸਤ ਨੂੰ ਭੇਜਿਆ ਗਿਆ।
ਦੱਸ ਦਈਏ ਕਿ ਕੋਲੰਬੀਆ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਆਂਧਰਾ ਦੇ ਮੂਲ ਨਿਵਾਸੀ ਡਾਕਟਰ ਵੁਯੁਰੂ ਨੇ ਬਿਨਾਂ ਕਾਗਜ਼ਾਂ ਦੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਮੋਦੀ, ਰੈੱਡੀ ਅਤੇ ਅਡਾਨੀ ਅਤੇ ਹੋਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ, ਜਿਸ ਵਿੱਚ ਅਮਰੀਕਾ ਵਿੱਚ ਨਕਦ ਟ੍ਰਾਂਸਫਰ ਅਤੇ ਸਿਆਸੀ ਵਿਰੋਧੀਆਂ ਦੇ ਖਿਲਾਫ ਜਾਸੂਸੀ ਸਾਫਟਵੇਅਰ ਪੈਗਾਸਸ ਦੀ ਵਰਤੋਂ ਸ਼ਾਮਲ ਹੈ।
ਹਾਲਾਂਕਿ, ਨਿਊਯਾਰਕ ਸਥਿਤ ਭਾਰਤੀ-ਅਮਰੀਕੀ ਅਟਾਰਨੀ ਰਵੀ ਬੱਤਰਾ ਨੇ ਮੁਕੱਦਮੇ ਨੂੰ ਬੇਕਾਰ ਮੁਕੱਦਮਾ ਕਰਾਰ ਦਿੰਦੇ ਹੋਏ ਕਿਹਾ ਕਿ ਕੇਸ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਗੁੱਸੇ ਵਿਚ ਆਏ ਬੱਤਰਾ ਨੇ ਕਿਹਾ ਕਿ ਕੋਈ ਵੀ ਵਕੀਲ ਟਾਇਲਟ ਪੇਪਰ 'ਸ਼ਿਕਾਇਤ' 'ਤੇ ਦਸਤਖਤ ਕਰਨ ਲਈ ਵੀ ਰਾਜ਼ੀ ਨਹੀਂ ਹੋਇਆ।
ਜਾਣੋ ਆਖਰ ਕੌਣ ਹੈ ਪੀਐਮ 'ਤੇ ਸ਼ਿਕਾਇਤ ਕਰਨ ਵਾਲਾ ਇਹ ਡਾਕਟਰ ?
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਾਕਟਰ ਲੋਕੇਸ਼ ਵੁਯੁਰੂ ਨੇ ਇਸ ਤਰ੍ਹਾਂ ਦੀਆਂ ਫਰਜ਼ੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਆਪਣੇ ਆਪ ਨੂੰ ਇਹ ਡਾਕਟਰ ਇੱਕ ਪ੍ਰਸਿੱਧ ਅੰਦਰੂਨੀ ਦਵਾਈ ਮਾਹਰ ਅਤੇ ਗੈਸਟ੍ਰੋਐਂਟਰੌਲੋਜਿਸਟ ਦੱਸਦਾ ਹੈ, ਜੋ ਗੁੰਟੂਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 20 ਸਾਲਾਂ ਤੋਂ ਰਿਚਮੰਡ ਵਿੱਚ ਸੈਟਲ ਹੈ। ਉਸਨੇ 2013 ਵਿੱਚ ਵਰਜੀਨੀਆ ਦੇ ਗਵਰਨਰ ਦੇ ਅਹੁਦੇ ਲਈ ਚੋਣ ਵੀ ਲੜੀ ਸੀ।
ਇਸ ਦੇ ਨਾਲ ਹੀ ਡਾਕਟਰ ਲੋਕੇਸ਼ ਬਾਰੇ ਖੋਜ ਤੋਂ ਪਤਾ ਲੱਗਾ ਹੈ ਕਿ 2006 ਵਿੱਚ, ਉਸਨੇ ਬੇਲੋੜੀ ਬਾਇਓਪਸੀ ਕਰਵਾਉਣ ਲਈ ਮੈਡੀਕੇਅਰ ਅਤੇ ਮੈਡੀਕੇਡ ਧੋਖਾਧੜੀ ਦੇ ਦੋਸ਼ਾਂ ਨੂੰ ਉਠਾਉਂਦੇ ਹੋਏ, ਆਪਣੇ ਸਾਬਕਾ ਸਹਿਯੋਗੀ ਡਾ: ਗੋਪੀਨਾਥ ਜਾਧਵ ਅਤੇ ਦੋ ਹਸਪਤਾਲਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ