Indian Railway: ਛੱਤੀਸਗੜ੍ਹ (Chattisgarh) ਵਿੱਚ ਇੱਕ ਹਾਦਸ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੀ 10 ਮਹੀਨਿਆਂ ਦੀ ਬੱਚੀ ਨੂੰ ਰੇਲਵੇ ਨੇ ਤਰਸ ਦੇ ਆਧਾਰ ਉਤੇ ਨੌਕਰੀ ਦਿੱਤੀ ਹੈ। ਰੇਲਵੇ ਅਧਿਕਾਰੀਆਂ (Railway officials) ਮੁਤਾਬਕ ਛੱਤੀਸਗੜ੍ਹ ਦੇ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ 10 ਮਹੀਨੇ ਦੀ ਬੱਚੀ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬੱਚੀ 18 ਸਾਲ ਦੀ ਹੋ ਜਾਂਦੀ ਹੈ ਤਾਂ ਉਹ ਰਾਸ਼ਟਰੀ ਟਰਾਂਸਪੋਰਟਰ (National Transporter) ਲਈ ਕੰਮ ਕਰ ਸਕਦੀ ਹੈ। ਤਰਸ ਦੇ ਆਧਾਰ 'ਤੇ ਨਿਯੁਕਤੀਆਂ ਦਾ ਉਦੇਸ਼ ਮ੍ਰਿਤਕ ਸਰਕਾਰੀ ਕਰਮਚਾਰੀਆਂ (Government Employees) ਦੇ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨਾ ਹੈ।
ਲੜਕੀ ਨੂੰ ਨੌਕਰੀ ਲਈ ਰਜਿਸਟ੍ਰੇਸ਼ਨ ਕੀਤਾ ਗਿਆ
ਐਸਈਸੀਆਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ “4 ਜੁਲਾਈ ਨੂੰ ਦੱਖਣ ਪੂਰਬੀ ਮੱਧ ਰੇਲਵੇ (AECR), ਰਾਏਪੁਰ ਰੇਲਵੇ ਡਵੀਜ਼ਨ ਦੇ ਪਰਸੋਨਲ ਵਿਭਾਗ ਵਿੱਚ 10 ਮਹੀਨੇ ਦੀ ਇੱਕ ਬੱਚੀ ਨੂੰ ਤਰਸਯੋਗ ਨਿਯੁਕਤੀ ਲਈ ਰਜਿਸਟਰ ਕੀਤਾ ਗਿਆ ਸੀ। “ਬੱਚੇ ਦਾ ਪਿਤਾ ਰਾਜਿੰਦਰ ਕੁਮਾਰ ਭਿਲਾਈ ਦੇ ਇੱਕ ਰੇਲਵੇ ਯਾਰਡ ਵਿੱਚ ਸਹਾਇਕ ਵਜੋਂ ਕੰਮ ਕਰਦੇ ਸੀ। 1 ਜੂਨ ਨੂੰ ਸੜਕ ਹਾਦਸੇ 'ਚ ਪਤਨੀ ਸਮੇਤ ਉਨ੍ਹਾਂ ਦੀ ਮੌਤ ਹੋ ਗਈ ਸੀ, ਹਾਦਸੇ 'ਚ ਲੜਕੀ ਦੀ ਜਾਨ ਬਚ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਰਜਿੰਦਰ ਕੁਮਾਰ ਦੇ ਪਰਿਵਾਰ ਨੂੰ ਰਾਏਪੁਰ ਰੇਲਵੇ ਡਵੀਜ਼ਨ ਵੱਲੋਂ ਨਿਯਮਾਂ ਅਨੁਸਾਰ ਹਰ ਸੰਭਵ ਮਦਦ ਮੁਹੱਈਆ ਕਰਵਾਈ ਗਈ। ਫਿਰ ਰੇਲਵੇ ਰਿਕਾਰਡ ਵਿੱਚ ਅਧਿਕਾਰਤ ਰਜਿਸਟ੍ਰੇਸ਼ਨ ਲਈ ਬੱਚੀ ਦੇ ਉਂਗਲਾਂ ਦੇ ਨਿਸ਼ਾਨ ਲਏ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਦੇ ਅੰਗੂਠੇ ਦੇ ਨਿਸ਼ਾਨ ਲਏ ਗਏ ਤਾਂ ਬੱਚੀ ਰੋ ਪਈ। "ਇਹ ਇੱਕ ਦਿਲ ਦਹਿਲਾ ਦੇਣ ਵਾਲਾ ਪਲ ਸੀ। ਸਾਡੇ ਲਈ ਇੰਨੇ ਛੋਟੇ ਬੱਚੇ ਦੇ ਅੰਗੂਠੇ ਦਾ ਨਿਸ਼ਾਨ ਲੈਣਾ ਵੀ ਮੁਸ਼ਕਲ ਸੀ।
Indian Railway: ਹਾਦਸੇ 'ਚ ਹੋ ਗਈ ਸੀ ਮਾਪਿਆਂ ਦੀ ਮੌਤ, 10 ਮਹੀਨੇ ਦੀ ਬੱਚੀ ਨੂੰ ਰੇਲਵੇ ਨੇ ਦਿੱਤੀ ਨੌਕਰੀ!
ਏਬੀਪੀ ਸਾਂਝਾ
Updated at:
08 Jul 2022 01:31 PM (IST)
Edited By: Pankaj
ਛੱਤੀਸਗੜ੍ਹ (Chattisgarh) ਵਿੱਚ ਇੱਕ ਹਾਦਸ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੀ 10 ਮਹੀਨਿਆਂ ਦੀ ਬੱਚੀ ਨੂੰ ਰੇਲਵੇ ਨੇ ਤਰਸ ਦੇ ਆਧਾਰ ਉਤੇ ਨੌਕਰੀ ਦਿੱਤੀ ਹੈ। ਰੇਲਵੇ ਅਧਿਕਾਰੀਆਂ (Railway officials) ਮੁਤਾਬਕ ਛੱਤੀਸਗੜ੍ਹ ਦੇ ਇਤਿਹਾਸ 'ਚ
Job
NEXT
PREV
Published at:
08 Jul 2022 01:31 PM (IST)
- - - - - - - - - Advertisement - - - - - - - - -