ਨਵੀਂ ਦਿੱਲੀ: ਜਦੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਗੱਲ ਆਉਂਦੀ ਹੈ ਤਾਂ ਬਹੁਤੇ ਲੋਕ ਸੋਚਦੇ ਹਨ ਕਿ ਇਹ ਪਾਸਪੋਰਟ ਅਮਰੀਕਾ ਦਾ ਹੀ ਹੋਵੇਗਾ ਪਰ ਇਹ ਸਹੀ ਨਹੀਂ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਾਪਾਨ ਦਾ ਹੈ। ਇਸ ਦੇ ਨਾਲ ਹੀ, ਇਸ ਸੂਚੀ ਵਿੱਚ ਭਾਰਤ ਦਾ ਨਾਮ ਕਾਫੀ ਹੇਠਾਂ ਆ ਗਿਆ ਹੈ। ਪਹਿਲਾਂ ਭਾਰਤ ਦੇ ਪਾਸਪੋਰਟ ਦੀ ਸਥਿਤੀ ਬਿਹਤਰ ਸੀ ਪਰ 2020 ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਥੱਲੇ ਆ ਗਿਆ ਹੈ।
ਜਾਪਾਨ ਦੇ ਪਾਸਪੋਰਟ ਨਾਲ 191 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਦਾਖਲਾ ਹੋ ਸਕਦੇ ਹਾਂ। ਇਸ ਤੋਂ ਬਾਅਦ ਸਿੰਗਾਪੁਰ ਦਾ ਪਾਸਪੋਰਟ ਹੈ। ਇਸ ਤੋਂ ਪਹਿਲਾਂ ਸਿੰਗਾਪੁਰ ਪਹਿਲੇ ਨੰਬਰ 'ਤੇ ਸੀ। ਹਾਲਾਂਕਿ, ਜਾਪਾਨ ਤੇ ਸਿੰਗਾਪੁਰ ਵਿੱਚ ਸਿਰਫ ਇੱਕ ਦੇਸ਼ ਦੇ ਵੀਜ਼ਾ ਮੁਕਤ ਐਂਟਰੀ ਦਾ ਹੀ ਅੰਤਰ ਹੈ। ਇਸ ਤੋਂ ਬਾਅਦ, ਜਰਮਨੀ ਤੇ ਦੱਖਣੀ ਕੋਰੀਆ ਦਾ ਨਾਮ ਲਿਆ ਗਿਆ ਹੈ ਜਦਕਿ ਸ਼ਕਤੀਸ਼ਾਲੀ ਅਮਰੀਕਾ 8ਵੇਂ ਨੰਬਰ 'ਤੇ ਖਿਸਕ ਗਿਆ ਹੈ।
ਜੇ ਤੁਸੀਂ ਦੁਨੀਆ ਦੇ ਸਭ ਤੋਂ ਮਾੜੇ ਪਾਸਪੋਰਟਾਂ ਦੀ ਸੂਚੀ 'ਤੇ ਨਜ਼ਰ ਮਾਰੋ ਤਾਂ ਇਸ ਵਿੱਚ ਪਹਿਲੇ ਨੰਬਰ 'ਤੇ ਅਫਗਾਨਿਸਤਾਨ, ਦੂਜੇ ਨੰਬਰ 'ਤੇ ਇਰਾਕ, ਤੀਜੇ ਨੰਬਰ 'ਤੇ ਸੀਰੀਆ ਤੇ ਚੌਥੇ ਨੰਬਰ 'ਤੇ ਪਾਕਿਸਤਾਨ ਹੈ। ਇਹ ਉਹ ਦੇਸ਼ ਹਨ ਜਿਥੇ ਅੱਤਵਾਦ ਦਾ ਪ੍ਰਭਾਵ ਵਧੇਰੇ ਹੁੰਦਾ ਹੈ ਤੇ ਕੱਟੜਵਾਦੀ ਗਤੀਵਿਧੀਆਂ ਇਨ੍ਹਾਂ ਥਾਵਾਂ ਤੇ ਵਧੇਰੇ ਹੁੰਦੀਆਂ ਹਨ।
ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਭਾਰਤ 10 ਸਥਾਨ ਖਿਸਕ ਕੇ 84 ਵੇਂ ਨੰਬਰ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਲਗਪਗ ਇੱਕ ਦਹਾਕੇ ਲਈ ਭਾਰਤ 74ਵੇਂ ਸਥਾਨ 'ਤੇ ਰਿਹਾ ਹੈ।
ਦੁਨੀਆ 'ਚ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਕਿਸ ਮੁਲਕ ਦਾ, ਭਾਰਤ 10 ਸਥਾਨ ਹੇਠਾਂ ਖਿਸਕਿਆ
ਏਬੀਪੀ ਸਾਂਝਾ
Updated at:
19 Jan 2020 06:50 PM (IST)
ਜਦੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਗੱਲ ਆਉਂਦੀ ਹੈ ਤਾਂ ਬਹੁਤੇ ਲੋਕ ਸੋਚਦੇ ਹਨ ਕਿ ਇਹ ਪਾਸਪੋਰਟ ਅਮਰੀਕਾ ਦਾ ਹੀ ਹੋਵੇਗਾ ਪਰ ਇਹ ਸਹੀ ਨਹੀਂ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਾਪਾਨ ਦਾ ਹੈ। ਇਸ ਦੇ ਨਾਲ ਹੀ, ਇਸ ਸੂਚੀ ਵਿੱਚ ਭਾਰਤ ਦਾ ਨਾਮ ਕਾਫੀ ਹੇਠਾਂ ਆ ਗਿਆ ਹੈ। ਪਹਿਲਾਂ ਭਾਰਤ ਦੇ ਪਾਸਪੋਰਟ ਦੀ ਸਥਿਤੀ ਬਿਹਤਰ ਸੀ ਪਰ 2020 ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਥੱਲੇ ਆ ਗਿਆ ਹੈ।
- - - - - - - - - Advertisement - - - - - - - - -