Indian Railway Recruitment 2021: ਭਾਰਤੀ ਰੇਲਵੇ ਵੱਲੋਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਰੇਲਵੇ ਭਰਤੀ ਬੋਰਡ (RRB) ਨੇ 40000 ਤੋਂ ਵੱਧ ਗਰੁੱਪ ਡੀ ਦੀਆਂ ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਲਦੀ ਹੀ ਟਰੈਕ ਮੈਨਟੇਨਰ ਦੀਆਂ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਭਰਤੀਆਂ ਰੇਲਵੇ ਦੀਆਂ ਵੱਖ ਵੱਖ ਇਕਾਈਆਂ ਵਿੱਚ ਲਈਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ‘ਤੇ ਕੀਤੀ ਜਾਏਗੀ।
ਕਿੰਨੀਆਂ ਆਸਾਮੀਆਂ ਦੀ ਭਰਤੀ ਕੀਤੀ ਜਾਏਗੀ
ਰੇਲਵੇ ਭਰਤੀ ਬੋਰਡ ਦੇ ਅਨੁਸਾਰ ਵੱਖ-ਵੱਖ ਥਾਵਾਂ ਦੀਆਂ ਕੁੱਲ 40721 ਅਸਾਮੀਆਂ ਭਰਤੀ ਕੀਤੀਆਂ ਜਾਣਗੀਆਂ। ਇਸ ਬਾਰੇ ਵਧੇਰੇ ਜਾਣਕਾਰੀ ਲਈ ਰੇਲਵੇ ਦੀ ਵੈਬਸਾਈਟ rrbcdg.gov.in. ਵੇਖੋ।
ਲੋੜੀਂਦੀ ਯੋਗਤਾ
ਟਰੈਕ ਮੈਂਨੇਟਰ ਦੀਆਂ ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਸਬੰਧਤ ਟਰੇਡ ਵਿੱਚ ਹਾਈ ਸਕੂਲ ਤੇ ਆਈਟੀਆਈ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਆਈਟੀਆਈ ਸਰਟੀਫਿਕੇਟ ਨੂੰ ਐਨਸੀਵੀਟੀ ਜਾਂ ਐਸਸੀਵੀਟੀ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ।
ਉਮਰ ਹੱਦ ਕੀ ਹੈ
ਜਨਰਲ ਕੈਟਾਗਿਰੀ ਲਈ ਉਮਰ ਹੱਦ 18 ਤੋਂ 33 ਸਾਲ, ਓਬੀਸੀ ਲਈ 18 ਤੋਂ 36 ਸਾਲ ਤੇ ਐਸਸੀ ਐਸਟੀ ਲਈ 18 ਤੋਂ 38 ਸਾਲ ਹੈ।
ਚੋਣ ਕਿਵੇਂ ਹੋਵੇਗੀ
ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਆਨਲਾਈਨ ਟੈਸਟ, ਸਰੀਰਕ ਟੈਸਟ ਅਤੇ ਮੈਡੀਕਲ ਟੈਸਟ ਦੇਣਾ ਪਵੇਗਾ। ਇਨ੍ਹਾਂ ਤਿੰਨਾਂ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਜ਼ਿੰਮੇਵਾਰੀ ਕੀ ਹੋਵੇਗੀ
ਟਰੈਕ ਮੈਂਨੇਟਰ ਦਾ ਕੰਮ ਰੇਲਵੇ ਟਰੈਕਾਂ ਦੀ ਦੇਖਭਾਲ, ਟਰੈਕ ਦੀ ਸਥਿਤੀ ਦੀ ਜਾਂਚ, ਕਲੈਂਪ ਅਤੇ ਜੁਆਇੰਟ ਨੂੰ ਚੈਕ ਕਰਨਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟਰੈਕਾਂ ਦੇ ਟੁੱਟਣ 'ਤੇ ਨਜ਼ਰ ਰੱਖਣੀ ਪਵੇਗੀ ਅਤੇ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਰੇਲ ਲਈ ਟ੍ਰੈਕ ਨਿਰਵਿਘਨ ਤੇ ਸੁਰੱਖਿਅਤ ਹੈ।
ਕਿਵੇਂ ਅਪਲਾਈ ਕਰੀਏ
ਭਰਤੀ ਬਾਰੇ ਵਧੇਰੇ ਜਾਣਕਾਰੀ ਲਈ ਤੁਹਾਨੂੰ ਰੇਲਵੇ ਭਰਤੀ ਬੋਰਡ ਦੀ ਅਧਿਕਾਰਤ ਵੈਬਸਾਈਟ http://www.rrbcdg.gov.in ਤੇ ਜਾਣਾ ਪਏਗਾ। ਇੱਥੇ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਕਿਵੇਂ ਭਰਣ ਦਾ ਤਰੀਕਾ, ਭਰਤੀ ਦੀ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਅਰੰਭ ਹੋਣ ਦੀਆਂ ਤਰੀਕਾਂ ਬਾਰੇ ਜਾਣਕਾਰੀ ਮਿਲ ਜਾਵੇਗੀ।