Indian Railways Cancelled Trains Today: ਭਾਰਤੀ ਰੇਲਵੇ ਨੇ ਅੱਜ ਯਾਨੀ 23 ਦਸੰਬਰ 2021 ਨੂੰ 335 ਟਰੇਨਾਂ ਰੱਦ ਕਰ ਦਿੱਤੀਆਂ ਹਨ। ਜਿਸ ਵਿੱਚ 283 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ, ਜਦਕਿ 52 ਟਰੇਨਾਂ ਨੂੰ ਅੰਸ਼ਕ ਤੌਰ 'ਤੇ ਰੱਦ ਕੀਤਾ ਗਿਆ ਹੈ। ਰੇਲਵੇ ਦੀ ਅਧਿਕਾਰਤ ਵੈੱਬਸਾਈਟ enquiry.indianrail.gov.in ਦੇ ਮੁਤਾਬਕ, 30 ਟਰੇਨਾਂ ਨੇ ਆਪਣਾ ਰੂਟ ਬਦਲ ਲਿਆ ਹੈ ਯਾਨੀ ਕਿ ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਨੇ 4 ਟਰੇਨਾਂ ਦਾ ਸਮਾਂ ਵੀ ਬਦਲਿਆ ਹੈ।


ਦੱਸ ਦੇਈਏ ਕਿ ਭਾਰਤੀ ਰੇਲਵੇ ਵਲੋਂ ਰੱਦ ਕੀਤੀਆਂ ਟਰੇਨਾਂ ਦੀ ਸੂਚੀ ਰੋਜ਼ਾਨਾ ਜਾਰੀ ਕੀਤੀ ਜਾਂਦੀ ਹੈ। ਜਿਸ ਵਿੱਚ ਵੱਖ-ਵੱਖ ਕਾਰਨਾਂ ਕਰਕੇ ਰੱਦ ਹੋਈਆਂ ਟਰੇਨਾਂ ਬਾਰੇ ਜਾਣਕਾਰੀ ਮਿਲਦੀ ਹੈ। ਇਨ੍ਹਾਂ ਟਰੇਨਾਂ ਵਿੱਚ ਐਕਸਪ੍ਰੈਸ, ਪੈਸੰਜਰ ਟਰੇਨਾਂ ਅਤੇ ਸਪੈਸ਼ਲ ਟਰੇਨਾਂ ਸ਼ਾਮਲ ਹਨ। ਅਜਿਹੇ 'ਚ ਬਿਹਤਰ ਹੈ ਕਿ ਟਰੇਨ 'ਚ ਸਫਰ ਕਰਨ ਤੋਂ ਪਹਿਲਾਂ ਰੱਦ ਕੀਤੀਆਂ ਟਰੇਨਾਂ ਦੀ ਲਿਸਟ ਦੇਖ ਲਓ।


ਇਸ ਤੋਂ ਇਲਾਵਾ ਮੌਸਮ ਅਤੇ ਧੁੰਦ ਕਾਰਨ ਕਈ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਸਕਦੀਆਂ ਹਨ। ਜੇਕਰ ਤੁਸੀਂ ਰੇਲਗੱਡੀ ਰਾਹੀਂ ਸਫ਼ਰ ਕਰਨ ਜਾ ਰਹੇ ਹੋ, ਤਾਂ ਪਹਿਲਾਂ ਤੋਂ ਜਾਂਚ ਕਰ ਲਓ ਕਿ ਜਿਸ ਰੇਲਗੱਡੀ ਵਿੱਚ ਤੁਸੀਂ ਸਫ਼ਰ ਕਰਨਾ ਹੈ, ਉਹ ਰੱਦ ਜਾਂ ਲੇਟ ਤਾਂ ਨਹੀਂ ਹੈ। ਯਾਤਰਾ ਕਰਨ ਤੋਂ ਪਹਿਲਾਂ ਯਾਤਰੀ ਰੇਲਵੇ ਹੈਲਪਲਾਈਨ 139 ਰਾਹੀਂ ਰੇਲਗੱਡੀਆਂ ਨਾਲ ਸਬੰਧਤ ਅਪਡੇਟ ਵੀ ਲੈ ਸਕਦੇ ਹਨ।


ਇਸ ਦੇ ਨਾਲ ਹੀ, ਤੁਸੀਂ ਰੇਲਵੇ ਦੀ ਅਧਿਕਾਰਤ ਵੈੱਬਸਾਈਟ enquiry.indianrail.gov.in ਰਾਹੀਂ ਪੂਰੀ ਸੂਚੀ ਦੇਖ ਸਕਦੇ ਹੋ। ਇਸ ਤੋਂ ਇਲਾਵਾ NTES ਮੋਬਾਈਲ ਐਪ ਰਾਹੀਂ ਟਰੇਨਾਂ ਨੂੰ ਰੱਦ ਕਰਨ, ਰੂਟ ਡਾਇਵਰਟ ਅਤੇ ਰੀ-ਸ਼ਡਿਊਲ ਕਰਨ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।



ਇਹ ਵੀ ਪੜ੍ਹੋ: Corona Variant: ਆਖਰ ਕੀ ਹੈ Delmicron, ਜਾਣੋ ਇਹ ਓਮੀਕ੍ਰੋਨ ਤੋਂ ਕਿਵੇਂ ਵੱਖਰਾ ਅਤੇ ਇਸ ਦੇ ਲੱਛਣ ਤੇ ਇਲਾਜ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904